channel punjabi
Canada International News North America

ਕਿਉਬਿਕ ‘ਚ ਫਿਰ ਲਗੇਗਾ ਲਾਕਡਾਊਨ

ਸਾਰੇ ਦੇਸ਼ ਵਾਂਗ ਹੀ ਕਿਊਬਿਕ ਵਾਸੀਆਂ ਨੂੰ ਵੀ ਵੈਕਸੀਨ ਦੇ ਆਉਣ ਨਾਲ ਸੋਮਵਾਰ ਨੂੰ ਵੱਡੀ ਰਾਹਤ ਮਿਲੀ ਹੋਵੇਗੀ ਪਰ ਹਾਲ ਦੀ ਘੜੀ ਉਨ੍ਹਾਂ ਨੂੰ ਨਵੇਂ ਲਾਕਡਾਊਨ ਦਾ ਸਾਹਮਣਾ ਕਰਨਾ ਹੋਵੇਗਾ।ਕੱਲ੍ਹ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਪ੍ਰੀਮੀਅਰ ਫਰੈਂਕੌਇਸ ਨੇ ਐਲਾਨ ਕੀਤਾ ਕਿ ਪ੍ਰੋਵਿੰਸ ਵਿੱਚ ਗੈਰ ਜ਼ਰੂਰੀ ਕਾਰੋਬਾਰ 25 ਦਸੰਬਰ ਤੋਂ 11 ਜਨਵਰੀ ਤੱਕ ਬੰਦ ਰਹਿਣਗੇ। ਇਸ ਸਾਰੀ ਕਵਾਇਦ ਦਾ ਅਸਲ ਮਕਸਦ ਕੋਵਿਡ-19 ਦੀ ਸੈਕਿੰਡ ਵੇਵ ਨੂੰ ਰੋਕਣਾ ਹੈ।

ਜਿਹੜੇ ਕਾਰੋਬਾਰ ਖੁੱਲ੍ਹੇ ਰਹਿਣਗੇ ਉਨ੍ਹਾਂ ਵਿੱਚ ਗ੍ਰੌਸਰੀ ਸਟੋਰਜ਼, ਫਾਰਮੇਸੀਜ਼, ਗੈਰਾਜ ਤੇ ਪੈੱਟ ਸਟੋਰਜ਼ ਹੋਣਗੇ। ਪ੍ਰੋਵਿੰਸ ਦੇ ਐਲੀਮੈਂਟਰੀ ਸਕੂਲਾਂ ਦੀ ਹਾਲੀਡੇਅ ਬ੍ਰੇਕ 11 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਐਲੀਮੈਂਟਰੀ ਸਕੂਲ 4 ਜਨਵਰੀ ਨੂੰ ਖੋਲ੍ਹੇ ਜਾਣੇ ਸਨ। ਹਾਈ ਸਕੂਲ ਵੀ 17 ਦਸੰਬਰ ਤੋਂ 11 ਜਨਵਰੀ ਤੱਕ ਬੰਦ ਰਹਿਣਗੇ। ਬੱਚਿਆਂ ਨੂੰ ਹੋਣ ਵਾਲੀਆਂ ਵਾਧੂ ਛੁੱਟੀਆਂ ਵਿੱਚ ਉਨ੍ਹਾਂ ਨੂੰ ਰਿਮੋਟ ਲਰਨਿੰਗ ਤੇ ਹੋਮਵਰਕ ਵੀ ਕਰਨਾ ਹੋਵੇਗਾ।

ਪ੍ਰੋਵਿੰਸ ਦੇ ਡੇਅਕੇਅਰ ਖੁੱਲ੍ਹੇ ਰਹਿਣਗੇ, ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਘਰ ਰੱਖ ਸਕਦੇ ਹਨ ਉਹ ਅਜਿਹਾ ਹੀ ਕਰਨ। ਇਸ ਤੋਂ ਇਲਾਵਾ ਪ੍ਰਾਈਵੇਟ ਤੇ ਪਬਲਿਕ ਸੈਕਟਰ ਦੇ ਲੱਗਭਗ ਸਾਰੇ ਹੀ ਆਫਿਸ ਵਰਕਰਜ਼ ਨੂੰ 17 ਦਸੰਬਰ ਤੋਂ ਸ਼ੁਰੂ ਕਰਕੇ 11 ਜਨਵਰੀ ਤੱਕ ਘਰ ਤੋਂ ਹੀ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਕੁੱਝ ਰੀਜਨਜ਼ ਨੂੰ ਛੱਡ ਕੇ ਪ੍ਰੋਵਿੰਸ ਦੇ ਲੱਗਭਗ ਸਾਰੇ ਹੀ ਰੀਜਨਜ਼ ਨੂੰ ਰੈੱਡ ਜ਼ੋਨ ਵਿੱਚ ਹੀ ਰੱਖਿਆ ਗਿਆ ਹੈ।

Related News

ਚੀਨ ਨੇ ਟਰੂਡੋ ਨੂੰ ਦਿੱਤੀ ਚਿਤਾਵਨੀ, ਕਿਹਾ ਗੈਰ-ਜ਼ਿੰਮੇਵਾਰਾਨਾ ਟਿਪਣੀਆਂ ਬੰਦ ਕਰਨ

team punjabi

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

ਐਬਟਸਫੋਰਡ ਤੋਂ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਨੇ ਭਾਲ ਲਈ ਮੰਗੀ ਮਦਦ

Vivek Sharma

Leave a Comment