channel punjabi
Canada International News

ਕੈਨੇਡਾ ਦੇ ਕੇਂਦਰੀ ਬੈਂਕ ਗਵਰਨਰ ਨੇ ਵਿਆਜ ਦਰਾਂ ਨੂੰ ਲੈ ਕੇ ਕਹੀ ਵੱਡੀ ਗੱਲ

ਓਟਾਵਾ: ਕੋਰੋਨਾ ਵਾਇਰਸ ਜਿਸਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਹਿਲੀ ਵਾਰ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਜਿਸ ਨਾਲ ਇਕੋ ਵਾਰੀ ਸਾਰੇ ਦੇਸ਼ਾਂ ਦੀ ਆਰਥਿਕਤਾ ਘੱਟ ਗਈ। ਲੋਕ ਆਪਣਾ ਕਾਰੋਬਾਰ ਛੱਡ ਕੇ ਘਰਾਂ ‘ਚ ਬੈਠ ਗਏ ਹਨ । ਕੋਰੋਨਾ ਦਾ ਕਹਿਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਕਾਰਾਂ ਨੇ ਕਈ ਚੀਜ਼ਾਂ ਤੇ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਕਈ ਅਦਾਰੇ ਖੁੱਲ੍ਹ ਗਏ ਹਨ ਤੇ ਕੰਮਕਾਰ ਹੌਲੀ-ਹੌਲੀ ਸ਼ੁਰੂ ਕਰ ਦਿਤਾ ਹੈ,ਤੇ ਨਾਲ ਹੀ ਬਾਹਰ ਨਿਕਣ ਲੱਗਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ।

ਆਰਥਿਕ ਮੰਦੀ ਨੂੰ ਦੇਖਦੇ ਹੋਏ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਹੈ ਕਿ ‘ਬੈਂਕ ਆਫ਼ ਕੈਨੇਡਾ’ ਦੇ ਵਿਆਜ ਦਰਾਂ ‘ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਪ੍ਰਮੁੱਖ ਨੀਤੀਗਤ ਦਰਾਂ ‘ਚ ਉਦੋਂ ਹੀ ਵਾਧਾ ਕੀਤਾ ਜਾ ਸਕਦਾ ਹੈ ਜਦੋਂ ਕੈਨੇਡਾ ਦੀ ਆਰਥਿਕਤਾ ‘ਚ ਸੁਧਾਰ ਹੋਣਾ ਸ਼ੁਰ ਹੋ ਜਾਵੇਗਾ। ਕੈਨੇਡਾ ਬੈਂਕ ਨੇ ਹਾਲ ਹੀ ‘ਚ ਵਿਆਜ ਦਰਾਂ ਨੂੰ ਘੱਟਾ ਕੇ 0.25 ਫੀਸਦੀ ਕੀਤਾ ਹੈ। ਟਿਫ ਮੈਕਲੇਮ ਨੇ ਇਹ ਵੀ ਕਿਹਾ ਹੈ ਕਿ ‘ਕੁਝ ਦਿਨ ਅਸੀਂ ਇਸ ਆਰਥਿਕ ਹਾਲਾਤ ‘ਚੋਂ ਲੰਘਾਂਗੇ, ਆਰਥਿਕਤਾ ਮੁੜ ਲੀਹ ‘ਤੇ ਲਿਆਂਦੀ ਜਾਵੇਗੀ ਅਤੇ ਫਿਰ ਵਿਆਜ ਦਰਾਂ ਆਪਣੇ ਸਾਧਾਰਣ ਪੱਧਰਾਂ ‘ਤੇ ਆ ਜਾਵੇਗੀ।ਕੈਨੇਡਾ ਦੇ ਕੇਂਦਰੀ ਬੈਂਕ ਗਵਰਨਰ ਨੇ ਇਹ ਵੀ ਕਿਹਾ ਕਿ ਜੁਲਾਈ ਦੀ ਮਾਨਿਟਰੀ ਪਾਲਿਸੀ ਇਹ ਵੀ ਨਿਧਾਰਤ ਕਰਨ ‘ਚ ਸਹਾਇਤਾ ਕਰੇਗੀ ਕਿ ਹੋਰ ਰਾਹਤ ਦੀ ਕਿੰਨੀ ਜ਼ਰੂਰਤ ਹੋਵੇਗੀ ।

Related News

ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦੇਣ ਉੱਤੇ ਟਰੂਡੋ ਨੇ ਬਾਇਡਨ ਦਾ ਕੀਤਾ ਧੰਨਵਾਦ

Vivek Sharma

ਅਲਬਰਟਾ : ਸ਼ੇਰਵੁੱਡ ਪਾਰਕ ‘ਚ ਇੱਕ ਘਰ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਟੋਰਾਂਟੋ: ਹਥਿਆਰਾਂ ਨਾਲ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਦੋ ਫਰਾਰ

Rajneet Kaur

Leave a Comment