channel punjabi
Canada International News North America

ਕੀ 2020 ‘ਚ ਕੈਨੈਡਾ 1,00,000 ਤੋਂ ਵਧੇਰੇ ਉਮੀਦਵਾਰਾਂ ਨੂੰ ਪੀ.ਆਰ ਅਪਲਾਈ ਕਰਨ ਦਾ ਦੇਵੇਗਾ ਮੌਕਾ?

ਕੈਨੇਡਾ ਇੱਕ ਇਮੀਗ੍ਰੈਂਟਸ ਦਾ ਮੁਲਕ ਹੈ। ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਰਾਹੀਂ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਬਿਹਤਰ ਜੀਵਨ ਜੀਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਪੂਲ ਤੋਂ ਇਸ ਸਾਲ ਦੌਰਾਨ ਪੀ.ਆਰ ਲਈ 82000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਹਨ। ਅਜਿਹੇ ਵਿੱਚ ਮੰਨਿਆ ਜਾਂਦਾ ਹੈ ਕਿ ਕੈਨੈਡਾ ਵਲੋਂ 2020 ਦੌਰਾਨ 1,00,000 ਤੋਂ ਵਧੇਰੇ ਉਮੀਦਵਾਰਾਂ ਨੂੰ ਪੀ.ਆਰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਐਕਸਪ੍ਰੈਸ ਐਂਟਰੀ ਵਿੱਚੋਂ ਮਹੀਨੇ ਵਿੱਚ ਦੋ ਵਾਰੀ ਡਰਾਅ ਕੱਢੇ ਜਾਂਦੇ ਹਨ ਅਤੇ ਲੱਗਭੱਗ 8000 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦੇ ਸੱਦੇ ਭੇਜੇ ਜਾਂਦੇ ਹਨ। ਸਰਕਾਰ ਵਲੋਂ 2022 ਤੱਕ ਸਾਲਾਨਾ 91800 ਨਵੇਂ ਇਮੀਗ੍ਰਾਂਟਾਂ ਨੂੰ ਪੀ.ਆਰ ਦੇਣ ਦਾ ਟੀਚਾ ਮਿੱਥਿਆ ਹੋਇਆ ਹੈ।

ਕੋਵਿਡ-19 ਮਹਾਂਮਾਰੀ ਦੌਰਾਨ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਥੋੜਾ ਪ੍ਰਭਾਵਿਤ ਹੋਇਆ ਸੀ। ਪਰ ਇਸਦੇ ਬਾਅਦ ਲਗਾਤਾਰ ਡਰਾਅ ਕੱਢੇ ਗਏ ਹਨ ਅਤੇ ਯੋਗਤਾ ਰੱਖਣ ਵਾਲੇ ਲੋਕ ਪੁਆਇੰਟ ਸਿਸਟਮ ਰਾਹੀਂ ਕੈਨੇਡਾ ਆ ਸਕਣਗੇ।

Related News

ਕੈਨੇਡਾ ਨੇ ਲੇਬਨਾਨ ਦੀ ਆਰਥਿਕ ਮਦਦ ‘ਚ ਕੀਤਾ ਵੱਡਾ ਵਾਧਾ , PM ਟਰੂਡੋ ਨੇ ਕੀਤਾ ਐਲਾਨ

Vivek Sharma

ਕੈਨੇਡਾ ਦੇ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਕਿਸਾਨਾਂ ਦੀ ਹਮਾਇਤ ਵਿੱਚ ਪ੍ਰਦਰਸ਼ਨ : ਅੰਬਾਨੀ, ਅਡਾਨੀ ਅਤੇ ਪਤੰਜਲੀ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ

Vivek Sharma

ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਥਾਪਿਤ ਹੋਵੇਗੀ ‘ਜੈਨ ਚੇਅਰ’, ਹੋ ਸਕਣਗੇ ਗ੍ਰੈਜੂਏਟ ਕੋਰਸ

Vivek Sharma

Leave a Comment