channel punjabi
Canada International News North America

ਐਬਸਫੋਰਡ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੰਜਾਬੀ ਵਿਅਕਤੀ ਦੀ ਮੌਤ !

ਐਬਸਫੋਰਡ ਵਿੱਚ ਇੱਕ ਪੰਜਾਬੀ ਦਾ ਕਤਲ !

ਕਾਤਲਾਂ ਨੇ ਸ਼ਰੇਆਮ ਘਟਨਾ ਨੂੰ ਦਿੱਤਾ ਅੰਜਾਮ

ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਘੇਰਿਆ, ਜਾਂਚ ਜਾਰੀ

ਸਰੀ : ਪੰਜਾਬੀ ਲੋਕਾਂ ਦੇ ਵੱਡੀ ਗਿਣਤੀ ਵਾਲੇ ਇਲਾਕਿਆਂ ਵਿਚ ਅਪਰਾਧਿਕ ਵਾਰਦਾਤਾਂ ਵੱਧ ਰਹੀਆਂ ਹਨ । ਤਾਜ਼ਾ ਮਾਮਲਾ ਸਰੀ ਤੋਂ ਤਕਰੀਬਨ 50 ਕਿਲੋਮੀਟਰ ਦੂਰ ਵੱਡੀ ਪੰਜਾਬੀ ਵਸੋਂ ਵਾਲੇ ਖੇਤੀ ਪ੍ਰਧਾਨ ਸ਼ਹਿਰ ਐਬਸਫੋਰਡ ਦੀ ਇੱਕ ਪਹਾੜੀ ‘ਤੇ ਮੌਜੂਦ ਘਰ ਦੇ ਬਾਹਰ ਚੱਲੀਆਂ ਗੋਲੀਆਂ ਦੌਰਾਨ ਇੱਕ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ

ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ੁੱਕਰਵਾਰ ਸ਼ਾਮੀ 7:30 ਵਜੇ ਦੇ ਕਰੀਬ ਵਾਪਰੀ। ਆਂਢ-ਗੁਆਂਢ ਮੁਤਾਬਕ ਦਰਜ਼ਨ ਤੋਂ ਵੱਧ ਗੋਲੀਆਂ ਅਤੇ ਫਿਰ ਚੀਖਾਂ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਮਾਹਿਰ ਇਸ ਨੂੰ ਮਿੱਥ ਕੇ ਕੀਤਾ ਗਿਆ ਕਤਲ ਹੋਣ ਦੀ ਸ਼ੰਕਾ ਜ਼ਾਹਰ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਮੌਕੇ ‘ਤੇ ਆਏ ਸਿਹਤ ਕਰਮੀਆਂ ਨੇ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ।

ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਹੈ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਐਬਸਫੋਰਡ ‘ਚ ਪੰਜਾਬੀ ਅਤੇ ਗੈਰ-ਪੰਜਾਬੀ ਗੈਂਗਸਟਰਾਂ ਦਾ ਪੂਰਾ ਬੋਲਬਾਲਾ ਰਿਹਾ ਹੈ ਹਾਲਾਂਕਿ ਬੀਤੇ ਕੁਝ ਸਮੇਂ ਤੋਂ ਇੱਥੇ ਸ਼ਾਂਤੀ ਬਣੀ ਹੋਈ ਸੀ।

ਹਾਲੇ ਤੱਕ ਪੁਲਿਸ ਨੇ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਪਰ ਸੂਤਰਾਂ ਮੁਤਾਬਕ ਮਰਨ ਵਾਲਾ ਪੰਜਾਬੀ ਸੀ, ਜਿਸਦਾ ਨਾਮ ਅਤੇ ਤਸਵੀਰ ਪੁੱਜ ਚੁੱਕੀ ਹੈ, ਜਿਸ ਬਾਰੇ ਐਲਾਨ ਪੁਲਿਸ ਵੱਲੋਂ ਛੇਤੀ ਹੀ ਕਰ ਦਿੱਤਾ ਜਾਵੇਗਾ।

Related News

AIR CANADA ਦੇ ‘ਬੋਇੰਗ 737 ਮੈਕਸ-8’ ਦੀ ਐਮਰਜੈਂਸੀ ਲੈਂਡਿੰਗ! ਬੋਇੰਗ ਮੁੜ ਤੋਂ ਵਿਵਾਦਾਂ ਵਿੱਚ

Vivek Sharma

RESIGNATION TRENDING : ਆਹ ਲਓ ਜੀ ਚੱਕੋ ਅਸਤੀਫ਼ਾ! ਮੈਂ ਵਿਦੇਸ਼ ਦੀ ਯਾਤਰਾ ਕੀਤੀ ਹੈ !

Vivek Sharma

ਓਟਾਵਾ ‘ਚ ਕੋਵਿਡ 19 ਦੇ ਪੁਸ਼ਟੀਕਰਣ ਦੀ ਗਿਣਤੀ 6,000 ਤੋਂ ਪਾਰ, ਦੋ ਹੋਰ ਮੌਤਾਂ

Rajneet Kaur

Leave a Comment