channel punjabi
Canada News North America

ਮਾਂਟਰੀਅਲ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਵੱਖ-ਵੱਖ ਘਟਨਾਵਾਂ ਵਿੱਚ 3 ਨੌਜਵਾਨ ਹੋਏ ਫੱਟੜ

ਪੁਲਿਸ ਦੀ ਸਖ਼ਤੀ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਬੁਲੰਦ

ਦਿਨ-ਦਿਹਾੜੇ ਗੋਲੀਬਾਰੀ ਦੀਆਂ ਵਾਪਰੀਆਂ ਦੋ ਘਟਨਾਵਾਂ

ਮਾਂਟਰੀਅਲ ਵਿਖੇ ਗੋਲੀਬਾਰੀ ਵਿੱਚ ਦੋ ਨੌਜਵਾਨ ਹੋਏ ਸਖਤ ਫੱਟੜ

ਸ਼ੈਤੋਗੁਏ ਵਿਖੇ ਗੋਲੀ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ

ਪੁਲਿਸ ਦੋਹਾਂ ਮਾਮਲਿਆਂ ਦੀ ਜਾਂਚ ਵਿਚ ਜੁੱਟੀ

ਅਪਰਾਧੀਆਂ ਦੀ ਨਹੀਂ ਹੋ ਸਕੀ ਪਛਾਣ

ਮਾਂਟਰੀਅਲ : ਪੁਲਿਸ ਦੀ ਮੁਸਤੈਦੀ ਦੇ ਵਿਚਾਲੇ ਅਪਰਾਧੀ ਬੇਖੌਫ਼ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ। ਮਾਂਟਰੀਅਲ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦਿਨ-ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਚਾਨਕ ਗੋਲਾਬਾਰੀ ਕਰ ਦਿੱਤੀ ਗਈ। ਮਾਂਟਰੀਅਲ ਵਿੱਖੇ ਦਿਨ ਸਮੇਂ ਹੋਈ ਇਸ ਫਾਇਰਿੰਗ ਵਿਚ ਦੋ ਨੌਜਵਾਨ ਫੱਟੜ ਹੋ ਗਏ । ਪੁਲਿਸ ਅਨੁਸਾਰ ਇਨ੍ਹਾਂ ਦੋਹਾਂ ਨੂੰ ਇੱਕ ਬਾਰ ਦੇ ਨੇੜੇ ਗੋਲੀਆਂ ਮਾਰੀਆਂ ਗਈਆਂ। ਇਹ ਘਟਨਾ ਸੇਂਟ-ਲੌਰੈਂਟ ਬੁਲੇਵਰਡ ਅਤੇ ਸੇਂਟ-ਫ੍ਰਾਂਸੋ-ਜ਼ੇਵੀਅਰ ਸਟ੍ਰੀਟ ਵਿਚਕਾਰ ਸ਼ਨੀਵਾਰ ਦੁਪਿਹਰ 2:30 ਵਜੇ ਓਲਡ ਮੌਨਟਰੀਅਲ ਵਿੱਚ ਵਾਪਰੀ।

ਪੁਲਿਸ ਅਨੁਸਾਰ ਇਨ੍ਹਾਂ ਦੋਹਾਂ ਵਿੱਚੋਂ ਇੱਕ ਦੀ ਉਮਰ 32 ਸਾਲ ਜਦੋਂ ਕਿ ਦੂਜੇ ਦੀ ਉਮਰ 37 ਸਾਲ ਹੈ । ਗੋਲੀਆਂ ਇਹਨਾਂ ਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਲੱਗੀਆਂ ਹਨ, ਸਖਤ ਗੰਭੀਰ ਹਾਲਤ ਵਿੱਚ ਇਨ੍ਹਾਂ ਦੋਹਾਂ ਨੂੰ ਇਲਾਜ ਲਈ ਸਮਾਂ ਰਹਿੰਦੇ ਹਸਪਤਾਲ ਪਹੁੰਚਾਇਆ ਗਿਆ । ਪੁਲਿਸ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਕਿੰਨੇ ਸਨ। ਇਸ ਘਟਨਾ ਦੇ ਸਬੰਧ ਵਿੱਚ ਜਾਣਕਾਰੀ ਜੁਟਾਉਣ ਲਈ ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ।

