channel punjabi
International News

ਅਮਰੀਕੀ ਲੜਾਕੂ ਜਹਾਜਾਂ ਨੂੰ ਦੇਖ ਘਬਰਾਇਆ ਚੀਨ, ਦੋਹਾਂ ਮੁਲਕਾਂ ਵਿਚਾਲੇ ਤਣਾਅ ਹੋਰ ਵਧਿਆ

ਅਮਰੀਕਾ ਦੇ ਇੱਕ ਕਦਮ ਤੋਂ ਚੀਨ ਦਹਿਸ਼ਤ ‘ਚ

ਅਮਰੀਕੀ ਫਾਈਟਰ ਜੈੱਟ ਨੇ ਸ਼ੰਘਾਈ ਦੇ ਕਰੀਬ ਭਰੀ ਉਡਾਣ

ਚੀਨ ਨੇ ਵੱਟੀ ਚੁੱਪ, ਅਧਿਕਾਰਿਕ ਤੌਰ ‘ਤੇ ਨਹੀਂ ਦਿੱਤਾ ਕੋਈ ਬਿਆਨ

ਵਾਸ਼ਿੰਗਟਨ : ਬੀਤੇ ਕੁਝ ਦਿਨਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਖਿਲਾਫ ਸਖ਼ਤ ਬਿਆਨਬਾਜ਼ੀ ਕਰ ਰਹੇ ਨੇ । ‘ਚਾਇਨਾ ਵਾਇਰਸ’ ਦੇ ਮੁੱਦੇ ‘ਤੇ ਟਰੰਪ ਲਗਾਤਾਰ ਤਿੱਖੇ ਬਿਆਨ ਦੇ ਕੇ ਪੂਰਬੀ ਅਤੇ ਦੱਖਣੀ ਏਸ਼ੀਆ ਖੇਤਰ ਵਿੱਚ ਬੇਲਗਾਮ ਹੋਏ ਚੀਨ ਨੂੰ ਲਗਾਮ ਲਗਾਉਣ ਦਾ ਨਿਸ਼ਚਾ ਕਰ ਚੁੱਕੇ ਨੇ । ਬੀਤੇ ਦੋ ਤਿੰਨ ਦਿਨਾਂ ਦੀਆਂ ਘਟਨਾਵਾਂ ਇਸੇ ਵੱਲ ਇਸ਼ਾਰਾ ਕਰ ਰਹੀਆਂ ਨੇ।

ਅਮਰੀਕਾ ਤੇ ਚੀਨ ਵਿਚਾਲੇ ਕਈ ਮੁੱਦਿਆਂ ‘ਤੇ ਵਿਵਾਦ ਲਗਾਤਾਰ ਵਧ ਰਹੇ ਹਨ ਪਰ ਅਮਰੀਕਾ ਦੇ ਇੱਕ ਕਦਮ ਤੋਂ ਚੀਨ ਦਹਿਸ਼ਤ ‘ਚ ਆ ਗਿਆ ਹੈ। ਚੀਨੀ ਸਰਕਾਰ ਦੇ ਸਮਰਥਕ ਥਿੰਕ ਟੈਂਕ ਨੇ ਦਾਅਵਾ ਕੀਤਾ ਕਿ ਬੀਤੇ ਐਤਵਾਰ ਅਮਰੀਕੀ ਫਾਈਟਰ ਜੈੱਟ ਨੇ ਸ਼ੰਘਾਈ ਦੇ ਕਰੀਬ ਉਡਾਣ ਭਰੀ। ਇਹ ਫਾਈਟਰ ਜੈੱਟ ਚੀਨ ਦੀ ਕਮਰਸ਼ੀਅਲ ਸਿਟੀ ਤੋਂ ਸਿਰਫ਼ 100 ਕਿਲੋਮੀਟਰ ਦੂਰ ਸੀ।

ਚੀਨ ਦੇ ਵਿਦੇਸ਼ ਜਾਂ ਰੱਖਿਆ ਮੰਤਰਾਲੇ ਨੇ ਹੁਣ ਤਕ ਅਧਿਕਾਰਤ ਤੌਰ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਚੀਨ ਅਕਸਰ ਦੱਖਣੀ ਚੀਨ ਸਾਗਰ ‘ਚ ਤਾਇਵਾਨ, ਫਿਲੀਪੀਨਸ ਤੇ ਮਲੇਸ਼ੀਆ ਨੂੰ ਕੋ ਫਾਈਟਰ ਜੈੱਟ ਉਡਾ ਕੇ ਧਮਕਾਉਂਦਾ ਆਇਆ ਹੈ।

