channel punjabi
International News USA

ਟਰੰਪ ਵੱਲੋਂ ਲਏ ਗਏ ਅਨੇਕਾਂ ਫੈਸਲਿਆਂ ਨੂੰ ਪਲਟਨ ਦੀ ਤਿਆਰੀ, Joe Biden ਨੇ ਸੱਤਾ ਸੰਭਾਲਣ ਤੋਂ ਪਹਿਲਾਂ ਤਿਆਰ ਕੀਤੀ ਸੂਚੀ

ਵਾਸ਼ਿੰਗਟਨ : ਬੀਤੇ ਦਿਨੀਂ ਵਾਸ਼ਿੰਗਟਨ ਵਿੱਚ ਵਾਪਰੇ ਕੈਪਿਟਲ ਹਿੱਲ ਦੰਗਿਆਂ ਤੋਂ ਬਾਅਦ ਹਰ ਕੋਈ ਟਰੰਪ ਨੂੰ ਜਲਦੀ ਤੋਂ ਜਲਦੀ ਚੱਲਦਾ ਕਰਨਾ ਚਾਹੁੰਦਾ ਹੈ। ਟਰੰਪ ਵੱਲੋਂ ਲਏ ਗਏ ਅਨੇਕਾਂ ਫੈਸਲਿਆਂ ‘ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ । ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ Joe Biden ਨੇ ਕਿਹਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਵਲੋਂ ਲਏ ਗਏ ਫੈਸਲਿਆਂ ਦੀ ਸਮੀਖਿਆ ਕਰਨਗੇ । ਪੁਰਾਣੀਆਂ ਨੀਤੀਆਂ ਨੂੰ ਪਲਟਦੇ ਹੋਏ ਇੰਮੀਗ੍ਰੇਸ਼ਨ ਸਬੰਧੀ ਬਿੱਲ ਲਿਆਉਣਗੇ।

Joe Biden ਅਨੁਸਾਰ ਉਹ ਵਾਤਾਵਰਨ ਦੇ ਮੁੱਦਿਆਂ ’ਤੇ ਟਰੰਪ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਵੀ ਸਮੀਖਿਆ ਕਰਨਗੇ। ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਡੇਲਾਵੇਅਰ ਦੇ ਵਿਲਮਿੰਗਟਨ ਵਿਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਤੁਰੰਤ ਇੰਮੀਗ੍ਰੇਸ਼ਨ ਸਬੰਧੀ ਬਿੱਲ ਲਿਆਵਾਂਗਾ।

ਦੱਸ ਦੇਈਏ ਕਿ ਟਰੰਪ ਦੁਆਰਾ ਐਚ-1ਬੀ ਵੀਜ਼ਾ ਸਮੇਤ ਦੂਜੇ ਵਰਕ ਵੀਜ਼ਿਆਂ ’ਤੇ ਕਈ ਤਰ੍ਹਾਂ ਦੀ ਉਪ ਪਾਬੰਦੀਆਂ ਲਗਾਏ ਜਾਣ ਨਾਲ ਭਾਰਤੀ ਆਈ.ਟੀ. ਮਾਹਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਇੰਤਜ਼ਾਰ ਹੈ ਤਾਂ ਸੱਤਾ ਤਬਦੀਲੀ ਦਾ, ਆਸ ਕੀਤੀ ਜਾ ਰਹੀ ਹੈ ਕਿ Biden ਭਾਰਤੀਆਂ ਦੇ ਹੱਕ ਵਿੱਚ ਵੱਡੀਆਂ ਛੋਟਾਂ ਪ੍ਰਦਾਨ ਕਰ ਸਕਦੇ ਹਨ।

Related News

ਐਬਸਫੋਰਡ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੰਜਾਬੀ ਵਿਅਕਤੀ ਦੀ ਮੌਤ !

Vivek Sharma

BIG NEWS : ਗੱਦੀ ਸੰਭਾਲਣ ਤੋਂ ਪਹਿਲਾਂ ਹੀ JOE BIDEN ਤੋਂ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਲਈ ਮੰਗੀ ਮਦਦ ! ਪੁਰਾਣੇ ਰਿਸ਼ਤਿਆਂ ਦਾ ਦਿੱਤਾ ਹਵਾਲਾ !

Vivek Sharma

BIG NEWS : ਮਾਇਕ੍ਰੋਸਾਫ਼੍ਟ ਦੇਵੇਗੀ ਵੱਡੀ ਖੁਸ਼ਖਬਰੀ, ਦੁਨੀਆ ਭਰ ਦੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ !

Vivek Sharma

Leave a Comment