channel punjabi
Canada International News North America

ਕੈਨੇਡਾ ਦੇ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਕਿਸਾਨਾਂ ਦੀ ਹਮਾਇਤ ਵਿੱਚ ਪ੍ਰਦਰਸ਼ਨ : ਅੰਬਾਨੀ, ਅਡਾਨੀ ਅਤੇ ਪਤੰਜਲੀ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ

ਖੇਤੀਬਾੜੀ ਕਾਨੂੰਨਾਂ ਖਿਲਾਫ਼ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਹੱਕ ਵਿੱਚ ਵਿਦੇਸ਼ਾਂ ਤੋਂ ਵੀ ਲਗਾਤਾਰ ਕਿਸਾਨਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ । ਵਿਦੇਸ਼ਾਂ ਵਿਚ ਵਸਦੇ ਪੰਜਾਬੀ ਰੋਜ਼ ਹੀ ਆਪੋ ਆਪਣੇ ਤਰੀਕੇ ਨਾਲ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਦੇ ਵੱਖ-ਵੱਖ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਅਡਾਨੀ, ਅੰਬਾਨੀ ਅਤੇ ਪਤੰਜਲੀ ਦੇ ਉਤਪਾਦਾਂ ਦੇ ਬਾਈਕਾਟ ਦੀ ਅਪੀਲ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।

ਇੰਨਾਂ ਕੰਪਨੀਆਂ ਦੇ ਉਤਪਾਦਾਂ ਸਬੰਧੀ ਖਰੀਦਦਾਰਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ । ਇਹਨਾਂ ਬੈਨਰਾਂ ਤੇ ਕਿਸਾਨਾਂ ਦੀ ਹਮਾਇਤ ਵਿਚ ਸਲੋਗਨ ਲਿਖੇ ਹੋਏ ਸਨ । ਕਿਸਾਨ ਹਮਾਇਤੀਆਂ ਵੱਲੋਂ ਛੋਟੇ-ਛੋਟੇ ਗਰੁੱਪਾ ਵਿੱਚ ਵੱਖ-ਵੱਖ ਸਟੋਰਾਂ ਦੇ ਬਾਹਰ ਖ਼ਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਇੰਨਾ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਅੰਬਾਨੀ,ਅਡਾਨੀ ਅਤੇ ਪਤੰਜਲੀ ਕੰਪਨੀਆਂ ਦੇ ਉਤਪਾਦ ਨਾ ਖਰੀਦਣ ਦੀ ਬੇਨਤੀ ਵੀ ਕੀਤੀ ਗਈ।

ਇਨਾਂ ਵਿਰੋਧ ਕਰ ਰਹੇ ਗਰੁਪਾਂ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਸਨ । ਘੰਟਿਆਂ ਬੱਧੀ ਇਹ ਲੋਕ ਹੱਥਾਂ ਵਿੱਚ ਬੈਨਰ ਫੜੇ ਇਨ੍ਹਾਂ ਸਟੋਰਾਂ ਦੇ ਬਾਹਰ ਡਟੇ ਰਹੇ। ਮੁਜਾਹਰਾਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੋਰਾਨ ਹੋਰਨਾਂ ਸਟੋਰਾਂ ਅੱਗੇ ਜਾਕੇ ਵੀ ਇਸ ਮੁਹਿੰਮ ਤਹਿਤ ਇਨ੍ਹਾਂ ਉਤਪਾਦਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ਬਾਈਕਾਟ ਦੀ ਅਪੀਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸਾਨੀ ਮੰਗਾਂ ਨੂੰ ਵਿਦੇਸ਼ਾਂ ਵਿੱਚ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਇਸ ਬਾਈਕਾਟ ਦੀ ਅਪੀਲ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।

Related News

UBC ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ ਦੁਨੀਆਂ ਦੇ 38 ਨੌਜਵਾਨਾਂ ‘ਚੋਂ ਇਕ ਹੈ ਜੋ ਕਲਿੰਟਨ ਫ਼ਾਊਂਡੇਸ਼ਨ ਗਰਾਂਟ ਪ੍ਰਾਪਤ ਕਰੇਗਾ

Rajneet Kaur

BIG NEWS : ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਪੁੱਜਿਆ ਭਾਰਤ, ਭਾਰਤੀ ਹਵਾਈ ਸੈਨਾ ਦੀ ਤਾਕਤ ‘ਚ ਹੋਇਆ ਵਾਧਾ

Vivek Sharma

ਓਟਾਵਾ ਅਤੇ ਪੂਰਬੀ ਓਂਟਾਰੀਓ ਸਟੇਜ 3 ‘ਚ ਹੋਏ ਦਾਖਲ, ਖੁਲ੍ਹੇ ਕਈ ਕਾਰੋਬਾਰ

Rajneet Kaur

Leave a Comment