channel punjabi
Canada International News North America USA

ਭਾਰਤੀ ਕੋਰੋਨਾ ਵੈਕਸੀਨਾਂ ਦੀ ਚੀਨ ਨੇ ਕੀਤੀ ਪ੍ਰਸ਼ੰਸਾ ! ਗੁਣਵੱਤਾ ਦੇ ਮਾਮਲੇ ’ਚ ਕਿਸੇ ਤੋਂ ਵੀ ਪਿੱਛੇ ਨਹੀਂ ਭਾਰਤੀ ਵੈਕਸੀਨ

ਬੀਜਿੰਗ : ਕੋਰੋਨਾ ਖਿਲਾਫ ਜਾਰੀ ਜੰਗ ਵਿਚਾਲੇ ਚੀਨ ਨੇ ਭਾਰਤ ਦੀ ਸ਼ਲਾਘਾ ਕੀਤੀ ਹੈ। ਭਾਰਤ ’ਚ ਬਣੇ ਕੋਰੋਨਾ ਵਾਇਰਸ ਟੀਕਿਆਂ ਦੀ ਚੀਨ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਦੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ ’ਚ ਬਣੀ ਵੈਕਸੀਨ ਗੁਣਵੱਤਾ ਦੇ ਮਾਮਲੇ ’ਚ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਚੀਨ ਦੀ ਕਮਿਊਨਿਟਸ ਪਾਰਟੀ ਦੇ ਅਖ਼ਬਾਰ ’ਚ ਪ੍ਰਕਾਸ਼ਿਤ ਇਕ ਲੇਖ ’ਚ ਚੀਨੀ ਮਾਹਰਾਂ ਨੇ ਕਿਹਾ ਕਿ ਭਾਰਤ ’ਚ ਬਣੇ ਕੋਰੋਨਾ ਵਾਇਰਸ ਦੇ ਟੀਕੇ ਚੀਨੀ ਟੀਕਿਆਂ ਦੇ ਮੁਕਾਬਲੇ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਟੀਕੇ ਰਿਸਰਚ ਅਤੇ ਪ੍ਰੋਡਕਸ਼ਨ ਸਮਰੱਥਾ ਕਿਸੇ ਵੀ ਪੱਧਰ ’ਤੇ ਘੱਟ ਨਹੀਂ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵੈਕਸੀਨ ਦੇ ਨਿਰਯਾਤ ਦੀ ਯੋਜਨਾ ਬਣਾ ਰਿਹਾ ਹੈ ਅਤੇ ਗਲੋਬਲੀ ਬਾਜ਼ਾਰ ਲਈ ਇਹ ਵਧੀਆ ਖਬਰ ਹੋ ਸਕਦੀ ਹੈ, ਪਰ ਭਾਰਤ ਦਾ ਇਹ ਕਦਮ ਸਿਆਸੀ ਅਤੇ ਆਰਥਿਕ ਉਦੇਸ਼ ਤੋਂ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਇਥੇ ਬਣੇ ਟੀਕਿਆਂ ਦੀ ਵਰਤੋਂ ਗਲੋਬਲੀ ਰਾਜਨੀਤੀ ’ਚ ਆਪਣੀ ਦਖਲ ਨੂੰ ਵਧਾਉਣ ਅਤੇ ਚੀਨ ’ਚ ਬਣੇ ਟੀਕਿਆਂ ਦਾ ਮੁਕਬਲਾ ਕਰਨ ਲਈ ਕਹਿ ਰਿਹਾ ਹੈ।

ਚੀਨੀ ਅਖ਼ਬਾਰ ਦਾ ਕਹਿਣਾ ਹੈ ਕਿ ਦੁਨੀਆ ’ਚ ਭਾਰਤ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਅਤੇ ਲੇਬਰ ਦੀਆਂ ਕੀਮਤਾਂ ਅਤੇ ਵਧੀਆ ਸੁਵਿਧਾਵਾਂ ਦੇ ਚੱਲਦੇ ਉਨ੍ਹਾਂ ਦੇ ਟੀਕਿਆਂ ਦੀ ਕੀਮਤ ਵੀ ਘੱਟ ਹੈ। ਇਸ ਰਿਪੋਰਟ ’ਚ ਜਿਲਿਨ ਯੂਨੀਵਰਸਿਟੀ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ ਹੈ ਕਿ ਭਾਰਤ ਜੈਨੇਰਿਕ ਦਵਾਈਆਂ ਦੇ ਮਾਮਲੇ ’ਚ ਨੰਬਰ ਇਕ ਦੀ ਪੋਜੀਸ਼ਨ ਹੈ ਅਤੇ ਇਹ ਕਿਸੇ ਤੋਂ ਵੀ ਪਿਛੇ ਨਹੀਂ ਹਨ

Related News

BOEING 737 MAX ਦੋ ਸਾਲਾਂ ਬਾਅਦ ਮੁੜ ਤੋਂ ਆਸਮਾਨ ‘ਚ ਭਰਨਗੇ ਉਡਾਣ, ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਤੋਂ ਮਿਲੀ ਮਨਜ਼ੂਰੀ

Vivek Sharma

ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਦਿਖਿਆ ‘ਭਾਰਤ ਬੰਦ’ ਦਾ ਅਸਰ, ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਕਾਰੋਬਾਰ ਰੱਖੇ ਗਏ ਬੰਦ

Vivek Sharma

ਕੈਲਗਰੀ ਪੁਲਿਸ ਮੈਮੋਰੀਅਲ ਡਰਾਈਵ ਤੋਂ ਮਿਲੀ ਲਾਸ਼ ਦੀ ਕਰ ਰਹੀ ਹੈ ਜਾਂਚ

Rajneet Kaur

Leave a Comment