channel punjabi
International News USA

ਭਾਰਤੀ ਮੂਲ ਦੇ ਵਿਅਕਤੀ ਨੇ ਜੁਰਮ ਕਬੂਲਿਆ, ਕੈਲੀਫੋਰਨੀਆ ‘ਚ ਰਹਿਣ ਵਾਲੇ ਬਜ਼ੁਰਗਾਂ ਨਾਲ ਕੀਤੀ ਧੋਖਾਧੜੀ

ਵਾਸ਼ਿੰਗਟਨ : ਜ਼ਬਰਨ ਉਗਾਹੀ ਅਤੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੈਲੀਫੋਰਨੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕੀਤਾ ਹੈ। 31 ਵਰ੍ਹਿਆਂ ਦੇ ਅਨੁਜ ਮਹੇਂਦਰਭਾਈ ਪਟੇਲ ‘ਤੇ ਦੋਸ਼ ਹੈ ਕਿ ਉਸ ਨੇ ਬਜ਼ੁਰਗਾਂ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਉਨ੍ਹਾਂ ਤੋਂ ਪੰਜ ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ। ਪਟੇਲ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਲਗਭਗ 10 ਲੋਕਾਂ ਨਾਲ ਧੋਖਾਧੜੀ ਕੀਤੀ ਹੈ ਜਿਸ ਵਿਚੋਂ ਜ਼ਿਆਦਾਤਰ ਬਜ਼ੁਰਗ ਸਨ। ਪਟੇਲ ਦੀ ਸਜ਼ਾ ‘ਤੇ 28 ਜੂਨ ਨੂੰ ਸੁਣਵਾਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਹੋ ਸਕਦੀ ਹੈ।

ਪਟੇਲ ਅਪ੍ਰੈਲ 2019 ਤੋਂ ਮਾਰਚ 2020 ਵਿਚਾਲੇ ਕਰੀਬ ਇੱਕ ਸਾਲ ਦੌਰਾਨ ਬਜ਼ੁਰਗਾਂ ਨੂੰ ਠੱਗਣ ਵਾਲੀ ਇਕ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਰਿਹਾ। ਇਸ ਸੋਚੀ ਸਮਝੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਮੈਂਬਰ ਭਾਰਤ ‘ਚ ਰਹਿੰਦੇ ਸਨ, ਜਿਹੜੇ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਪੀੜਤਾਂ ਨੂੰ ਫੋਨ ਕਰਕੇ ਧਮਕਾਉਂਦੇ ਸਨ।

ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਫ਼ਰਜ਼ੀ ਫੋਨ ਨੰਬਰਾਂ ਦਾ ਇਸਤੇਮਾਲ ਕਰਕੇ ਸਹਿ-ਸਾਜ਼ਿਸ਼ ਕਰਤਾਵਾਂ ਨੇ ਪੀੜਤਾਂ ਨੂੰ ਇਸ ਗੱਲ ਲਈ ਡਰਾਇਆ ਕਿ ਉਨ੍ਹਾਂ ਦੀ ਪਛਾਣ ਜਾਂ ਜਾਇਦਾਦ ‘ਤੇ ਸੰਕਟ ਹੈ। ਸਾਜ਼ਿਸ਼ ਕਰਤਾਵਾਂ ਨੇ ਪੀੜਤਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਵਾਰੰਟ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਬੱਚਤ ਦੇ ਪੈਸੇ ਬੈਂਕ ਤੋਂ ਕਢਵਾਉਣ ਅਤੇ ਡਾਕ ਰਾਹੀਂ ਉਨ੍ਹਾਂ ਕੋਲ ਭੇਜਣ।

ਮੁਲਜ਼ਮਾਂ ਨੇ ਅਜਿਹਾ ਕਰਦੇ ਹੋਏ ਕਰੀਬ 10 ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਪੰਜ ਲੱਖ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਕਰ ਲਈ । ਇਸ ਮਾਮਲੇ ਵਿੱਚ ਅਨੁਜ ਪਟੇਲ ਅਤੇ ਦੋ ਹੋਰਨਾਂ ਨੂੰ ਅਕਤੂਬਰ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Related News

BIG NEWS : ਹੁਣ ਓਂਟਾਰੀਓ ਅਤੇ ਅਲਬਰਟਾ ਵਿੱਚ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਮਿਲੇਗੀ ਵੈਕਸੀਨ

Vivek Sharma

ਕੈਨੇਡਾ ਵਾਸੀਆਂ ਲਈ ਖੁਸ਼ਖ਼ਬਰੀ : ਟਰੂਡੋ ਸਰਕਾਰ ਖਰੀਦੇਗੀ ਕੋਰੋਨਾ ਵੈਕਸੀਨ ਦੀਆਂ 76 ਮਿਲੀਅਨ ਖ਼ੁਰਾਕ

Vivek Sharma

BIG NEWS :ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖ਼ਾਲੀ ਕਰਨ ਦਾ ਹੁਕਮਨਾਮਾ ਜਾਰੀ,ਪੰਜ ਪਿਆਰਿਆਂ ਨੇ ਐਤਵਾਰ ਨੂੰ ਸੱਦੀ ਐਮਰਜੈਂਸੀ ਬੈਠਕ

Vivek Sharma

Leave a Comment