channel punjabi
International News

ਅਮਰੀਕੀ ‘ਚ ਕਾਲ ਸੈਂਟਰ ਚਲਾਉਣ ਵਾਲੀ ਭਾਰਤੀ ਕੰਪਨੀ ‘ਤੇ 150 ਕਰੋੜ ਦੇ ਨੁਕਸਾਨ ਦਾ ਦੋਸ਼

ਵਾਸ਼ਿੰਗਟਨ : ਅਮਰੀਕਾ ਦੀ ਇਕ ਸੰਘੀ ਅਦਾਲਤ ‘ਚ ਭਾਰਤੀ ਕੰਪਨੀ ਈ-ਸੰਪਰਕ ਤੇ ਉਸਦੇ ਡਾਇਰੈਕਟਰ ਗੌਰਵ ਗੁਪਤਾ ‘ਤੇ ਕਰੀਬ ਡੇਢ ਸੌ ਕਰੋੜ ਰੁਪਏ ਦੇ ਨੁਕਸਾਨ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਇਹ ਕੰਪਨੀ ਭਾਰਤ ਤੋਂ ਅਮਰੀਕਾ ‘ਚ ਇੰਟਰਨੈੱਟ ਕਾਲ ਦੇ ਜ਼ਰੀਏ ਧੋਖਾਧੜੀ ਕਰਨ ਵਾਲਿਆਂ ਨੂੰ ਸਰਵਰ ਮੁਹੱਈਆ ਕਰਾਉਂਦੀ ਸੀ।

ਨਿਆ ਵਿਭਾਗ ਦੇ ਮੁਤਾਬਕ ਕੰਪਨੀ ਵਾਇਸ ਓਵਰ ਇੰਟਰਨੈੱਟ ਪ੍ਰੋਟੋਕਾਲ ਪ੍ਰੋਵਾਈਡਰ (ਵੀਓਆਈਪੀ) ਦਾ ਕੰਮ ਕਰਦੀ ਹੈ। ਕੰਪਨੀ ‘ਤੇ ਦੋਸ਼ ਹੈ ਕਿ ਉਸਨੇ ਅਮਰੀਕਾ ਦੇ ਗਾਹਕਾਂ ਨੂੰ ਗੁਮਰਾਹ ਕਰਦੇ ਹੋਏ ਨੁਕਸਾਨ ਪਹੁੰਚਾਇਆ ਹੈ।

ਗੌਰਵ ਗੁਪਤਾ ਤੇ ਉਨ੍ਹਾਂ ਦੀ ਕੰਪਨੀ ਨੇ ਮਈ 2015 ਤੋਂ ਜੂਨ 2020 ਤਕ ਫਲੋਰਿਡਾ ‘ਚ ਸੱਠ ਸਰਵਰ ਦੇ ਜ਼ਰੀਏ ਭਾਰਤ ਤੋਂ ਧੋਖਾਧੜੀ ਕਰਨ ਵਾਲਿਆਂ ਨੂੰ ਕਾਲਿੰਗ ਸਹੂਲਤ ਦਿੱਤੀ। ਇਨ੍ਹਾਂ ਕਾਲਰਾਂ ਨੇ ਇੱਥੋਂ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ। ਸਰਵਰ ‘ਤੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਰਿਕਾਰਡਿੰਗ ਹਨ, ਜਿਹੜੇ ਭਾਰਤ ਤੋਂ ਧੋਖਾਧੜੀ ਕਰਨ ਵਾਲਿਆਂ ਤੇ ਅਮਰੀਕਾ ਦੇ ਪੀੜਤਾਂ ਵਿਚਾਲੇ ਗੱਲਬਾਤ ਕੀਤੀਆਂ ਹਨ।

ਅਮਰੀਕਾ ਦੇ ਅਟਾਰਨੀ ਨੇ ਮੁਕੱਦਮੇ ਦਾ ਵੇਰਵਾ ਦਿੱਤਾ ਹੈ ਕਿ ਕੰਪਨੀ ਦੇ ਭਾਰਤ ‘ਚ ਕਾਲ ਸੈਂਟਰ ਹਨ। ਜਿਨ੍ਹਾਂ ਜ਼ਰੀਏ ਖਾਸ ਤੌਰ ‘ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ। ਬੈਂਕਾਂ ਦੀ ਜਾਣਕਾਰੀ ਲੈ ਕੇ ਅਕਾਊਂਟ ਤੋਂ ਰੁਪਏ ਕੱਢ ਲਏ ਗਏ। ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਠੱਗੀ ਕੀਤੀ ਗਈ।

Related News

ਅਲਬਰਟਾ : ਸ਼ੇਰਵੁੱਡ ਪਾਰਕ ‘ਚ ਇੱਕ ਘਰ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਕੈਨੇਡਾ ਦੇ ਕੇਂਦਰੀ ਬੈਂਕ ਗਵਰਨਰ ਨੇ ਵਿਆਜ ਦਰਾਂ ਨੂੰ ਲੈ ਕੇ ਕਹੀ ਵੱਡੀ ਗੱਲ

team punjabi

ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਜ਼ਰੂਰਤਮੰਦਾਂ ਲਈ ਸਰਕਾਰ ਨੇ ਲਏ ਵੱਡੇ ਫ਼ੈਸਲੇ : ਸਿੱਧੂ

Vivek Sharma

Leave a Comment