channel punjabi
Canada International News North America

ਓਨਟਾਰੀਓ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 987 ਨਵੇਂ ਕੇਸ ਅਤੇ 16 ਹੋਰ ਮੌਤਾਂ ਦੀ ਪੁਸ਼ਟੀ

ਓਨਟਾਰੀਓ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 987 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਵਿਡ 19 ਦੇ ਕੁਲ 79,692 ਕੇਸ ਹੋ ਗਏ ਹਨ ।

ਬੁੱਧਵਾਰ ਦੀ ਕੇਸ ਗਿਣਤੀ ਮੰਗਲਵਾਰ ਨਾਲੋਂ ਘਟ ਹੈ। ਮੰਗਲਵਾਰ ਨੂੰ ਕੋਵਿਡ 19 ਦੇ ਕੇਸਾਂ ਦੀ ਗਿਣਤੀ 1,050 ਸੀ। ਓਨਟਾਰੀਓ ਵਿੱਚ ਹੁਣ ਸਰਗਰਮ ਮਾਮਲੇ 8,321 ਹਨ।
ਬੁੱਧਵਾਰ ਦੀ ਸੂਬਾਈ ਰਿਪੋਰਟ ਦੇ ਅਨੁਸਾਰ, ਟੋਰਾਂਟੋ ਵਿੱਚ 319 ਕੇਸ, ਪੀਲ ਖੇਤਰ ਵਿੱਚ 299, ਯੌਰਕ ਖੇਤਰ ਵਿੱਚ 85, ਦੁਰਹਾਮ ਖੇਤਰ ਵਿੱਚ 62, ਓਟਾਵਾ ਵਿੱਚ 48 ਅਤੇ ਹਲਟਨ ਖੇਤਰ ਵਿੱਚ 47 ਨਵੇਂ ਕੇਸ ਦਰਜ ਕੀਤੇ ਗਏ। ਉਨਟਾਰੀਓ ਵਿੱਚ ਜਨਤਕ ਸਿਹਤ ਇਕਾਈਆਂ ਵਿੱਚ 35 ਨਵੇਂ ਕੇਸ ਦਰਜ ਕੀਤੇ ਗਏ ਹਨ। ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,182 ਹੋ ਗਈ ਹੈ ਕਿਉਂਕਿ 16 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 28,600 ਟੈਸਟਾਂ ਦੀ ਪ੍ਰਕਿਰਿਆ ਕੀਤੀ ਗਈ ਹੈ । ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਕੁੱਲ 5,228,814 ਟੈਸਟ ਪੂਰੇ ਹੋ ਚੁੱਕੇ ਹਨ। ਇਸ ਦੌਰਾਨ, ਓਂਟਾਰੀਓ ‘ਚ ਕੋਵਿਡ 19 ਦੇ 68,189 ਕੇਸ ਠੀਕ ਹੋ ਚੁੱਕੇ ਹਨ।

Related News

ਹੋਟਲ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 3000 ਡਾਲਰ ਤੱਕ ਦਾ ਹੋ ਸਕਦੈ ਜ਼ੁਰਮਾਨਾ

Rajneet Kaur

ਪੀਲ ਖੇਤਰ ਵਿਚ ਦੋ ਅਧਿਆਪਕਾਂ ਨੇ ਜਨਤਕ ਸਿਹਤ ਪ੍ਰੋਟੋਕਾਲਾਂ ਦੀ ਉਲੰਘਣਾ ਕਰਨ ਤੋਂ ਬਾਅਦ ਕੋਵਿਡ 19 ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਟੋਰਾਂਟੋ : ਨੈਸ਼ਨਲ ਮੁਸਲਿਮ ਆਰਗੇਨਾਈਜ਼ੇਸ਼ਨ ਵੱਲੋਂ ਮਸਜਿਦ ਨੂੰ ਮਿਲੇ ਧਮਕੀ ਭਰੇ ਸੁਨੇਹੇ ਨੂੰ ਕੀਤਾ ਗਿਆ ਸਾਂਝਾ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment