channel punjabi
Canada International News North America

ਦੁਨੀਆਂ ਭਰ ‘ਚ ਕੋਰੋਨਾ ਕੇਸਾਂ ਦੀ ਗਿਣਤੀ ‘ਚ ਵਾਧਾ, 24 ਘੰਟਿਆਂ ਵਿੱਚ 2.22 ਲੱਖ ਦਾ ਆਂਕੜਾ ਕੀਤਾ ਪਾਰ

ਦਸੰਬਰ 2019 ‘ਚ ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਜਨਵਰੀ (2020) ਦੇ ਅੰਤ ਤੱਕ ਲਗਭਗ ਸਾਰੇ ਸੰਸਾਰ ‘ਚ ਫੈਲ ਗਈ ਸੀ। ਮਾਰਚ ਤੱਕ,ਅੰਟਾਰਟਿਕਾ ਨੂੰ ਛੱਡ ਕੇ, ਦੁਨੀਆਂ ਦਾ ਕੋਈ ਵੀ ਮਹਾਂਦੀਪ ਇਸ ਤੋਂ ਨਹੀ ਬਚ ਸੱਕਿਆ। ਹਾਲਾਂਕਿ ਵਿਸ਼ਵ ਸਹਿਤ ਸੰਗਠਨ  ਇਸ ‘ਤੇ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਤੋਂ ਬਚਣ ਲਈ ਕਈ ਸੁਝਾਅ ਵੀ ਦਸ ਰਹੀ ਹੈ।

ਪਰ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਟੋਰਾਂਟੋ ‘ਚ ਕੋਵਿਡ 19 ਕਾਰਨ ਹੁਣ ਤੱਕ 2,703 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 36,348 ਸੰਕ੍ਰਮਿਤਾਂ ਚੋਂ 31,977 ਲੋਕ ਠੀਕ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ਵਿੱਚ, ਵਿਸ਼ਵ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ਅਤੇ 5388 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡਮੀਟਰ ਦੇ ਅਨੁਸਾਰ, ਦੁਨੀਆ ਵਿੱਚ 1 ਕਰੋੜ 23 ਲੱਖ 78 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 5 ਲੱਖ 56 ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, 71 ਲੱਖ ਤੋਂ ਵੱਧ ਲੋਕ ਵੀ ਠੀਕ ਹੋ ਗਏ ਹਨ। ਇੱਥੇ 46 ਲੱਖ 39 ਹਜ਼ਾਰ ਐਕਟਿਵ ਕੇਸ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿਲੀ, ਇਟਲੀ, ਇਰਾਨ, ਮੈਕਸੀਕੋ, ਪਾਕਿਸਤਾਨ, ਤੁਰਕੀ, ਦੱਖਣੀ ਅਰਬ ਅਤੇ ਦੱਖਣੀ ਅਫਰੀਕਾ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 200,000 ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਜਰਮਨੀ ਵਿਚ 1 ਲੱਖ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

 

Related News

ਬੀ.ਸੀ ਪ੍ਰੀਮੀਅਰ ਨੇ ਸੂਬਿਆਂ ਦਰਮਿਆਨ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

Rajneet Kaur

ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਹੋਣਗੇ ਜਾਰੀ

Vivek Sharma

ਕਿਊਬਿਕ ਵਿੱਚ ਕੋਰੋਨਾ ਦੇ 800 ਨਵੇਂ ਮਾਮਲੇ ਕੀਤੇ ਗਏ ਦਰਜ,1714 ਨੂੰ ਦਿੱਤੀ ਗਈ ਵੈਕਸੀਨ

Vivek Sharma

Leave a Comment