channel punjabi
Canada International News North America

ਬਰੈਂਪਟਨ:ਜੀਟੀਏ ‘ਚ ਕਿਸਾਨ ਹਮਾਇਤੀ ਗਰੁੱਪ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

ਜੀਟੀਏ ਵਿਚ ਕਿਸਾਨ ਹਮਾਇਤੀ ਗਰੁੱਪ ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਸੰਯੁਕਤ ਮੋਰਚੇ ਦੇ ਦਿੱਤੇ ਗਏ ਹਰੇਕ ਐਕਸ਼ਨ ਵਿਚ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ। ਇਸ ਵਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫ਼ਰਵਰੀ ਨੂੰ ਭਾਰਤ ਵਿਚ ‘ਚੱਕਾ ਜਾਮ’ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਜੀਟੀਏ ਦੇ ਇਸ ਕਿਸਾਨ ਹਮਾਇਤੀ ਗਰੁੱਪ ਵੱਲੋਂ ਬਰੈਂਪਟਨ ਵਿਚਲੇ ਭਾਰਤ ਦੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਅੱਤ ਦੀ ਠੰਡ ਦੇ ਬਾਵਜੂਦ ਕਰੋਨਾ ਮਹਾਂਮਾਰੀ ਦੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਰੋਸ-ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰਵਾਰ ਹੱਦਾਂ ‘ਤੇ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਸ ਵਿਚ ਉੱਥੇ ਬਿਜਲੀ, ਪਾਣੀ ਅਤੇ ਇੰਟਰਨੈੱਟ ਦੀਆਂ ਸੇਵਾਵਾਂ ਬੰਦ ਕਰਨਾ, ਸੜਕਾਂ ‘ਤੇ ਵੱਡੇ-ਵੱਡੇ ਕਿੱਲ ਗੱਡਣਾ, ਕੰਡੇਤਾਰ ਤਾਰ ਲਗਾਉਣਾ, ਆਦਿ ਸ਼ਾਮਲ ਹੈ, ਦੀ ਘੋਰ ਨਿਖੇਧੀ ਕੀਤੀ ਗਈ ਅਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਵੱਲੋਂ ਕਿਸਾਨ ਸੰਘਰਸ਼ ਦੀ ਜਿੱਤ ਤੱਕ ਇਸ ਦੀ ਹਮਾਇਤ ਕਰਨ ਦਾ ਅਹਿਦ ਲਿਆ ਗਿਆ।

Related News

ਮੇਰਾ ਰਾਸ਼ਟਰਪਤੀ ਦਾ ਕਾਰਜਕਾਲ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ : JOE BIDEN

Vivek Sharma

BIG NEWS : UNITED AIRLINES ਦੇ ਜਹਾਜ਼ ਦੀ ਡੈੱਨਵਰ ਵਿੱਚ ਐਮਰਜੰਸੀ ਲੈਂਡਿੰਗ, ਜਹਾਜ਼ ਦਾ ਮਲਬਾ ਘਰਾਂ ‘ਤੇ ਡਿੱਗਿਆ, ਲੋਕਾਂ ‘ਚ ਦਹਿਸ਼ਤ, ਤਸਵੀਰਾਂ ਦੇਖ ਉੱਡ ਜਾਣਗੇ ਹੋਸ਼ !

Vivek Sharma

ਕੈਨੇਡਾ ਵਿੱਚ ਇੱਕ ਦਿਨ ਅੰਦਰ 1241 ਨਵੇਂ ਮਾਮਲੇ ਆਏ ਸਾਹਮਣੇ । ਵਧਦੇ ਮਾਮਲੇ ਦੂਜੀ ਲਹਿਰ ਦਾ ਸੰਕੇਤ !

Vivek Sharma

Leave a Comment