channel punjabi
Canada News North America

ਕਿਊਬੈਕ ਸੂਬੇ ਵਿੱਚ ਪਹਿਲੀ ਵਾਰ ਕਿਸੇ ਨੌਜਵਾਨ ਦੀ ਕੋਰੋਨਾ ਕਾਰਨ ਗਈ ਜਾਨ

ਕੋਰੋਨਾ ਮਹਾਮਾਰੀ ਦਾ ਪਸਾਰ ਚਿੰਤਾਜਨਕ ਪੱਧਰ ‘ਤੇ ਫੈਲਣਾ ਜਾਰੀ

ਕਿਊਬਿਕ ਵਿਚ ਕੋਰੋਨਾ ਵਾਇਰਸ ਕਾਰਨ ਇੱਕ ਨੌਜਵਾਨ ਦੀ ਗਈ ਜਾਨ

ਕੋਰੋਨਾ ਕਾਰਨ ਪਹਿਲੀ ਵਾਰ ਸੂਬੇ ‘ਚ 20 ਸਾਲ ਤੋਂ ਘੱਟ ਉਮਰ ਵਾਲੇ ਸ਼ਖਸ ਦੀ ਮੌਤ

ਸਿਹਤ ਵਿਭਾਗ ਨੇ ਨਾਗਰਿਕਾਂ ਨੂੰ ਅਹਿਤਿਆਤ ਰੱਖਣ ਦੀ ਦਿੱਤੀ ਸਲਾਹ

ਮਾਂਟਰੀਅਲ : ਕੋਰੋਨਾ ਮਹਾਂਮਾਰੀ ਦਾ ਪਸਾਰ ਪੂਰੇ ਕੈਨੇਡਾ ਵਿਚ ਲਗਾਤਾਰ ਜਾਰੀ ਹੈ, ਇਹ ਮਹਾਮਾਰੀ ਹੁਣ ਚਿੰਤਾਜਨਕ ਪੱਧਰ ਤੇ ਫੈਲਦੀ ਜਾ ਰਹੀ ਹੈ। ਕਿਊਬਿਕ ਵਿਚ ਕੋਰੋਨਾ ਵਾਇਰਸ ਕਾਰਨ ਨੌਜਵਾਨਾਂ ਦੀ ਮੌਤ ਬਹੁਤ ਘੱਟ ਹੋਈ ਹੈ ਪਰ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ 19 ਸਾਲਾ ਨੌਜਵਾਨ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਈ। ਉਸ ਦੀ ਪਛਾਣ ਡਾਨ ਬੈਨੀ ਕਾਬਾਨਗੁ ਨਸਾਪੁ ਵਜੋਂ ਹੋਈ ਹੈ।


ਉਸ ਦੀ ਮੌਤ ਬਾਰੇ ਫੇਸਬੁੱਕ ‘ਤੇ ਇਕ ਗਰੁੱਪ ਕੋਂਗੋਲਏਸ ਡੀ ਮਾਂਟਰੀਅਲ ਵਲੋਂ ਦੱਸਿਆ ਗਿਆ ਤੇ ਦੁੱਖ ਸਾਂਝਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ 16 ਅਗਸਤ ਨੂੰ ਦਮ ਤੋੜ ਦਿੱਤਾ। ਕਿਊਬਿਕ ਵਿਚ ਕੋਰੋਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਪਹਿਲੀ ਵਾਰ ਸੂਬੇ ਵਿਚ 20 ਸਾਲ ਤੋਂ ਘੱਟ ਉਮਰ ਵਾਲੇ ਸ਼ਖਸ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਸੂਬੇ ਵਿਚ 10 ਤੋਂ 19 ਸਾਲ ਦੇ 3,292 ਬੱਚੇ ਕੋਰੋਨਾ ਨਾਲ ਸੰਕਰਮਿਤ ਹਨ ਪਰ ਇਸ ਉਮਰ ਵਿਚ ਮਰਨ ਵਾਲਾ ਇਹ ਪਹਿਲਾ ਬਾਲਗ ਹੈ।

ਉਸ ਦਾ ਜਨਮ 2001 ਵਿਚ ਕਾਂਗੋ ਵਿਚ ਹੋਇਆ ਸੀ। ਉਸ ਦੇ ਪਰਿਵਾਰ ਵਿਚ ਮਾਂ-ਬਾਪ ਤੋਂ ਇਲਾਵਾ ਭੈਣ-ਭਰਾ ਹਨ। ਕੈਨੇਡਾ ਦੇ ਸਿਹਤ ਮੰਤਰੀ ਨੇ ਓਟਾਵਾ ਵਿਚ ਨੌਜਵਾਨ ਦੀ ਮੌਤ ‘ਤੇ ਦੁੱਖ ਸਾਂਝਾ ਕੀਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਦੁੱਖ ਸਹਿਣ ਕਰਨਾ ਬਹੁਤ ਮੁਸ਼ਕਲ ਹੈ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਦੱਸਿਆ ਕਿ ਉਹ ਸੌਕਰ ਖੇਡਣ ਦਾ ਸ਼ੌਕੀਨ ਸੀ। ਜਦ ਉਹ ਕੈਨੇਡਾ ਆਇਆ ਸੀ ਤਾਂ ਉਹ ਬਹੁਤ ਖੁਸ਼ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਫਰ ਇੱਥੇ ਹੀ ਖਤਮ ਹੋ ਜਾਣਾ ਸੀ।

Related News

112 ਦਿਨਾਂ ਬਾਅਦ ਉੱਡਣ ਲੱਗੇ ਉਡਣ ਖਟੋਲੇ

Vivek Sharma

ਕੋਰੋਨਾ ਦੀ ਮੌਜੂਦਾ ਸਥਿਤੀ ਵੱਡਾ ਚੈਲੇਂਜ, ਜਨਤਾ ਦੇ ਹਿੱਤ ‘ਚ ਹੀ ਲਏ ਸਖ਼ਤ ਫੈ਼ਸਲੇ: ਜੌਹਨ ਟੋਰੀ

Vivek Sharma

ਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰ

Rajneet Kaur

Leave a Comment