channel punjabi
Canada International News North America

ਓਟਾਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਕਰ ਰਿਹੈ ਰਣਨੀਤੀ ਤਿਆਰ,ਜਲਦ ਹੀ ਪ੍ਰੋਵਿੰਸ਼ੀਅਲ ਅਧਿਕਾਰੀਆਂ ਨਾਲ ਕੀਤੀ ਜਾਵੇਗੀ ਮੁਲਾਕਾਤ: ਡੌਮੀਨੀਕ ਲੀਬਲਾਂਕ

ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਨੂੰ ਆਪਣੇ ਪੱਧਰ ਉੱਤੇ ਕੋਵਿਡ-19 ਵੈਕਸੀਨ ਸਪਲਾਈ ਖਰੀਦਣ ਤੋਂ ਰੋਕਣ ਦੇ ਦਾਅਵਿਆਂ ਦਰਮਿਆਨ ਇਹ ਸਾਹਮਣੇ ਆਇਆ ਹੈ ਕਿ ਓਟਾਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਸਬੰਧ ਵਿੱਚ ਫੈਡਰਲ ਅਧਿਕਾਰੀਆਂ ਵੱਲੋਂ ਰਣਨੀਤੀ ਤਿਆਰ ਕਰਨ ਲਈ ਜਲਦ ਹੀ ਪ੍ਰੋਵਿੰਸ਼ੀਅਲ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਜਾਣਕਾਰੀ ਇੰਟਰਗਵਰਮੈਂਟਲ ਮਾਮਲਿਆਂ ਬਾਰੇ ਮੰਤਰੀ ਡੌਮੀਨੀਕ ਲੀਬਲਾਂਕ ਨੇ ਦਿੱਤੀ।

ਇਹ ਮੀਟਿੰਗ ਆਉਣ ਵਾਲੇ ਦਿਨਾਂ ਵਿੱਚ ਤੈਅ ਹੋਣੀ ਹੈ ਤੇ ਇਸ ਦੀ ਅਗਵਾਈ ਲੀਬਲਾਂਕ ਤੇ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਵੱਲੋਂ ਕੀਤੀ ਜਾਵੇਗੀ।ਇੱਕ ਇੰਟਰਵਿਊ ਵਿੱਚ ਲੀਬਲਾਂਕ ਨੇ ਆਖਿਆ ਕਿ ਇਸ ਮੀਟਿੰਗ ਦੌਰਾਨ ਅਸੀਂ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਕੈਨੇਡਾ ਦੀ ਬਾਇਓਮੈਨੂਫੈਕਚਰਿੰਗ ਸਮਰੱਥਾ ਵਿੱਚ ਵਾਧਾ ਕਰਨ ਲਈ ਅਸੀਂ ਪ੍ਰੋਵਿੰਸਾਂ ਨਾਲ ਕਿਸ ਤਰ੍ਹਾਂ ਤਾਲਮੇਲ ਬਿਠਾਂਵਾਂਗੇ। ਉਨ੍ਹਾਂ ਆਖਿਆ ਕਿ ਅਸੀਂ ਆਪਣੀ ਇਹ ਚਿੰਤਾ ਪ੍ਰੋਵਿੰਸਾਂ ਨਾਲ ਸਾਂਝੀ ਕੀਤੀ ਹੈ ਤੇ ਇਸ ਸਬੰਧ ਵਿੱਚ ਅਸੀਂ ਜੋ ਕੁੱਝ ਵੀ ਕਰ ਸਕਦੇ ਹਾਂ ਉਹ ਕਰਨ ਲਈ ਤਿਆਰ ਹਾਂ।

ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਵੱਲੋਂ ਅਲਬਰਟਾ ਸਥਿਤ ਕੰਪਨੀ ਪ੍ਰੌਵੀਡੈਂਸ ਥੈਰੇਪਿਊਟਿਕਸ ਕੋਲੋਂ 2 ਮਿਲੀਅਨ ਡੋਜ਼ਾਂ ਖਰੀਦਣ ਦੇ ਫੈਸਲੇ ਤੋਂ ਬਾਅਦ ਹੀ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਕੰਪਨੀ ਦੀ ਕੋਵਿਡ-19 ਵੈਕਸੀਨ ਦੇ ਅਜੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ ਤੇ ਕੰਪਨੀ ਨੇ ਮੁਲਾਂਕਣ ਲਈ ਹੈਲਥ ਕੈਨੇਡਾ ਨੂੰ ਅਜੇ ਆਪਣਾ ਡਾਟਾ ਵੀ ਜਮ੍ਹਾਂ ਨਹੀਂ ਕਰਵਾਇਆ ਹੈ।

Related News

ਨਹੀਂ ਬਦਲਿਆ ਰੇਜੀਨਾ ‘ਚ ਵੋਟਰਾਂ ਦਾ ਮਿਜ਼ਾਜ, ਹੁਣ ਵੀ ਸਿਰਫ਼ 21 ਫੀਸਦੀ ਰਹੀ ਵੋਟਿੰਗ !

Vivek Sharma

ਸਨਸਪ੍ਰਾਉਟ ਬ੍ਰਾਂਡ ਮਾਈਕ੍ਰੋ-ਗ੍ਰੀਨਜ਼ ਅਲਫਾਲਫਾ ਨੂੰ ਸੈਲਮੋਨੇਲਾ ਬੀਮਾਰੀ ਕਾਰਨ ਜਾਰੀ ਕੀਤਾ ਰੀਕਾਲ

Rajneet Kaur

ਨੋਵਾ ਸਕੋਸ਼ੀਆ ਸੂਬੇ ‘ਚ ਪਰਿਵਾਰਕ ਕਾਨੂੰਨੀ ਮਾਮਲਿਆਂ ਨੂੰ ਸੁਲਝਾਉਣ ਲਈ ਕੈਨੇਡਾ ਦਾ ਪਹਿਲਾ ’ਆਨਲਾਈਨ ਪ੍ਰੋਗਰਾਮ ਲਾਂਚ’

Vivek Sharma

Leave a Comment