channel punjabi
Canada International News North America

ਓਨਟਾਰੀਓ ਸਰਕਾਰ ਵੱਲੋਂ 27 ਰੀਜਨਜ਼ ਨੂੰ ਸਟੇਅ ਐਟ ਹੋਮ ਆਰਡਰਜ਼ ਤੋਂ ਦਿੱਤੀ ਗਈ ਛੋਟ

ਓਨਟਾਰੀਓ ਸਰਕਾਰ ਵੱਲੋਂ 27 ਰੀਜਨਜ਼ ਨੂੰ ਸਟੇਅ ਐਟ ਹੋਮ ਆਰਡਰਜ਼ ਤੋਂ ਛੋਟ ਦਿੱਤੀ ਗਈ ਹੈ। ਇਸ ਦੌਰਾਨ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਅੰਸ਼ਕ ਤੌਰ ਉੱਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਰੀਜਨ ਦੇ ਕਲਰ ਕੋਡਿਡ ਸਿਸਟਮ ਵਿੱਚ ਨਾਇਗਰਾ ਹੀ ਅਜਿਹਾ ਰੀਜਨ ਹੋਵੇਗਾ ਜੋ ਗ੍ਰੇਅ ਲਾਕਡਾਊਨ ਜ਼ੋਨ ਵਿੱਚ ਰਹੇਗਾ, ਜਿਸ ਨਾਲ ਇੱਥੋਂ ਦੇ ਕਾਰੋਬਾਰਾਂ ਨੂੰ 25 ਫੀਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਇਜਾਜ਼ਤ ਹੋਵੇਗੀ।

ਇਸ ਦੌਰਾਨ ਟੋਰਾਂਟੋ, ਪੀਲ ਰੀਜਨ, ਯੌਰਕ ਰੀਜਨ ਤੇ ਨੌਰਥ ਬੇਅ ਪੈਰੀ ਸਾਊਂਡ ਡਿਸਟ੍ਰਿਕਟ ਨੂੰ ਸਟੇਅ ਐਟ ਹੋਮ ਆਰਡਰ ਤੋਂ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਤੇ ਇੱਥੇ 22 ਫਰਵਰੀ ਤੱਕ ਇਹੋ ਹੁਕਮ ਲਾਗੂ ਰਹਿਣਗੇ। ਚੈਠਮ-ਕੈਂਟ ਹੈਮਿਲਟਨ, ਹਾਲਟਨ ਰੀਜਨ, ਦਰਹਾਮ ਰੀਜਨ, ਮਿਡਲਸੈਕਸ-ਲੰਡਨ, ਰੀਜਨ ਆਫ ਵਾਟਰਲੂ, ਸਿਮਕੋਅ-ਮਸਕੋਕਾ, ਥੰਡਰ ਬੇਅ ਡਿਸਟ੍ਰਿਕਟ, ਵੈਲਿੰਗਟਨ-ਡਫਰਿਨ ਗੁਐਲਫ, ਵਿੰਡਸਰ-ਅਸੈਕਸ ਤੇ ਸਾਊਥਵੈਸਟਰਨ ਹੈਲਥ ਯੂਨਿਟਸ ਰੈੱਡ ਲੈਵਲ ਵਿੱਚ ਹੀ ਰਹਿਣਗੀਆਂ।ਬ੍ਰੈਂ ਟ ਕਾਊਂਟੀ, ਈਸਟਰਨ ਓਨਟਾਰੀਓ, ਹਲਡੀਮੰਡ-ਨੌਰਫੋਕ,ਹਿਊਰਨ ਪਰਥ, ਲੈਂਬਟਨ, ਓਟਵਾ, ਸਡਬਰੀ, ਪੌਰਕਿਊਪਾਈਨ ਐਂਡ ਹੈਲੀਬਰਟਨ, ਕਵਾਰਥਾ, ਪਾਈਨ ਰਿੱਜ ਡਿਸਟ੍ਰਿਕਟ ਹੈਲਥ ਯੂਨਿਟਸ ਆਰੇਂਜ ਲੈਵਲ ਉੱਤੇ ਰਹਿਣਗੀਆਂ। ਐਲਗੋਮਾ, ਗ੍ਰੇਅ ਬਰੂਸ, ਨੌਰਥਵੈਸਟਰਨ ਐਂਡ ਪੀਟਰਬੌਰੋਅ ਹੈਲਥ ਯੂਨਿਟਸ ਨੂੰ ਯੈਲੋਅ ਲੈਵਲ ਉੱਤੇ ਰੱਖਿਆ ਗਿਆ ਹੈ। ਲੀਡਜ਼, ਗ੍ਰੈਨਵਿੱਲ ਐਂਡ ਲੈਨਾਰਕ ਡਿਸਟ੍ਰਿਕਟ ਅਤੇ ਤਿਮਿਸਕੇਮਿੰਗ ਹੈਲਥ ਯੂਨਿਟਸ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਜਾਵੇਗਾ।

Related News

ਭਾਰਤ ਦੀ ਵੈਕਸੀਨ ਦੀ ਦੁਨੀਆ ਭਰ ‘ਚ ਧੂਮ : ਅਮਰੀਕੀ ਮਾਹਿਰ ਨੇ ਮੰਨਿਆ ਭਾਰਤ ਨੇ ਸਾਰੀ ਦੁਨੀਆ ਨੂੰ ਕੋਰੋਨਾ ਸੰਕਟ ‘ਚੋਂ ਕੱਢਿਆ

Vivek Sharma

ਨਿੱਕੀ ਉਮਰੇਂ ਚਾਰ ਸਾਹਿਜ਼ਾਦਿਆਂ ਵਲੋਂ ਦਿਤੀਆਂ ਸ਼ਹਾਦਤਾਂ ਨੂੰ ਹੁਣ ਸਕੂਲੀ ਸਿਲੇਬਸ ‘ਚ ਸ਼ਾਮਲ ਕਰਨ ਲਈ ਅਲਬਰਟਾ ਤਿਆਰੀ ‘ਚ

Rajneet Kaur

ਹੁਆਵੇ ਦੀ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਮੈਂਗ ਵਾਨਜ਼ੂ ਦੇ ਵਕੀਲ ਨੇ ਆਰਸੀਐਮਪੀ ਅਧਿਕਾਰੀ ‘ਤੇ ਲਾਏ ਝੂਠ ਬੋਲਣ ਦੇ ਇਲਜ਼ਾਮ

Vivek Sharma

Leave a Comment