channel punjabi
International News USA

ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਲਈ ਵੈਕਸੀਨ, ਵੈਕਸੀਨ ਦੇਣ ਦਾ ਪ੍ਰੋਗਰਾਮ ਦਿਖਾਇਆ ਗਿਆ ਲਾਈਵ

ਵਾਸ਼ਿੰਗਟਨ : ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕੋਰੋਨਾ ਵੈਕਸੀਨ ਦੇ ਟੀਕੇ ਦੀ ਖੁਰਾਕ ਲਈ। ਪੇਂਸ ਦੀ ਪਤਨੀ ਕੇਰਨ ਅਤੇ ਸਰਜਨ ਜਰਨਲ ਜਰਮੀ ਐਡਮਸ ਨੇ ਵੀ ਟੀਕੇ ਦੀ ਖੁਰਾਕ ਲਈ। ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਤੇਜ਼ੀ ਨਾਲ ਟੀਕੇ ਦੇ ਵਿਕਾਸ ਅਤੇ ਇਸ ਦੀ ਵੰਡ ਨੂੰ ਲੈ ਕੇ ‘ਆਪਰੇਸ਼ਨ ਵਾਰਪ ਸਪੀਡ’ ਦੀ ਸ਼ੁਰੂਆਤ ਕੀਤੀ ਸੀ ।

ਗਰਮੀ ਦੇ ਦਿਨਾਂ ’ਚ ਜ਼ੋਰ ਸ਼ੋਰ ਨਾਲ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ’ਚ ਇਸ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਪਰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਨੂੰ ਪੰਜ ਦਿਨ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟੀਕੇ ਦੀ ਖੁਰਾਕ ਲੈਣ ਦੇ ਬਾਰੇ ’ਚ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਸਿਰਫ ਦੋ ਵਾਰ ਟੀਕਾਕਰਣ ਦੇ ਸੰਬੰਧ ’ਚ ਟਵੀਟ ਕੀਤਾ।

ਪੇਂਸ ਇਸ ਹਫਤੇ ਟੀਕਾ ਨਿਰਮਾਣ ਕੇਂਦਰ ਦਾ ਦੌਰਾ ਕਰਨ ਗਏ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਟੀਕੇ ਦੀ ਖੁਰਾਕ ਲਈ। ਟੈਲੀਵਿਜ਼ਨ ’ਤੇ ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਪੇਂਸ ਨੇ ਆਪਣੀ ਪਤਨੀ ਕੇਰਨ ਅਤੇ ਸਰਜਨ ਜਰਨਲ ਜਰਮੀ ਐਡਮਸ ਨਾਲ ਸ਼ੁੱਕਰਵਾਰ ਨੂੰ ਸਵੇਰੇ ਟੀਕੇ ਦੀ ਖੁਰਾਕ ਲਈ। ਵਾਲਟਰ ਰੀਡ ਨੈਸ਼ਨਲ ਮਿਲਿਟਰੀ ਮੈਡੀਕਲ ਸੈਂਟ ਨਾਲ ਤਿੰਨ ਸਿਹਤ ਮੁਲਾਜ਼ਮ ਉਨ੍ਹਾਂ ਨੂੰ ਟੀਕਾ ਦੇਣ ਗਏ ਸਨ। ਇਸ ਬਾਰੇ ਮਾਈਕ ਪੇਂਸ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਕੇ ਵੈਕਸੀਨ ਨੂੰ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ।


https:

ਓਧਰ ਵਾਈਟ ਹਾਊਸ ਵੱਲੋਂ ਵੀ ਉਪ ਰਾਸਟਰਪਤੀ ਦੇ ਵੈਕਸੀਨ ਲਏ ਜਾਣ ਬਾਰੇ ਕੁਝ ਟਵੀਟ ਕੀਤੇ ਗਏ।

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵੈਕਸੀਨ ਦੇ ਟੀਕੇ ਲਗਵਾ ਕੇ ਵੈਕਸੀਨ ਦੀ ਭਰੋਸੇਯੋਗਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

Related News

ਅਮਰੀਕਾ ’ਚ ਦਲਿਤ ਸ਼ੋਸ਼ਣ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 9 ਮਾਰਚ ਨੂੰ ਹੋਵੇਗੀ ਸੁਣਵਾਈ

Vivek Sharma

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕੋਵਿਡ 19 ਦੇ ਵੱਧਦੇ ਮਾਮਲਿਆਂ ਕਾਰਨ ਹਸਪਤਾਲਾਂ ਨੂੰ 500 ਹੋਰ surge beds ਦੇਣ ਦਾ ਕੀਤਾ ਐਲਾਨ

Rajneet Kaur

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

Vivek Sharma

Leave a Comment