channel punjabi
Canada International News North America

ਅਲਬਰਟਾ ‘ਚ ਇਕ ਵਾਰ ਫਿਰ ਤੋਂ ਸਖ਼ਤ ਪਾਬੰਦੀਆਂ 13 ਦਸੰਬਰ ਤੋਂ ਲਾਗੂ ਹੋਣ ਤੋਂ ਪਹਿਲਾਂ ਹੇਅਰ ਸੈਲੂਨ ‘ਚ ਲੱਗੀ ਭੀੜ

ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਸ ਤੋਂ ਬਾਅਦ ਸਰਕਾਰ ਨੇ ਕਈ ਸਖਤ ਨਿਯਮ ਲਾਗੂ ਕੀਤੇ ਹਨ। ਅਲਬਰਟਾ ਵਿਚ ਇਕ ਵਾਰ ਫਿਰ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ । ਸੂਬੇ ਦੇ ਪ੍ਰੀਮੀਅਰ ਜੈਸਨ ਕੈਨੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ 13 ਦਸੰਬਰ ਤੋਂ ਕੈਸੀਨੋ, ਜਿੰਮ ਬੰਦ ਰਹਿਣਗੇ ਅਤੇ ਰੈਸਟੋਰੈਂਟਾਂ, ਕੈਫੇ ਤੇ ਬਾਰਜ਼ ਵਿਚ ਬੈਠ ਕੇ ਖਾਣ-ਪੀਣ ਦੀ ਮਨਾਹੀ ਹੋਵੇਗੀ। ਹੇਅਰ ਤੇ ਨੇਲ ਸੈਲੂਨ ਵੀ ਬੰਦ ਰਹਿਣਗੇ। ਲੋਕਾਂ ਨੂੰ ਘਰਾਂ ਤੋਂ ਹੀ ਕੰਮ ਕਰਨਾ ਪਵੇਗਾ।

ਜਿਸ ਤੋਂ ਬਾਅਦ ਬਾਜ਼ਾਰ ‘ਚ ਭੀੜ ਲਗਣੀ ਸ਼ੁਰੂ ਹੋ ਗਈ। ਲੋਕਾਂ ਨੇ ਪਹਿਲਾਂ ਹੀ ਖਰੀਦਦਾਰੀ ਕਰਨੀ ਸ਼ੂਰੂ ਕਰ ਦਿਤੀ ਹੈ। ਹੇਅਰ ਸੈਲੂਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਲੋਕ ਫੌਨ ਕਰ-ਕਰ ਕੇ ਸਮਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਖਤਾਈ ਤੋਂ ਬਾਅਦ ਉਨ੍ਹਾਂ ਕੋਲ ਇਨ੍ਹੇ ਗਾਹਕ ਆ ਗਏ ਹਨ ਜਿੰਨੇ ਉਨ੍ਹਾਂ ਕੋਲ ਤਿੰਨ ਦਿਨ੍ਹਾਂ ‘ਚ ਆਉਂਦੇ ਹਨ।

ਇਹ ਨਿਯਮ 13 ਦਸੰਬਰ ਤੋਂ ਅਗਲੇ 28 ਦਿਨ੍ਹਾਂ ਤੱਕ ਜਾਰੀ ਰਹੇਗਾ ਅਤੇ ਅਲਬਰਟਾ ਦੇ ਲੋਕਾਂ ਨੂੰ ਕ੍ਰਿਸਮਿਸ ਵੀ ਆਪਣੇ ਘਰਾਂ ਵਿਚ ਹੀ ਮਨਾਉਣੀ ਪਵੇਗੀ।

Related News

HEAT WARNING : ਟੋਰਾਂਟੋ ਲਈ ਹੀਟ ਵਾਰਨਿੰਗ ਜਾਰੀ, ਸਵਿਮਿੰਗ ਪੂਲ ਖੋਲ੍ਹਣ ਦੀ ਦਿੱਤੀ ਇਜਾਜ਼ਤ

Vivek Sharma

ਟਰੰਪ ‘ਤੇ ਹੁਆਵੇਈ ਦੀ ਮੇਂਗ ਵਾਂਗਜੂ ਕੇਸ ਵਿੱਚ ਦਖ਼ਲ-ਅੰਦਾਜ਼ੀ ਦਾ ਇਲਜ਼ਾਮ !

Vivek Sharma

ਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾ

Rajneet Kaur

Leave a Comment