channel punjabi
Canada News North America

ਪੀਲ ਰੀਜ਼ਨ ਦੇ ਸਕੂਲ ਅਗਲੇ ਦੋ ਹਫ਼ਤਿਆਂ ਤੱਕ ਲਈ ਕੀਤੇ ਗਏ ਬੰਦ, ਐਲੀਮੈਂਟਰੀ ਟੀਚਰਸ ਫੈਡਰੇਸ਼ਨ ਦੀ ਮੰਗ ਅੱਗੇ ਝੁਕੀ ਸਰਕਾਰ

ਬਰੈਂਪਟਨ : ਵਧਦੇ ਕੋਰੋਨਾ ਮਾਮਲਿਆਂ ਅਤੇ ਅਧਿਆਪਕਾਂ ਦੇ ਇਤਰਾਜ਼ ਦਰਜ ਕਰਾਏ ਜਾਣ ਤੋਂ ਬਾਅਦ ਪੀਲ ਰੀਜ਼ਨ ਦੇ ਸਾਰੇ ਸਕੂਲ ਮੰਗਲਵਾਰ ਤੋਂ ਅਗਲੇ 2 ਹਫਤਿਆਂ ਲਈ ਬੰਦ ਕੀਤੇ ਜਾ ਰਹੇ ਹਨ। ਪੀਲ ਜਨਤਕ ਸਿਹਤ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਕੂਲਾਂ ਨੂੰ ਅਗਲੇ ਦੋ ਹਫ਼ਤਿਆਂ ਤੱਕ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀਤੇ ਦਿਨੀ ਓਂਟਾਰੀਓ ਦੇ ਅਧਿਆਪਕਾਂ ਵੱਲੋਂ ਸੂਬਾ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਜਾਂ ਤਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਵੈਕਸੀਨ ਲਗਾਈ ਜਾਏ ਨਹੀਂ ਫਿਰ ਆਨਲਾਈਨ ਪੜਾਈ ਵੱਲ ਰੁਖ਼ ਕੀਤਾ ਜਾਏ। ਅਧਿਆਪਕਾਂ ਦੀ ਗੱਲ ਮੰਨਦੇ ਹੋਏ ਫਿਲਹਾਲ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਫੈਸਲੇ ਕਾਰਨ ਪ੍ਰਭਾਵਿਤ ਹੋਣ ਵਾਲੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਵਿਦਿਆਰਥੀਆਂ ਨੂੰ ਹੁਣ ਰਿਮੋਟ ਲਰਨਿੰਗ ਨਾਲ ਜੋੜਿਆ ਜਾ ਰਿਹਾ ਹੈ।

ਪੀਲ ਦੇ ਸਿਹਤ ਅਫਸਰ ਡਾ. ਲਾਅਰੈਂਸ ਲੋਹ ਦਾ ਕਹਿਣਾ ਸੀ ਕਿ ਪੀਲ ਰੀਜ਼ਨ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਡਾ. ਲੋਹ ਨੇ ਕਿਹਾ ਕਿ ਸੂਬੇ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਅਤੇ ਨਵੇਂ ਵੈਰੀਐਂਟ ਤੇ ਠੱਲ ਪਾਉਣ ਲਈ ਇਸ ਦੀ ਚੇਨ ਨੂੰ ਤੋੜਨਾ ਵੱਡੀ ਜ਼ਰੂਰਤ ਹੈ ਅਤੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਸਾਡੀ ਪ੍ਰਮੁੱਖਤਾ ਵਿੱਚੋਂ ਇੱਕ ਹੈ।
ਉਹਨਾਂ ਨੇੁ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮਾਪਿਆਂ ਲਈ ਇਹ ਬਹੁਤ ਹੀ ਚੁਣੌਤੀਪੂਰਣ ਹੋ ਰਿਹਾ ਹੈ ਪਰ ਅਸੀਂ ਉਹਨਾਂ ਦੇ ਬਲੀਦਾਨ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ , ਜੋ ਉਹ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਡਾ ਸਹਿਯੋਗ ਕਰ ਰਹੇ ਹਨ।

ਦੱਸ ਦਈਏ ਕਿ ਪੀਲ ਬੋਰਡ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਸਖਤੀ ਦਿਖਾਉਣ ਤੋਂ ਬਾਅਦ ਲਿਆ ਗਿਆ ਹੈ। ਯੂਨੀਅਨ ਨੇ ਫੋਰਡ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਜ਼ਰੂਰੀ ਕਾਮਿਆਂ ਦੇ ਵੈਕਸੀਨ ਲਗਾਉਣ ਦਾ ਕੰਮ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

Related News

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

team punjabi

ਪਾਰਟੀਆਂ ਕਰਨ ਤੋਂ ਬਾਜ ਨਹੀਂ ਆ ਰਹੇ ਟੋਰਾਂਟੋ ਵਾਸੀ, ਪੁਲਿਸ ਦੀ ਭਾਰੀ ਜੁਰਮਾਨਾ ਲਗਾਉਣ ਦੀ ਤਿਆਰੀ

Vivek Sharma

ਫਾਈਜ਼ਰ ਕੋਵਿਡ 19 ਟੀਕਾ ਕੈਨੇਡੀਅਨ ਮਨਜ਼ੂਰੀ ਤੋਂ ਬਾਅਦ 24 ਘੰਟਿਆ ਦੇ ਅੰਦਰ-ਅੰਦਰ ਭੇਜੇ ਜਾ ਸਕਦੇ ਨੇ: BioNTech executive

Rajneet Kaur

Leave a Comment