ਮਾਂਟਰੀਅਲ ਪੁਲਿਸ ਦੇ ਬੁਲਾਰੇ ਜੂਲੀਅਨ ਲੇਵਸਕ ਨੇ ਕਿਹਾ। ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸੇਂਟ ਪੌਲ ਸਟ੍ਰੀਟ ਅਤੇ ਸੇਂਟ-ਫ੍ਰਾਂਸੋ-ਜ਼ੇਵੀਅਰ ਵਿਖੇ ਸ਼ਨੀਵਾਰ ਸਵੇਰੇ ਇਕ ਸੁਰੱਖਿਆ ਘੇਰੇ ਸਥਾਪਤ ਕੀਤਾ ਗਿਆ ਜਿਹੜਾ ਸਵਾ ਛੇ ਵਜੇ ਦੇ ਕਰੀਬ ਹਟਾ ਲਿਆ ਗਿਆ । ਫਿਲਹਾਲ ਪੁਲਿਸ ਸੁਰਾਗ ਲੱਭਣ ਵਿਚ ਲੱਗੀ ਹੋਈ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ਉਧਰ ਇਕ ਹੋਰ ਵੱਖਰੀ ਘਟਨਾ ਵਿੱਚ ਇਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ । ਮਾਂਟਰੀਅਲ ਦੇ ਦੱਖਣੀ ਕਿਨਾਰੇ ‘ਤੇ ਸ਼ੈਤੋਗੁਏ ਵਿਖੇ ਸ਼ਨੀਵਾਰ ਸਵੇਰੇ ਗੋਲੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਚੇਅਰੇਟ ਡੂ ਕਿਊਬਿਕ (ਐਸਕਿਊ) ਦੇ ਅਧਿਕਾਰੀ ਸਟੀਫਨ ਟ੍ਰੇਮਬਲੇ ਦੇ ਅਨੁਸਾਰ, ਚੇਟੌਗੁਏ ਪੁਲਿਸ ਅਧਿਕਾਰੀ ਨੂੰ ਸਵੇਰੇ 8 ਵਜੇ ਪਾਰਕ ਡੀ ਲਾ ਕਮਿਉਨ ਵਿਖੇ ਇੱਕ ਨਾਗਰਿਕ ਨੇ ਇਸ ਸਬੰਧ ਵਿੱਚ ਪੁਲੀਸ ਨੂੰ ਸੂਚਿਤ ਕੀਤਾ, ਜਿਸ ਬਾਪ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਇਸ ਮਾਮਲੇ ਵਿੱਚ ਵੀ ਪੁਲੀਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।

Related News

ਕੈਨੇਡਾ ‘ਚ ਫੂਡ ਸਰਵੀਸਿਜ਼ ਅਤੇ ਪੀਣ ਵਾਲੀਆਂ ਥਾਵਾਂ ਦੀ ਵਿਕਰੀ ‘ਚ ਲਗਾਤਾਰ ਤੀਜੇ ਮਹੀਨੇ ਵਾਧਾ: ਸਟੈਟਿਸਟਿਕਸ ਕੈਨੇਡਾ

Rajneet Kaur

B.C: ਕੁਦਰਤੀ ਗੈਸ ਦੇ ਬਿੱਲਾਂ ‘ਚ ਪਹਿਲੀ ਜਨਵਰੀ ਤੋਂ ਹੋਵੇਗਾ ਵਾਧਾ

Rajneet Kaur

ਵਿਨੀਪੈਗ : ਰੁਪਿੰਦਰ ਸਿੰਘ ਬਰਾੜ ਨੂੰ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਈ ਕੀਤਾ ਗਿਆ ਚਾਰਜ

Rajneet Kaur

Leave a Comment