channel punjabi
Canada International News North America

ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿੱਚ ਬਰੈਂਮਪਟਨ ਸੌਕਰ ਸੈਂਟਰ ਤੋਂ ਭਾਰਤੀ ਪਾਸਪੋਰਟ ਅਤੇ ਹੋਰ ਸੇਵਾਂਵਾਂ ਦੇਣ ਵਾਲੇ ਬੀ ਐਲ ਐਸ ਦੇ ਦਫਤਰ ਸਾਹਮਣੇ ਤੱਕ ਕਾਰ ਰੈਲੀ ਦਾ ਆਯੋਜਨ

ਭਾਰਤ ਵਿਚਲੇ ਦਿੱਲੀ ਘੇਰੀ ਬੈਠੇ ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿੱਚ ਜਿੱਥੇ ਦੁਨੀਆਂ ਭਰ ਵਿੱਚ ਕਿਸਾਨ ਪੱਖੀ ਵੱਖ ਵੱਖ ਭਾਈਚਾਰਿਆਂ ਵੱਲੋਂ ਹਰ ਚੌਂਕ ਚੁਰਾਹੇ ਚ ਮੁਜਾਰਿਆਂ ਰੋਸ ਰੈਲੀਆਂ ਦਾ ਚਲਨ ਜਾਰੀ ਹੈ ਉੱਥੇ ਹੀ ਬਰੈਂਮਪਟਨ ਸੌਕਰ ਸੈਂਟਰ ਤੋਂ ਭਾਰਤੀ ਪਾਸਪੋਰਟ ਅਤੇ ਹੋਰ ਸੇਵਾਂਵਾਂ ਦੇਣ ਵਾਲੇ ਬੀ ਐਲ ਐਸ ਦੇ ਦਫਤਰ ਜੋ ਕਿ ਬੋਵੇਰਡ ਡਰਾਈਵ ਅਤੇ ਗਿਗਲਿੰਗ ਡਰਾਈਵ ਤੇ ਸਥਿੱਤ ਹੈ ਦੇ ਦਫਤਰ ਸਾਹਮਣੇ ਤੱਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ।

ਰੈਲੀ ਵਿੱਚ ਕਾਰਾਂ ਅਤੇ ਟਰੈਕਟਰਾਂ ਤੇ ਸਵਾਰ ਹੋ ਕੇ ਵੱਢੀ ਗਿਣਤੀ ‘ਚ ਵੱਖ ਵੱਖ ਜੱਥੇਬੰਦੀਆਂ ਦੇ ਵਾਲੰਟੀਅਰਜ ਨੇ ਭਾਗ ਲਿਆ। ਇਸ ਕਾਰ ਰੈਲੀ ਨੂੰ ਆਯੋਜਿਤ ਕਰਨ ਲਈ ਸੱਦਾ ਦੇਣ ਵਾਲੀਆਂ ਜੱਥੇਬੰਦੀਆਂ ‘ਚ ਅਲਾਂਇੰਸ ਆਫ ਪਰੌਗਰੈਸਿਵ ਕੈਨੇਡੀਅਨਜ, ਸਿਰਜਨਹਾਰੀਆਂ ਵੁਮੈਨ ਗਰੁੱਪ, ਸਾਰੋਕਾਰਾਂ ਦੀ ਆਵਾਜ, ਇੰਡੋ ਕੈਨੇਡੀਅਨ ਵਰਕਰਜ ਐਸੋਸੀਏਸ਼ਨ, ਜੀ ਟੀ ਏ ਵੈਸਟ ਕਲੱਬ, ਪਰਵਾਸੀ ਪੰਜਾਬੀ ਪੈਨਸ਼ਨਰ ਐਸੋਸੀਏਸ਼ਨ, ਕੈਨੇਡੀਅਨ ਪੰਜਾਬੀ ਸਾਹਿਤ ਸਭਾ,ਐਮ ਐਲ ਪਾਰਟੀ ਆਫ ਕੈਨੇਡਾ ਅਤੇ ਪ੍ਰੋਫੈਸਰ ਮੋਹਣ ਸਿੰਘ ਫਾਊਂਡੇਸ਼ਨ ਆਦਿ ਸ਼ਾਮਲ ਸਨ। ਵੱਖ ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਤੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ ਦੀ ਜਿੱਥੇ ਮੰਗ ਕੀਤੀ ਉੱਥੇ ਕਿਸਾਨਾਂ ਤੇ ਬਣਾਏ ਗਏ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਚ ਹਰਪਰਮਿੰਦਰ ਗਦਰੀ, ਜਾਗੀਰ ਸਿੰਘ ਕਾਹਲੋਂ,ਹਰਜੱਸਪ੍ਰੀਤ ਪਰੀਤ ਗਿੱਲ, ਹਰਿੰਦਰ ਹੁੰਦਲ ਅਤੇ ਪੁਸ਼ਪਿੰਦਰ ਜੋਸਨ ਆਦਿ ਸ਼ਾਮਲ ਸਨ।

Related News

ਉੱਤਰੀ ਵੈਨਕੁਵਰ: 10 ਸਾਲਾਂ ਬੱਚੀ ‘ਤੇ ਰਿੱਛ ਦਾ ਹਮਲਾ

Rajneet Kaur

B.C. ELECTIONS: ਪੰਜਾਬੀ ਉਮੀਦਵਾਰਾਂ ਨੇ ਸੰਭਾਲਿਆ ਮੋਰਚਾ, ਸਰੀ ‘ਚ NDP ਉਮੀਦਵਾਰ ਜਗਰੂਪ ਬਰਾੜ ਨੇ ਸਕੂਲਾਂ ਦੀ ਨੁਹਾਰ ਬਦਲਣ ਦਾ ਕੀਤਾ ਵਾਅਦਾ

Vivek Sharma

ਓਂਟਾਰੀਓ ‘ਚ ਡਾਕਟਰ ਦੀ ਅਪੀਲ: ‘ਸੁਰੱਖਿਆ ਕਵਚ’ ਪਾ ਕੇ ਰੱਖਣਾ ਹੀ ਸਮੇਂ ਦੀ ਜ਼ਰੂਰਤ’

Vivek Sharma

Leave a Comment