channel punjabi
Canada News North America

ਮਰਹੂਮ ਕਾਦਰ ਖਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਕੁੱਦੁਸ ਦਾ ਕੈਨੇਡਾ ‘ਚ ਦੇਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

ਟੋਰਾਂਟੋ : ਭਾਰਤੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਮਰਹੂਮ ਕਾਦਰ ਖਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਕੁੱਦੁਸ ਦਾ ਕੈਨੇਡਾ ਵਿੱਚ ਦੇਹਾਂਤ ਹੋ ਗਿਆ। ਅਬਦੁਲ ਕੈਨੇਡਾ ਦੇ ਏਅਰਪੋਰਟ ’ਤੇ ਸਿਕਿਉਰਿਟੀ ਅਫ਼ਸਰ ਦੇ ਤੌਰ ’ਤੇ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਅਬਦੁੱਲ ਕੁਦੁਸ ਕਿਡਨੀ ਦੀਆਂ ਬਿਮਾਰੀਆਂ ਤੋਂ ਪੀੜਤ ਸਨ।

ਬਾਲੀਵੁਡ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਲਾਜਵਾਬ ਅਦਾਕਾਰੀ ਤੋਂ ਲੈ ਕੇ ਡਾਇਲੌਗ ਲਿਖਣ ਤੱਕ ਦਾ ਕੰਮ ਕਰਨ ਵਾਲੇ ਕਾਦਰ ਖਾਨ ਨੇ ਅਜਰਾ ਖਾਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਤਿੰਨ ਬੇਟੇ ਹਨ, ਜਿਨ੍ਹਾਂ ਵਿੱਚੋਂ ਅਬਦੁਲ ਕੁੁੱਦੁਸ ਸਭ ਤੋਂ ਵੱਡੇ ਸਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਬੇਟੇ ਸਰਫ਼ਰਾਜ਼ ਅਤੇ ਸ਼ਹਿਨਵਾਜ਼ ਖਾਨ ਹਨ। ਇਹ ਦੋਵੇਂ ਫਿਲਮਾਂ ਦੀ ਦੁਨੀਆ ਵਿੱਚ ਸਰਗਰਮ ਹਨ।

ਕਾਦਰ ਖਾਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਅਬਦੁੱਲ ਕੁੱਦੁਸ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਹਸਪਤਾਲ ਵਿਚ ਜੇ਼ਰੇ ਇਲਾਜ ਸਨ । ਉਸ ਦੇ ਭਰਾ ਸਰਫਰਾਜ਼ ਨੇ ਦੱਸਿਆ ਕਿ ਕੁੱਦੁਸ ਕਾਫ਼ੀ ਸਮੇਂ ਤੋਂ ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਤ ਸੀ, ਕੁੱਦੁਸ ਦੀ ਮੌਤ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਹੋਈ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ।

ਜ਼ਿਕਰਯੋਗ ਹੈ ਕਿ ਕਾਦਰ ਖਾਨ ਨੇ ਵੀ 81 ਸਾਲ ਦੀ ਉਮਰ ਵਿੱਚ ਕੈਨੇਡਾ ’ਚ ਹੀ ਆਖਰੀ ਸਾਹ ਲਏ ਸਨ। ਉਨ੍ਹਾਂ ਦੀ ਮੌਤ ਟੋਰਾਂਟੋ ਵਿਖੇ 31 ਦਸੰਬਰ 2018 ਨੂੰ ਹੋਈ ਸੀ।

ਦੱਸ ਦੇਈਏ ਕਿ ਕਾਦਰ ਖਾਨ ਦਾ ਪਰਿਵਾਰ ਕੈਨੇਡਾ ਵਿੱਚ ਹੀ ਰਹਿੰਦਾ ਹੈ। ਅਦਬੁਲ ਕੁੱਦੁਸ ਦੇ ਨਾਲ ਕਾਦਰ ਖਾਨ ਦੇ ਸਭ ਤੋਂ ਛੋਟੇ ਬੇਟੇ ਸ਼ਹਿਨਵਾਜ਼ ਨੇ ਵੀ ਕਈ ਸਾਲ ਕੈਨੇਡਾ ਵਿੱਚ ਬਿਤਾਏ ਹਨ। ਉਨ੍ਹਾਂ ਨੇ ਉੱਥੋਂ ਹੀ ਡਾਇਰੈਕਸ਼ਨ, ਐਡੀਟਿੰਗ ਅਤੇ ਗ੍ਰਾਫਿਕ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ।
ਸਰਫਰਾਜ ਖਾਨ ਅਦਾਕਾਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਵੀ ਹਨ। ਸਰਫਰਾਜ ਨੇ 2003 ਵਿੱਚ ਸਲਮਾਨ ਖਾਨ ਦੀ ਫਿਲਮ ‘ਤੇਰੇ ਨਾਮ’ ਵਿੱਚ ਵੀ ਕੰਮ ਕੀਤਾ ਸੀ। ਸਰਫਰਾਜ ਅਤੇ ਸ਼ਹਿਨਵਾਜ ਖਾਨ ਨੇ 2012 ਵਿੱਚ ਆਪਣੇ ਪਿਤਾ ਕਾਦਰ ਖਾਨ ਨਾਲ ਮਿਲ ਕੇ ‘ਕਲ ਕੇ ਕਲਾਕਾਰ ਇੰਟਰਨੈਸ਼ਨਲ ਥਿਏਟਰ’ ਦੀ ਸ਼ੁਰੂਆਤ ਕੀਤੀ ਸੀ। ਇੱਕ ਇੰਟਰਵਿਊ ਵਿੱਚ ਸਰਫਰਾਜ ਨੇ ਦੱਸਿਆ ਸੀ ਕਿ ਕਾਦਰ ਖਾਨ ਇਸ ਗੱਲ ਨੂੰ ਲੈ ਕੇ ਬਹੁਤ ਸਖ਼ਤ ਸਨ ਕਿ ਉਹ ਆਪਣੇ ਪੁੱਤਰਾਂ ਨੂੰ ਫਿਲਮੀ ਦੁਨੀਆ ਵਿੱਚ ਲਿਜਾਣ ਲਈ ਕੋਈ ਸਿਫਾਰਸ਼ ਨਹੀਂ ਕਰਨਗੇ। ।

Related News

ਗਰਭਵਤੀ ਔਰਤਾਂ ਜਲਦੀ ਹੀ ਕੋਵਿਡ -19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ :ਸੂਤਰ

Rajneet Kaur

ਕੈਨੇਡਾ ਨੇ ਕੋਵਿਡ-19 ਦੇ ਇਲਾਜ ਲਈ ਐਂਟੀਵਾਇਰਲ ਵੈਕਸੀਨ ਰੈਮਡੈਜ਼ਵੀਅਰ ਦੀ ਦਿੱਤੀ ਇਜਾਜ਼ਤ

Rajneet Kaur

ਆਕਸਫੋਰਡ ਦਾ ਕੋਰੋਨਾ ਵੈਕਸੀਨ ਟ੍ਰਾਇਲ ਹਾਲੇ ਵੀ ਹਵਾ ਵਿੱਚ !

Vivek Sharma

Leave a Comment