channel punjabi
Canada International News North America

ਓਨਟਾਰੀਓ:ਮੁੱਖ ਅਧਿਆਪਕ ਯੂਨੀਅਨਾਂ ਸਮੇਤ ਇੱਕ ਸਮੂਹ ਸੂਬਾਈ ਵਲੋਂ ਸਰਕਾਰ ਨੂੰ ਸਾਰੇ ਜਨਤਕ ਫੰਡ ਵਾਲੇ ਸਕੂਲਾਂ ਵਿੱਚ ਮਾਹਵਾਰੀ(menstrual) ਦੇ ਮੁਫਤ ਉਤਪਾਦਾਂ ਦੀ ਪੇਸ਼ਕਸ਼ ਕਰਨ ਦੀ ਅਪੀਲ

ਓਨਟਾਰੀਓ ਦੀਆਂ ਚਾਰਾਂ ਮੁੱਖ ਅਧਿਆਪਕ ਯੂਨੀਅਨਾਂ ਸਮੇਤ ਇੱਕ ਸਮੂਹ ਸੂਬਾਈ ਵਲੋਂ ਸਰਕਾਰ ਨੂੰ ਸਾਰੇ ਜਨਤਕ ਫੰਡ ਵਾਲੇ ਸਕੂਲਾਂ ਵਿੱਚ ਮਾਹਵਾਰੀ(menstrual) ਦੇ ਮੁਫਤ ਉਤਪਾਦਾਂ ਦੀ ਪੇਸ਼ਕਸ਼ ਕਰਨ ਦੀ ਅਪੀਲ ਕਰ ਰਿਹਾ ਹੈ। ਟੋਰਾਂਟੋ ਯੂਥ ਕੈਬਨਿਟ ਦੀ ਅਗਵਾਈ ਵਾਲੇ ਸਮੂਹ ਨੇ ਸੋਮਵਾਰ ਨੂੰ ਸਿੱਖਿਆ ਮੰਤਰੀ ਸਟੀਫਨ ਲੇਸੀ ਨੂੰ ਇੱਕ ਓਪਨ ਲੈਟਰ ਭੇਜਿਆ।ਜਿਸ ‘ਚ ਉਨ੍ਹਾਂ ਕਿਹਾ ਕਿ ਓਨਟਾਰੀਓ ਦੇ ਕੁਝ ਸਕੂਲ ਬੋਰਡਾਂ ਜਿਵੇਂ ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਅਤੇ ਵਾਟਰਲੂ ਰੀਜਨ ਜ਼ਿਲ੍ਹਾ ਸਕੂਲ ਬੋਰਡ ਨੇ ਆਪਣੇ ਆਪ ਕਾਰਵਾਈ ਕੀਤੀ ਹੈ ਪਰ ਸਮੂਹ ਸੂਬੇ ਨੂੰ ਓਨਟਾਰੀਓ ਦੇ ਸਾਰੇ 72 ਬੋਰਡਾਂ ਵਿੱਚ ਇਸ ਦਾ ਵਿਸਥਾਰ ਕਰਨ ਦੀ ਮੰਗ ਕਰ ਰਿਹਾ ਹੈ।

ਸਮੂਹ ਨੇ ਨੋਟ ਕੀਤਾ ਕਿ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਸਾਰੇ ਵਿਦਿਆਰਥੀਆਂ ਨੂੰ ਮਾਹਵਾਰੀ ਦੇ ਮੁਫਤ ਉਤਪਾਦ ਪੇਸ਼ ਕਰਦੇ ਹਨ।ਚਿੱਠੀ ਵਿਚ ਕਿਹਾ ਗਿਆ ਹੈ ਕਿ ਮਾਹਵਾਰੀ ਪ੍ਰੋਡਕਟ ਇਕ ਜ਼ਰੂਰੀ ਚੀਜ਼ ਹੈ ਨਾ ਕਿ ਇਕ ਲਗਜ਼ਰੀ।ਉਨ੍ਹਾਂ ਕਿਹਾ ਕਿ ਪੀਰੀਅਡ ਉਤਪਾਦਾਂ ਦੀ ਪਹੁੰਚ ਦੀ ਘਾਟ ਵਿਦਿਆਰਥੀਆਂ ਨੂੰ ਸਕੂਲ ਅਤੇ ਕੰਮ ਤੋਂ ਗਾਇਬ ਕਰ ਸਕਦੀ ਹੈ।

Related News

ਵਿਨੀਪੈਗ ਚਰਚ ਨੇ ਪਾਬੰਦੀਆਂ ਦੀ ਕੀਤੀ ਉਲੰਘਣਾ, ਨਿਯਮਾਂ ਵਿਰੁੱਧ ਇਕੱਠ ਕਰਨ ‘ਤੇ ਲੱਗਾ ਜੁਰਮਾਨਾ

Vivek Sharma

ਦੁਨੀਆਂ ਭਰ ‘ਚ ਕੋਰੋਨਾ ਕੇਸਾਂ ਦੀ ਗਿਣਤੀ ‘ਚ ਵਾਧਾ, 24 ਘੰਟਿਆਂ ਵਿੱਚ 2.22 ਲੱਖ ਦਾ ਆਂਕੜਾ ਕੀਤਾ ਪਾਰ

Rajneet Kaur

ਕਿਸਾਨ ਅੰਦੋਲਨ ਸੰਬੰਧਤ ‘ਟੂਲਕਿੱਟ’ ਮਾਮਲੇ ‘ਚ ਗ੍ਰਿਫ਼ਤਾਰ ਜਲਵਾਯੂ ਕਾਰਕੁੰਨ ਦਿਸ਼ਾ ਰਵੀ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

Vivek Sharma

Leave a Comment