ਓਟਾਵਾ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਵੈਕਸੀਨੇਸ਼ਨ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸ ਵਿਚਾਲੇ ਲਏ ਗਏ ਨਵੇਂ ਫੈਸਲੇ ਤਹਿਤ ਹੁਣ 30 ਸਾਲ ਉਮਰ ਤੱਕ ਦੇ ਵਿਅਕਤੀ ਐਸਟ੍ਰਾਜ਼ੈਨੇਕਾ ਵੈਕਸੀਨ ਲੈ ਸਕਣਗੇ। ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਉਮਰ ਵਰਗ ਤੇ ਇਸ ਤੋਂ ਵੱਡੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਲੱਗ ਸਕੇਗੀ।
NACI ਦੀ ਵਾਈਸ ਚੇਅਰਪਰਸਨ ਡਾ· ਸ਼ੈਲੀ ਡੀਕਸ ਨੇ ਆਖਿਆ ਕਿ ਇਸ ਸਮੇਂ ਮੌਜੂਦਾ ਹਾਲਾਤਾਂ ਦੇ ਆਧਾਰ ਉੱਤੇ ਐਨ.ਏ.ਸੀ.ਆਈ. ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨ ਬਿਨ੍ਹਾਂ ਕਿਸੇ ਮਤਭੇਦ ਦੇ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕਦੀ ਹੈ। ਮੌਜੂਦਾ ਵੈਕਸੀਨ ਸ਼ਡਿਊਲ ਦੇ ਅਧਾਰ ਉੱਤੇ ਅਜਿਹਾ ਹੋ ਸਕਦਾ ਹੈ ਕਿ ਲੋਕ ਐਸਟ੍ਰਾਜ਼ੈਨੇਕਾ ਵਰਗੀਆਂ ਵਾਇਰਲ ਵੈਕਟਰ ਵੈਕਸੀਨਜ਼ ਲਈ ਹੋਰ ਉਡੀਕ ਕਰਨ ਜਦਕਿ ਫਾਈਜ਼ਰ ਬਾਇਓਐਨਟੈਕ ਦੀ ਐਮ ਆਰ ਐਨ ਏ ਵੈਕਸੀਨ ਦੀਆਂ ਹਰ ਹਫ਼ਤੇ 2 ਮਿਲੀਅਨ ਡੋਜ਼ਾਂ ਮਿਲਣ ਲੱਗਣ ਤੇ ਮੌਡਰਨਾ ਐਮ ਆਰ ਐਨ ਏ ਦੀਆਂ ਡੋਜ਼ਾਂ ਵੀ ਵਾਅਦੇ ਮੁਤਾਬਕ ਮਿਲ ਜਾਣ।
Updated #NACI recommendations—#AstraZeneca #CovidVaccine may be offered to Canadians 30+ if:
-Benefits outweigh risks of waiting for an mRNA vaccine
-Decision is informed by risks and consequences of VITT
-Delay to receive an mRNA vaccine is substantialhttps://t.co/qqLO29817f pic.twitter.com/7iytJQ7rPX— Nathan Stall (@NathanStall) April 23, 2021
ਕੈਨੇਡਾ ਭਰ ਵਿੱਚ ਐਸਟ੍ਰਾਜ਼ੈਨੇਕ ਦੀਆਂ 2·3 ਮਿਲੀਅਨ ਡੋਜ਼ਾਂ ਵੰਡੇ ਜਾਣ ਦੇ ਬਾਵਜੂਦ ਆਉਣ ਵਾਲੇ ਸਮੇਂ ਵਿੱਚ ਇਸ ਵੈਕਸੀਨ ਦੀ ਕਿੰਨੀ ਖੇਪ ਮਿਲੇਗੀ ਇਸ ਬਾਰੇ ਅਜੇ ਸਪਸ਼ਟ ਤੌਰ ਉੱਤੇ ਕੁੱਝ ਨਹੀਂ ਆਖਿਆ ਜਾ ਸਕਦਾ।