channel punjabi
Canada International News North America

ਜਾਨਲੇਵਾ ਹੰਬੋਲਟ ਬ੍ਰੌਨਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਇਵਰ ਨੂੰ 8 ਸਾਲ ਦੀ ਸਜ਼ਾ, ਸਜ਼ਾ ਪੂਰੀ ਹੋਣ ਤੋਂ ਬਾਅਦ ਹੋ ਸਕਦੈ ਦੇਸ਼ ਨਿਕਾਲਾ

ਜਸਕੀਰਤ ਸਿੰਘ ਸਿੱਧੂ ਦਾ ਅਰਧ-ਟ੍ਰੇਲਰ ਟਰੱਕ ਜੋ ਹਾਈਵੇ ਚੌਰਾਹੇ ‘ਤੇ ਇਕ ਬਸ ਨਾਲ ਜਾ ਟਕਰਾਇਆ । ਸਿੱਧੂ ਨੂੰ ਇਸ ਹਾਦਸੇ ਵਿੱਚ ਖਤਰਨਾਕ ਡਰਾਈਵਿੰਗ ਦੀਆਂ 29 ਕਾਉਂਟਸ ‘ਤੇ ਦੋਸ਼ੀ ਮੰਨਦਿਆਂ ਅੱਠ ਸਾਲ ਦੀ ਸਜ਼ਾ ਸੁਣਾਈ ਗਈ । ਇਸ ਹਾਦਸੇ ‘ਚ 16 ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਸਨ ।

ਜਾਨਲੇਵਾ ਹੰਬੋਲਟ ਬ੍ਰੌਨਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਦਾ ਕਹਿਣਾ ਹੈ ਕਿ ਜਸਕੀਰਤ ਸਿੰਘ ਸਿੱਧੂ ਇਕ ਵਾਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੈਨੇਡਾ ‘ਚ ਰਹਿਣਾ ਚਾਹੁੰਦਾ ਹੈ।

ਦਸ ਦਈਏ ਅਦਾਲਤ ਵਿਚ, ਸਿੱਧੂ ਨੇ ਮੰਨਿਆ ਕਿ ਉਹ 6 ਅਪ੍ਰੈਲ, 2018 ਨੂੰ ਇਕ ਹਾਈਵੇ ਚੌਰਾਹੇ ‘ਤੇ ਆਪਣੇ ਅਰਧ-ਟ੍ਰੇਲਰ ਟਰੱਕ ਨੂੰ ਰੋਕਣ ਵਿਚ ਅਸਫਲ ਰਿਹਾ। ਜਿਸ ਕਾਰਨ ਬ੍ਰੋਨਕੋਸ ਜੂਨੀਅਰ ਹਾਕੀ ਟੀਮ ਨੂੰ ਪਲੇਆਫ ਗੇਮ ‘ਤੇ ਲਿਜਾਣ ਵਾਲੀ ਬੱਸ ਨਾਲ ਵਾਪਰੇ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

ਮਾਰਚ 2019 ਵਿਚ ਸਿੱਧੂ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿੰਘ ਕੈਨੇਡਾ ਦਾ ਸਥਾਈ ਵਸਨੀਕ ਹੈ। ਸੰਘੀ ਕਾਨੂੰਨ ਦੇ ਤਹਿਤ, ਇੱਕ ਸਥਾਈ ਵਸਨੀਕ ਨੂੰ ਅਜਿਹੇ ਅਪਰਾਧ ਵਿੱਚ ਦੋਸ਼ੀ ਠਹਰਾਏ ਜਾਣ ‘ਤੇ ਘੱਟੋ ਘੱਟ 10 ਸਾਲ ਦੀ ਸਜਾ ਹੁੰਦੀ ਹੈ। ਆਪਣੀ ਸਜ਼ਾ ਕੱਟਣ ਤੋਂ ਬਾਅਦ ਉਸਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਸਿੱਧੂ ਦੇ ਵਕੀਲ, ਮਾਈਕਲ ਗ੍ਰੀਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਬਹੁਤ ਪਛਤਾ ਰਹੇ ਹਨ ਅਤੇ ਇਸਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।

ਮਿਸ਼ੇਲ ਸਟ੍ਰੈਸ਼ਨੀਟਸਕੀ, ਜਿਸਦਾ ਬੇਟਾ ਰਿਆਨ ਇਸ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਉਸਨੂੰ ਅਧਰੰਗ ਹੋ ਗਿਆ । ਉਸਨੇ ਕਿਹਾ ਕਿ ਉਸਨੂੰ ਸਿੱਧੂ ਦੇ ਕੈਨੇਡਾ ਵਿੱਚ ਰਹਿੰਦੇ ਪਰਿਵਾਰ ਨਾਲ ਹਮਦਰਦੀ ਹੈ।

ਸਕਾਟ ਥਾਮਸ ਦਾ ਬੇਟਾ ਈਵਾਨ ਜੋ ਇਸ ਹਾਦਸੇ ‘ਚ ਮਾਰਿਆ ਗਿਆ, ਜੋ ਬ੍ਰੋਂਕੋਸ ਖਿਡਾਰੀਆਂ ਵਿੱਚੋਂ ਇੱਕ ਸੀ। ਉਸਨੇ ਸਿੱਧੂ ਨੂੰ ਅਦਾਲਤ ਵਿੱਚ ਮੁਆਫ ਕਰ ਦਿੱਤਾ ਅਤੇ ਕਿਹਾ ਕਿ ਉਹ ਸਿੱਧੂ ਦੀ ਪਤਨੀ ਨਾਲ ਸੰਪਰਕ ਵਿੱਚ ਹੈ ਜਦੋਂਕਿ ਉਸਦਾ ਪਤੀ ਜੇਲ੍ਹ ਵਿੱਚ ਹੈ। ਥੌਮਸ ਨੇ ਕਿਹਾ, ਉਹ ਟੁੱਟਿਆ ਆਦਮੀ ਹੈ ਅਤੇ ਮੈਨੂੰ ਨਹੀਂ ਲਗਦਾ,ਉਸਨੂੰ ਦੇਸ਼ ਤੋਂ ਬਾਹਰ ਭੇਜ ਕੇ ਕੋਈ ਹੋਰ ਮਕਸਦ ਪੂਰਾ ਕੀਤਾ ਜਾਵੇਗਾ, ਜਿਥੇ ਉਹ ਸਪੱਸ਼ਟ ਤੌਰ ‘ਤੇ ਆਪਣੀ ਪਤਨੀ ਨਾਲ ਰਹਿਣਾ ਚਾਹੁੰਦਾ ਹੈ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਨਵੇਂ ਸਾਲ ਦੀ ਦਿਤੀ ਵਧਾਈ

Rajneet Kaur

ਮਾਂਟਰੀਅਲ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਵੱਖ-ਵੱਖ ਘਟਨਾਵਾਂ ਵਿੱਚ 3 ਨੌਜਵਾਨ ਹੋਏ ਫੱਟੜ

Vivek Sharma

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

Leave a Comment