channel punjabi
International News USA

ਅਮਰੀਕਾ ’ਚ ਦਲਿਤ ਸ਼ੋਸ਼ਣ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 9 ਮਾਰਚ ਨੂੰ ਹੋਵੇਗੀ ਸੁਣਵਾਈ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਨਸਲੀ ਵਿਤਕਰੇ ਦੀਆਂ ਖਬਰਾਂ ਲੋਕਤੰਤਰੀ ਪ੍ਰਣਾਲੀ ਨੂੰ ਢਾਅ ਲਗਾ ਰਹੀਆਂ ਹਨ । ਅਜਿਹੇ ਮਾਮਲੇ ਹੁਣ ਇਨਸਾਫ਼ ਲਈ ਸੁਪਰੀਮ ਕੋਰਟ ਤੱਕ ਜਾ ਪਹੁੰਚੇ ਹਨ। ਜਾਤੀ ਦੇ ਆਧਾਰ ‘ਤੇ ਭੇਦਭਾਵ ਖ਼ਿਲਾਫ਼ ਸੰਘਰਸ਼ ਕਰਨ ਵਾਲੀ ਅਮਰੀਕਾ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਏਆਈਸੀ) ਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ‘ਚ ਏਮਿਕਸ ਕਿਊਰੀ ਦੇ ਤੌਰ ‘ਤੇ ਇਕ ਮਾਮਲੇ ‘ਚ ਖ਼ੁਦ ਨੂੰ ਪੇਸ਼ ਕੀਤਾ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ ‘ਤੇ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਹੈ।

ਏਮਿਕਸ ਕਿਊਰੀ ਇਕ ਤਰ੍ਹਾਂ ਨਾਲ ਅਦਾਲਤ ਦੀ ਮਦਦ ਕਰਨ ਲਈ ਨਿਯੁਕਤ ਹੁੰਦੇ ਹਨ ਜੋ ਉਸ ਕੇਸ ‘ਚ ਪਾਰਟੀ ਨਹੀਂ ਹੁੰਦੇ ਪਰ ਕਾਨੂੰਨ ਦੇ ਪਹਿਲੂਆਂ ‘ਤੇ ਕੇਸ ‘ਚ ਅਦਾਲਤ ਨੂੰ ਆਪਣੇ ਸੁਝਾਅ ਦਿੰਦੇ ਹਨ। ਜਾਤੀ ਆਧਾਰਤ ਭੇਦਭਾਵ ਦੇ ਮਾਮਲੇ ਦੀ ਸੁਣਵਾਈ 9 ਮਾਰਚ ਨੂੰ ਹੈ। ਕੈਲੀਫੋਰਨੀਆ ਦੀ ਰੈਗੂਲੇਟਰੀ ਸੰਸਥਾ ਨੇ ਸਿਸਕੋ ਸਿਸਟਮ ‘ਤੇ ਇਕ ਭਾਰਤੀ ਇੰਜੀਨੀਅਰ ਨਾਲ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਮਾਮਲਾ ਦਰਜ ਕੀਤਾ ਹੈ।

ਇਹ ਇੰਜੀਨੀਅਰ ਦਲਿਤ ਹੈ। ਅਮਰੀਕਾ ‘ਚ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਇਹ ਮਾਮਲਾ ਜਾਤੀ ਵਿਰੋਧੀ ਅੰਦੋਲਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਇਸ ਦਲਿਤ ਇੰਜੀਨੀਅਰ ਨੇ ਮਿਸਾਲ ਪੇਸ਼ ਕਰਦੇ ਹੋਏ ਦੂਸਰੇ ਹੋਰ ਲੋਕਾਂ ਨੂੰ ਜਾਤੀ ਦੇ ਆਧਾਰ ‘ਤੇ ਸ਼ੋਸ਼ਣ ਖ਼ਿਲਾਫ਼ ਬੋਲਣ ਦਾ ਰਸਤਾ ਦਿਖਾਇਆ ਹੈ। ਏਆਈਸੀ ਨੇ ਅਦਾਲਤ ‘ਚ ਏਮਿਕਸ ਦਾਖ਼ਲ ਕਰਦੇ ਹੋਏ ਮਾਮਲੇ ਦੇ ਮਾਹਿਰ ਤੇ ਜਾਤੀ ਦੇ ਆਧਾਰ ‘ਤੇ ਭੇਦਭਾਵ ਦੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

Related News

ਕੈਨੇਡਾ ਲਈ ਵੈਕਸੀਨ ਦੀ ਨਹੀਂ ਆਵੇਗੀ ਕਮੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਭਰੋਸਾ

Vivek Sharma

ਐਚ-1ਬੀ ਵੀਜ਼ਾ ਸਿਸਟਮ ‘ਚ ਸੁਧਾਰ ਅਤੇ ਗ੍ਰੀਨ ਕਾਰਡਾਂ ਲਈ ਦੇਸੀ-ਕੋਟਾ ਖਤਮ ਕਰਨ ਦਾ ਕੀਤਾ ਵਾਅਦਾ : ਜੋ ਬਿਡੇਨ

Rajneet Kaur

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ‘ਚ ਕਰਨਗੇ ਭਾਰਤ ਦਾ ਦੌਰਾ

Rajneet Kaur

Leave a Comment