channel punjabi
Canada International News North America

ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਲਾਜ਼ਮੀ

ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਕੋਵਿਡ-19 ਟੈਸਟ ਲਾਜ਼ਮੀ ਤੌਰ ਉੱਤੇ ਕਰਵਾਉਣਾ ਹੋਵੇਗਾ।ਇਹ ਸਖ਼ਤੀ ਪ੍ਰੋਵਿੰਸ ਵਿੱਚ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਜਾ ਰਹੀ ਹੈ।

ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਉਸੇ ਦਿਨ ਫੈਡਰਲ ਸਰਕਾਰ ਨੇ ਅਜਿਹੇ ਹੀ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਜਿਸ ਦੇ ਆਉਣ ਵਾਲੇ ਹਫਤਿਆਂ ਵਿੱਚ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ। ਪ੍ਰੀਮੀਅਰ ਡੱਗ ਫੋਰਡ ਨੇ ਨਵੇਂ ਫੈਡਰਲ ਟੈਸਟਿੰਗ ਪਲੈਨ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਲਾਘਾ ਕੀਤੀ ਪਰ ਉਨ੍ਹਾਂ ਆਖਿਆ ਕਿ ਜਦੋਂ ਤੱਕ ਓਟਾਵਾ ਦਾ ਪ੍ਰੋਗਰਾਮ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਪ੍ਰੋਵਿੰਸ ਪੱਧਰ ਉੱਤੇ ਟਰੈਵਲਰਜ਼ ਦੀ ਟੈਸਟਿੰਗ ਕਰਵਾਉਣਗੇ।

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੁੱਤੇ ਟੈਸਟਿੰਗ ਸਬੰਧੀ ਆਰਡਰ ਅੱਜ ਤੋਂ ਪ੍ਰਭਾਵੀ ਹੋਣਗੇ। ਇਸ ਤੋਂ ਇਲਾਵਾ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘੇ ਉੱਤੇ ਵੀ ਪ੍ਰੋਵਿੰਸ ਵੱਲੋਂ ਇਹੋ ਹੁਕਮ ਲਾਗੂ ਕੀਤੇ ਜਾਣਗੇ।

Related News

ਅਲਬਰਟਾ ਦੇ ਇਕ ਵਿਅਕਤੀ ਦੀ ਓਕਨਾਗਨ ਝੀਲ ਤੋਂ ਮਿਲੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਕੈਨੇਡਾ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ, 4749 ਨਵੇਂ ਕੇਸ ਆਏ ਸਾਹਮਣੇ

Vivek Sharma

ਫੈਡਰਲ ਸਰਕਾਰ ਵੱਲੋਂ ਕੋਵਿਡ 19 ਦੌਰਾਨ ਇੰਮਪਲੋਇਮੈਂਟ ਇਨਸ਼ੋਰੇਂਸ ਬੈਨੀਫਿਟ ਲਈ ਬੇਰੁਜ਼ਗਾਰੀ ਦਰ 13 ਫੀਸਦੀ ਕੀਤੀ ਗਈ ਤੈਅ

Rajneet Kaur

Leave a Comment