channel punjabi
Canada International News North America

ਕੈਨੇਡਾ ਪਹੁੰਚੀ ਭਾਰਤ ਵਲੋਂ ਭੇਜੀ ਕੋਰੋਨਾ ਵੈਕਸੀਨ, ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਓਟਾਵਾ : ਭਾਰਤ ਵਲੋਂ ਮਿੱਤਰ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਲਗਾਤਾਰ ਉਪਲਬਧ ਕਰਵਾਈ ਜਾ ਰਹੀ ਹੈ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਪੀਲ ‘ਤੇ ਭਾਰਤੀ ਦਵਾ ਕੰਪਨੀਆਂ ਵਲੋਂ ਤਿਆਰ ਵੈਕਸੀਨ ਦੀ ਵੱਡੀ ਖੇਪ ਕੈਨੇਡਾ ਪਹੁੰਚ ਚੁੱਕੀ ਹੈ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਲਈ ਭਾਰਤ ਸਰਕਾਰ ਅਤੇ ਦਵਾ ਕੰਪਨੀਆਂ ਦਾ ਧੰਨਵਾਦ ਕੀਤਾ ਹੈ। ਟਰੂਡੋ ਨੇ ਕੋਵਿਡ-19 ਨਾਲ ਲੜਨ ਅਤੇ ਕੈਨੇਡਾ ਦੇ ਲੋਕਾਂ ਲਈ ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਨੂੰ ਸੁਰੱਖਿਅਤ ਕਰਨ ਵਿਚ ਭਾਰਤ ਵੱਲੋਂ ਦਿੱਤੀ ਗਈ ਸਹਾਇਤਾ ਅਤੇ ਭਾਈਵਾਲੀ ਦੀ ਸ਼ਲਾਘਾ ਕੀਤੀ।ਇੱਕ ਮੀਡੀਆ ਬ੍ਰੀਫਿੰਗ ਵਿਚ ਟਰੂਡੋ ਨੇ ਕਿਹਾ ਕਿ ਹੈਲਥ ਕੈਨੇਡਾ ਨੇ ਐਸਟ੍ਰਾਜ਼ੇਨੇਕਾ ਆਕਸਫੋਰਡ ਕੋਵਿਡ-19 ਟੀਕੇ ਦੇ ਨਾਲ-ਨਾਲ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਵੈਕਸੀਨ ਕੋਵੀਸ਼ੀਲਡ (COVISHIELD) ਨੂੰ ਪ੍ਰਾਪਤ ਕੀਤਾ। ਹੁਣ ਸਾਡੇ ਕੋਲ ਸਿਹਤ ਮਾਹਰਾਂ ਦੁਆਰਾ ਪਾਸ ਕੀਤਾ ਇੱਕ ਸੁਰੱਖਿਅਤ ਅਤੇ ਤੀਸਰਾ ਟੀਕਾ ਹੈ ਜੋਕਿ ਬਹੁਤ ਉਤਸ਼ਾਹਜਨਕ ਖ਼ਬਰ ਹੈ, ਜਿਸ ਦਾ ਅਰਥ ਹੈ ਕਿ ਜਲਦੀ ਹੀ ਵਧੇਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇਗਾ।


ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਵੀ ਲਿਖਿਆ,’ਅਸੀਂ ਐਸਟ੍ਰਾਜ਼ੇਨੇਕਾ ਦੇ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ, ਅਸੀਂ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਹੋਰ 20 ਲੱਖ ਖੁਰਾਕਾਂ ਲਈ ਸਮਝੌਤਾ ਕੀਤਾ ਹੈ। ਸਾਨੂੰ ਅੱਧੀ ਮਿਲੀਅਨ ਖੁਰਾਕਾਂ ਦੀ ਪਹਿਲੀ ਖੇਪ ਕੁਝ ਹਫਤਿਆਂ ਦੇ ਅੰਦਰ ਆਉਣ ਦੀ ਉਮੀਦ ਹੈ।’

ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿਚ,ਜਸਟਿਨ ਟਰੂਡੋ ਵਲੋਂ ਉਸ ਸਮੇਂ ਭਾਰਤ ਸਰਕਾਰ ਤੋਂ ਕੋਵਿਡ-19 ਟੀਕਿਆਂ ਲਈ ਮਦਦ ਮੰਗੀ ਗਈ ਸੀ ਜਦੋਂ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਨ ਵਾਲੀ ਕੰਪਨੀ ਫਾਇਜ਼ਰ ਨੇ ਸਮਝੌਤਾ ਕਰਨ ਦੇ ਬਾਵਜੂਦ ਵੈਕਸੀਨ ਦੀ ਸਪਲਾਈ ਕੁਝ ਹਫ਼ਤਿਆਂ ਲਈ ਨਹੀਂ ਕੀਤੀ। ਇਸ ਤੋਂ ਬਾਅਦ ਕੈਨੇਡਾ ਦੇ ਵੈਕਸੀਨ ਪ੍ਰੋਗਰਾਮ ਵਿੱਚ ਵੱਡੀ ਰੁਕਾਵਟ ਆ ਗਈ ਸੀ। ਕੈਨੇਡਾ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਟੀਕੇ ਲਈ ਭਾਰਤ ਦੀ ਮਦਦ ਲਵੇਗੀ ਤਾਂ ਉਸ ਸਮੇਂ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਟਰੂਡੋ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਨ ਤੋਂ ਬਾਅਦ, ਟਵਿੱਟਰ ਉੱਤੇ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਕੈਨੇਡਾ ਦੁਆਰਾ ਮੰਗੀ ਗਈ ਕੋਵਿਡ-19 ਟੀਕੇ ਦੀ ਸਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।

ਟਰੂਡੋ ਨੇ ਆਪਣੇ ਬਿਆਨ ਵਿਚ ਕਿਹਾ ਕਿ ਜੇਕਰ ਦੁਨੀਆ ਕੋਵਿਡ-19 ਨੂੰ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਭਾਰਤ ਦੀ ਫਾਰਮਾਸੂਟੀਕਲ ਸਮਰੱਥਾ ਕਾਰਨ ਮਹੱਤਵਪੂਰਣ ਹੋਵੇਗਾ। ਇਸ ਸਮਰੱਥਾ ਨੂੰ ਵਿਸ਼ਵ ਨਾਲ ਸਾਂਝਾ ਕਰਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦਾ ਟਰੂਡੋ ਨੇ ਧੰਨਵਾਦ ਕੀਤਾ ਹੈ।

Related News

ਬੀ.ਸੀ ‘ਚ ਕੋਵਿਡ 19 ਦੇ 161 ਨਵੇਂ ਮਾਮਲੇ ਆਏ ਸਾਹਮਣੇ,3 ਮੌਤਾਂ

Rajneet Kaur

ਅਲਬਰਟਾ ਸੋਮਵਾਰ ਨੂੰ COVID-19 ਪਾਬੰਦੀਆਂ ‘ਚ ਦੇਵੇਗਾ ਢਿੱਲ,ਮਾਹਿਰਾਂ ਦਾ ਕਹਿਣਾ ਢਿੱਲ ਦੇਣੀ ਅਜੇ ਸਹੀ ਸਮਾਂ ਨਹੀਂ

Rajneet Kaur

ਅਮਰੀਕਾ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 19 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾਉਣ ਲਈ ਯੋਗ : Joe Biden

Rajneet Kaur

Leave a Comment