channel punjabi
Canada International News North America

HEAT WARNING : ਟੋਰਾਂਟੋ ਲਈ ਹੀਟ ਵਾਰਨਿੰਗ ਜਾਰੀ, ਸਵਿਮਿੰਗ ਪੂਲ ਖੋਲ੍ਹਣ ਦੀ ਦਿੱਤੀ ਇਜਾਜ਼ਤ

ਟੋਰਾਂਟੋ ‘ਚ 20 ਜੁਲਾਈ ਤੱਕ ‘ਹੀਟ ਵਾਰਨਿੰਗ’

ਤਾਪਮਾਨ ਵਿੱਚ ਹੋਵੇਗਾ ਅਚਾਨਕ ਵਾਧਾ

ਸਵਿਮਿੰਗ ਪੂਲ ਖੋਲ੍ਹਣ ਦੀ ਦਿੱਤੀ ਇਜਾਜ਼ਤ

ਟੋਰਾਂਟੋ : ਕੈਨੇਡਾ ਦੇ ਮੌਸਮ ਵਿਭਾਗ ਨੇ ਟੋਰਾਂਟੋ ਵਿੱਚ ਅਗਲੇ ਕੁੱਝ ਦਿਨਾਂ ਲਈ ਹੀਟ ਵਾਰਨਿੰਗ (HEAT WARNING) ਜਾਰੀ ਕੀਤੀ ਹੈ। ਜਿਸ ਕਾਰਨ ਇਸ ਖੇਤਰ ‘ਚ ਗਰਮ ਅਤੇ ਉਮਸ ਭਰੀਆਂ ਹਵਾਵਾਂ ਚੱਲਣਗੀਆਂ, ਤਾਪਮਾਨ ਵਿੱਚ ਅਚਾਨਕ ਵਾਧਾ ਹੋਵੇਗਾ। ਇਸਦੇ ਮੱਦੇਨਜ਼ਰ ਲੋਕਾਂ ਨੂੰ ਵਾਧੂ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਗਈ ਹੈ।

ਇਸ ‘HEAT ਵਾਰਨਿੰਗ’ ਦੇ ਚਲਦਿਆਂ ਟੋਰਾਂਟੋ ਪ੍ਰਸ਼ਾਸਨ ਨੇ Swimming Pools ਖੋਲ੍ਹਣ ਦਾ ਐਲਾਨ ਕੀਤਾ ਹੈ ।

ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 20 ਜੁਲਾਈ ਤੋਂ ਉਹ ਕਮਿਊਨਿਟੀ ਸੈਂਟਰਜ਼ ਵੀ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਇੰਡੋਰ ਪੂਲਜ਼ ਹਨ। ਮੇਅਰ ਜੌਹਨ ਟੋਰੀ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਪੂਰੇ ਸ਼ਹਿਰ ਦੇ 119 ਸੈਂਟਰਜ਼ ਨੂੰ ਖੋਲ੍ਹਿਆ ਜਾਵੇਗਾ।

ਟੋਰਾਂਟੋ ਪ੍ਰਸ਼ਾਸ਼ਨ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਕੋਵਿਡ-19 ਪਾਬੰਦੀਆਂ ਕਾਰਨ ਇਨ੍ਹਾਂ ਫੈਸਿਲਿਟੀਜ਼ ਦੀ ਸੀਮਤ ਵਰਤੋਂ ਕੀਤੀ ਜਾਵੇਗੀ।

ਲਾਊਂਜਿਜ਼, ਮੀਟਿੰਗ ਤੇ ਮਲਟੀਪਰਪਜ਼ ਰੂਮਜ਼, ਕੰਪਿਊਟਰ ਲੈਬਜ਼, ਇੰਡੋਰ ਪੂਲਜ਼, ਲੌਬੀਜ਼ ਤੇ ਵਾਸ਼ਰੂਮਜ਼ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਿਮਨੇਜ਼ੀਅਮ, ਫਿੱਟਨੈਸ ਤੇ ਐਕਟਿਵ ਏਰੀਆਜ਼-ਜਿਨ੍ਹਾਂ ਵਿੱਚ ਵਾਕਿੰਗ ਟਰੈਕਸ, ਕਿਚਨਜ਼, ਸੌਨਾਜ਼, ਵਰਲਪੂਲਜ਼ ਤੇ ਸਟੂਡੀਓਜ਼ ਆਦਿ ਸ਼ਾਮਲ ਹਨ, ਨਹੀਂ ਖੋਲ੍ਹੇ ਜਾਣਗੇ।ਦ੍ਰ ਇਮਾਰਤਾਂ ਤੇ ਪੂਲਜ਼ ਵਿੱਚ ਗਿਣਤੀ ਦੇ ਵਿਜ਼ੀਟਰਜ਼ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਥਾਂਵਾਂ ਉੱਤੇ ਦਾਖਲ ਹੋਣ ਵਾਲੇ ਹਰ ਸ਼ਖਸ ਦੀ ਸਕਰੀਨਿੰਗ ਕੀਤੀ ਜਾਵੇਗੀ।

ਦੱਸ ਦਈਏ ਕਿ ਟੋਰਾਂਟੋ ਵਿੱਚ ਇਨਡੋਰ-ਆਊਟਡੋਰ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਹੋਰ ਹਦਾਇਤਾਂ ਦੀ ਪਾਲਨਾ ਦੀ ਜਰੂਰੀ ਕੀਤੀ ਗਈ ਹੈ।

ਇੰਡੋਰ ਖੇਡਾਂ, ਫਿੱਟਨੈਸ ਤੇ ਵੈੱਲਨੈਸ ਗਤੀਵਿਧੀਆਂ, ਨੱਚਣ ਤੇ ਗਾਉਣ ਆਦਿ ਵਾਲੇ ਪ੍ਰੋਗਰਾਮਾਂ ਤੇ ਮਟੀਰੀਅਲ ਸਾਂਝਾ ਕਰਨ ਵਾਲੇ ਪ੍ਰੋਗਰਾਮਾਂ ਉੱਤੇ ਵੀ ਹਾਲ ਦੀ ਘੜੀ ਰੋਕ ਬਣੀ ਰਹੇਗੀ। ਪਰ ਸਿਟੀ ਨੇ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਰੀਜਨ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਉੱਤੇ ਅਜਿਹੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਫਿੱਟਨੈਸ ਫੈਸਿਲੀਟੀਜ਼, ਮੂਵੀ ਥਿਏਟਰਜ਼, ਕੈਸੀਨੋਜ਼, ਪਰਫਾਰਮੈਂਸ ਵੈਨਿਊਜ਼ ਤੇ ਕਾਨਫਰੰਸ ਸੈਂਟਰਜ਼ ਅਜਿਹੇ ਕਾਰੋਬਾਰੀ ਅਦਾਰੇ ਹਨ ਜਿਨ੍ਹਾਂ ਨੂੰ ਖੋਲ੍ਹਣ ਦੀ ਇਜਾਜ਼ਤ ਤੀਜੇ ਪੜਾਅ ਵਿੱਚ ਹੀ ਦਿੱਤੀ ਜਾਵੇਗੀ।

Related News

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

Vivek Sharma

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 6,415 ਨਵੇਂ ਕੇਸਾਂ ਅਤੇ 140 ਨਵੀਂ ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment