channel punjabi
Canada International News North America

ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ ਦੇਹਾਂਤ, ਟਰੂਡੋ ਨੇ ਜਤਾਇਆ ਅਫ਼ਸੋਸ

ਕਨੈਕਟੀਕਟ: ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ 91 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹਨਾਂ ਸ਼ੁੱਕਰਵਾਰ ਸਵੇਰੇ ਤੜਕੇ ਕਨੈਕਟੀਕਟ ਸਥਿਤ ਆਪਣੇ ਘਰ ਵਿਖੇ ਆਖਰੀ ਸਾਹ ਲਏ। ਕੈਨੇਡੀਅਨ ਫ਼ਿਲਮ ਇੰਡਸਟਰੀ ਵਿੱਚ ਕ੍ਰਿਸਟੋਫਰ ਪਲੂਮਰ ਬੇਹਤਰੀਨ ਅਦਾਕਾਰਾਂ ਵਿੱਚ ਸ਼ੁਮਾਰ ਹਨ। 1965 ਦੀ ਫਿਲਮ ‘ਦਿ ਸਾਊਂਡ ਆਫ ਮਿਊਜ਼ਿਕ’ ਵਿਚ ਕਪਤਾਨ ਵਾਨ ਟ੍ਰੈਪ ਵਜੋਂ ਨਿਭਾਈ ਉਹਨਾਂ ਦੀ ਭੂਮਿਕਾ ਅੱਜ ਵੀ ਯਾਦ ਕੀਤੀ ਜਾਂਦੀ ਹੈ।

ਕ੍ਰਿਸਟੋਫਰ ਦੇ ਲੰਬੇ ਸਮੇਂ ਦੇ ਦੋਸਤ ਅਤੇ ਮੈਨੇਜਰ ਲੂ ਪਿਟ ਨੇ ਕਿਹਾ,’ਕ੍ਰਿਸ ਇਕ ਵਿਲੱਖਣ ਆਦਮੀ ਸੀ ਜਿਸਨੇ ਆਪਣੇ ਪੇਸ਼ੇ ਨੂੰ ਬਹੁਤ ਪੁਰਾਣੇ ਫੈਸ਼ਨ ਸ਼ਿਸ਼ਟਾਚਾਰ, ਸਵੈ-ਨਿਰਾਸ਼ਾਜਨਕ ਹਾਸੇ ਅਤੇ ਸ਼ਬਦਾਂ ਦੇ ਸੰਗੀਤ ਨਾਲ ਬਹੁਤ ਪਿਆਰ ਕੀਤਾ ਅਤੇ ਉਸਦਾ ਆਦਰ ਕੀਤਾ।’
ਭਾਵੁਕ ਹੁੰਦੇ ਹੋਏ ਲੂ ਨੇ ਕਿਹਾ, ‘ਉਹ ਇੱਕ ਰਾਸ਼ਟਰੀ ਖਜ਼ਾਨਾ ਸੀ ਜਿਸਨੇ ਆਪਣੀ ਕੈਨੇਡੀਅਨ ਜੜ੍ਹਾਂ ਨੂੰ ਡੂੰਘੀ ਰਾਹਤ ਦਿੱਤੀ। ਆਪਣੀ ਕਲਾ ਅਤੇ ਮਾਨਵਤਾ ਦੇ ਜ਼ਰੀਏ, ਉਸਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਛੂਹਿਆ ਅਤੇ ਉਸਦਾ ਮਹਾਨ ਜੀਵਨ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਕਾਇਮ ਰਹੇਗਾ । ਉਹ ਸਦਾ ਸਾਡੇ ਨਾਲ ਰਹੇਗਾ।’

ਦੇਸ਼-ਵਿਦੇਸ਼ ਦੀਆਂ ਉਘੀਆਂ ਸ਼ਖਸੀਅਤਾਂ ਨੇ ਮਹਾਨ ਅਦਾਕਾਰ ਕ੍ਰਿਸਟੋਫਰ ਪਲੂਮਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਟੋਫਰ ਪਲੂਮਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਇੱਕ ਮਹਾਨ ਕਲਾਕਾਰ ਸਨ। ਫਿਲਮ ‘ਦਿ ਸਾਊਂਡ ਆਫ ਮਿਊਜ਼ਿਕ’ ਤੋਂ ਲੈ ਕੇ ‘ਸਟਾਰ ਟ੍ਰੈਕ’ ਉਹਨਾਂ ਦੀ ਅਦਾਕਾਰੀ ਦਾ ਨਾਯਾਬ ਖਜ਼ਾਨਾ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਕੰਮ ਆਉਣ ਵਾਲੇ ਸਾਲਾਂ ਲਈ ਸਾਡੇ ਸਾਰਿਆਂ ਨੂੰ ਪ੍ਰੇਰਨਾ ਅਤੇ ਮਨੋਰੰਜਨ ਦਿੰਦਾ ਰਹੇਗਾ। ਅਲਵਿਦਾ ਕ੍ਰਿਸਟੋਫਰ ਪਲੂਮਰ ।

Related News

ਅਮਰੀਕਾ : ਇੰਡੀਆਨਾ ਮਾਲ ਵਿੱਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ

Rajneet Kaur

ਫਾਇਨਾਂਸ਼ੀਅਲ ਡਿਸਟ੍ਰਿਕਟ ‘ਚ ਸਕਿਊਰਿਟੀ ਗਾਰਡ ਉੱਤੇ ਚਾਕੂ ਨਾਲ ਹਮਲਾ, ਹਾਲਤ ਨਾਜ਼ੁਕ

Rajneet Kaur

ਕੇਂਦਰ ਸਰਕਾਰ ਵਲੋਂ ਭੇਜੀ ਗਈ ਦੂਜੀ ਚਿੱਠੀ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਕੀਤਾ ਮੰਥਨ, ਕਿਸਾਨ ਆਗੂਆਂ ਨੇ ਸਰਕਾਰ ਨਾਲ ਮੀਟਿੰਗ ਦਾ ਸਮਾਂ ਕੀਤਾ ਤੈਅ

Rajneet Kaur

Leave a Comment