ਹੁਣ ਅਮਰੀਕਾ ਨੇ ਚੀਨ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦਿੱਤਾ ਹੈ। ਸਾਊਥ ਚੀਨ ਮੌਰਨਿੰਗ ਪੋਸਟ ਨੇ ਬੀਜਿੰਗ ਦੇ ਸਟ੍ਰੈਟੇਜਿਕ ਸਿਚੁਏਸ਼ਨ ਪ੍ਰੋਬਿੰਗ ਇਨੀਸ਼ੀਏਟਿਵ ਥਿੰਕ ਟੈਂਕ ਦੀ ਰਿਪੋਰਟ ਪਬਲਿਸ਼ ਕੀਤੀ ਹੈ। ਇਹ ਥਿੰਕ ਟੈਂਕ ਸਿੱਧੇ ਤੌਰ ‘ਤੇ ਚੀਨੀ ਫੌਜ ਨਾਲ ਵੀ ਜੁੜਿਆ ਹੈ ਤੇ ਉਸ ਦੀ ਰਣਨੀਤੀ ਬਣਾਉਣ ‘ਚ ਮਦਦ ਕਰਦਾ ਹੈ।

https://www.scmp.com/news/china/diplomacy/article/3094541/us-puts-record-number-eyes-skies-china-coast-july

ਰਿਪੋਰਟ ਮੁਤਾਬਕ ਅਮਰੀਕੀ ਨੇਵੀ ਦੇ P-8A ਤੇ EP-3E ਏਅਰਕ੍ਰਾਫਟਸ ਨੇ ਸਾਊਥ ਚੀਨ ‘ਚ ਉਡਾਣ ਭਰਦਿਆਂ ਚੀਨ ਦੇ ਝੇਜਿਆਂਗ ਅਤੇ ਫਜਿਆਨ ਤਕ ਉਡਾਣ ਭਰੀ। ਇਸ ਤੋਂ ਬਾਅਦ P-8A ਵਾਪਸ ਪਰਤਿਆ ਤੇ ਫਿਰ ਇਹ ਸ਼ੰਘਾਈ ਤੋਂ 100 ਕਿਲੋਮੀਟਰ ਦੂਰ ਤਕ ਉਡਾਣ ਭਰਦਾ ਰਿਹਾ।

ਇਸ ਫਾਈਟਰ ਜੈੱਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਵੀ ਸਬਰਮੀਨ ਨੂੰ ਕੁਝ ਸਕਿੰਟਾਂ ‘ਚ ਨਾ ਸਿਰਫ ਖੋਜ ਸਕਦਾ ਹੈ ਬਲਕਿ ਅੱਖ ਝਪਕਦਿਆਂ ਹੀ ਉਸ ਨੂੰ ਆਪਣੀਆਂ ਮਿਜ਼ਾਇਲਾਂ ਨਾਲ ਤਬਾਹ ਕਰ ਦਿੰਦਾ ਹੈ।

ਦੱਖਣੀ ਚੀਨ ਸਾਗਰ ‘ਚ ਅਮਰੀਕਾ ਕਿੰਨੀ ਤੇਜ਼ੀ ਨਾਲ ਹਮਲਵਾਰ ਰੁਖ਼ ਅਪਣਾ ਰਿਹਾ ਹੈ। ਉਸ ਦੀ ਜਾਣਕਾਰੀ ਇਸ ਥਿੰਕ ਟੈਂਕ ਨੇ ਦਿੱਤੀ ਹੈ। ਇਸ ਦੇ ਮੁਤਾਬਕ ਜਦੋਂ ਅਮਰੀਕੀ ਨੇਵੀ ਦੇ ਫਾਇਟਰ ਜੈੱਟ ਉਡਾਣ ਭਰ ਰਹੇ ਸਨ, ਉਸ ਸਮੇਂ ਚੀਨ ਸੀ ਦੇ ਸੰਵੇਦਨਸ਼ੀਲ ਹਿੱਸਿਆਂ ‘ਚ ਅਮਰੀਕੀ ਵਾਰਸ਼ਿਪ ਵੀ ਡ੍ਰਿੱਲ ਕਰ ਰਹੇ ਸਨ।

ਦੱਖਣੀ ਚੀਨ ਸਾਗਰ ਦਾ ਉਹ ਹਿੱਸਾ ਜਿੱਥੇ ਚੀਨ ਆਪਣਾ ਦਬਦਬਾ ਬਣਾ ਕੇ ਰੱਖਣਾ ਚਾਹੁੰਦਾ ਹੈ

ਰਿਪੋਰਟ ‘ਚ ਕਿਹਾ ਗਿਆ ਕਿ ਚੀਨ ਦੇ ਵਾਰਸ਼ਿਪ ਹੁਣ ਦੱਖਣੀ ਚੀਨ ਦੇ ਕਿਸੇ ਵੀ ਪੋਰਟ ਜਾਂ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਚੀਨ ਨੇ ਹੁਣ ਤਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Related News

ਚੀਨ ਨੇ ਗਲਵਾਨ ਘਾਟੀ ’ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

Vivek Sharma

ਮਹਾਂਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੇ ਚੁੱਕੇ ਠੋਸ ਕਦਮ

Rajneet Kaur

ਜਿਨਸੀ ਸ਼ੋਸ਼ਣ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ‌ ‘ਚ ਵਿਰੋਧੀ ਧਿਰਾਂ ਨੇ ਹੋਟਲ ਕੁਆਰੰਟੀਨ ਨੀਤੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ

Vivek Sharma

Leave a Comment