channel punjabi
Canada International News North America

ਐਮਾਜ਼ਨ ਵੱਲੋਂ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ‘ਚ ਵਧਾਇਆ ਜਾਵੇਗਾ ਕਾਰੋਬਾਰ, ਰੁਜ਼ਗਾਰ ਦੇ 3500 ਮੌਕੇ ਹੋਣਗੇ ਉਪਲੱਬਧ

ਟੋਰਾਂਟੋ : ਕੋਰੋਨਾ ਸੰਕਟ ਦੇ ਚਲਦਿਆਂ ਬਹੁਤ ਸਾਰੇ ਮੁਲਕਾਂ ਦੀ ਅਰਥਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ । ਕਈ ਵੱਡੀਆਂ ਕੰਪਨੀਆਂ ਖ਼ਰਚਿਆਂ ਵਿੱਚ ਕਟੌਤੀ ਦਾ ਹਵਾਲਾ ਦੇ ਕੇ ਆਪਣੇ ਮੁਲਾਜਮਾਂ ਨੂੰ ਨੌਕਰੀ ਤੋਂ ਫਾ਼ਰਗ ਕਰ ਚੁੱਕੀਆਂ ਹਨ। ਕਈ ਨਾਮੀ ਕੰਪਨੀਆਂ ਦੇ ਅਜਿਹੇ ਵਤੀਰੇ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ, ਪਰ ਐਮਾਜ਼ਨ ਸਣੇ ਕਈ ਹੋਰ ਕੰਪਨੀਆਂ ਲੋਕਾਂ ਨੂੰ ਆਪਣੇ ਪੈਰਾਂ ‘ਤੇ ਮੁੜ ਖੜ੍ਹੇ ਹੋਣ ਦਾ ਮੌਕਾ ਦੇ ਰਹੀਆਂ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਵਿਚ ਐਮਾਜ਼ਨ ਵੱਲੋਂ ਆਪਣਾ ਕਾਰੋਬਾਰ ਹੋਰ ਵਧਾਇਆ ਜਾਣਾ ਤੈਅ ਹੋ ਚੁੱਕਿਆ ਹੈ । ਐਮਾਜ਼ਨ ਇੱਥੇ 3500 ਲੋਕਾਂ ਨੂੰ ਰੁਜ਼ਗਾਰ ਦੇਣ ਜਾ ਰਹੀ ਹੈ।

ਕੈਨੇਡਾ ਦੇ ਇਨ੍ਹਾਂ ਸੂਬਿਆਂ ਵਿਚ ਐਮਾਜ਼ਨ ਵਿਸਥਾਰ ਕਰਨ ਜਾ ਰਹੀ ਹੈ ਅਤੇ ਇਸ ਲਈ ਉਸ ਨੂੰ ਕਾਮਿਆਂ ਦੀ ਜ਼ਰੂਰਤ ਹੈ। ਕੰਪਨੀ ਵੈਨਕੁਵਰ ਵਿਚ 3000 ਅਤੇ ਟੋਰਾਂਟੋ ਵਿਚ 500 ਨੌਕਰੀਆਂ ਦੇਣ ਜਾ ਰਹੀ ਹੈ। ਐਮਾਜ਼ਨ ਦੇ ਉਪ-ਮੁਖੀ ਅਤੇ ਵੈਨਕੁਵਰ ਦੇ ਸਾਈਟ ਲੀਡ ਕਰਨ ਵਾਲੇ ਜੈਸੇ ਡੋਗਹਟਰੀ ਨੇ ਕਿਹਾ ਕਿ ਕੰਪਨੀ ਹਜ਼ਾਰਾਂ ਕੈਨੇਡੀਅਨਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੀ ਹੈ। ਟੈੱਕ ਜਾਬ, ਸੇਲਸ , ਮਾਰਕਟਿੰਗ, ਡਿਜ਼ਾਇਨਰਜ਼, ਸਪੀਚ ਮਾਹਰਾਂ ਸਣੇ ਹੋਰ ਕਈ ਖੇਤਰਾਂ ਵਿਚ ਨੌਕਰੀਆਂ ਖੁੱਲ੍ਹੀਆਂ ਹਨ।

ਕੰਪਨੀ ਵੈਨਕੁਵਰ ਵਿਚ 63 ਹਜ਼ਾਰ ਸਕੁਆਇਰ ਮੀਟਰ ਦੀ ਜ਼ਮੀਨ ‘ਤੇ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੀ ਹੈ ਜੋ 2023 ਤੱਕ ਪੂਰਾ ਹੋ ਸਕਦਾ ਹੈ। ਇਹ 18 ਮੰਜ਼ਲਾਂ ਇਮਾਰਤ ਸ਼ਹਿਰ ਦੀ ਸ਼ਾਨ ਸਾਬਤ ਹੋਵੇਗੀ। ਕੰਪਨੀ ਮਾਹਰ ਕਾਮਿਆਂ ਦੇ ਨਾਲ-ਨਾਲ ਨਵੇਂ ਕਾਮਿਆਂ ਭਾਵ ਘੱਟ ਸਿਖਲਾਈ ਵਾਲੇ ਕਾਮਿਆਂ ਨੂੰ ਵੀ ਕੰਮ ਦੇਵੇਗੀ। ਦੱਸ ਦਈਏ ਕਿ ਐਮਾਜ਼ਨ ਕੈਨੇਡਾ ਵਿਚ 11 ਬਿਲੀਅਨ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।

Related News

ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਕੈਨੇਡਾ ਦਿਵਸ ਸੈਲੀਬ੍ਰੇਸ਼ਨ

Vivek Sharma

ਕੈਨੇਡਾ ਦੇ ਨਵੇਂ ਹਵਾਈ ਯਾਤਰੀ ਨਿਯਮਾਂ ਨੇ ਵਧਾਈ ਲੋਕਾਂ ਦੀ ਮੁਸੀਬਤ

Vivek Sharma

ਕੈਨੇਡਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ, ਆਹ ਸ਼ਹਿਰ ‘ਚ ਘਟਿਆ ਕੋਰੋਨਾ ਦਾ ਕਹਿਰ

team punjabi

Leave a Comment