channel punjabi
Canada International News North America

ਕੈਨੇਡਾ ਦੇ ਨਵੇਂ ਹਵਾਈ ਯਾਤਰੀ ਨਿਯਮਾਂ ਨੇ ਵਧਾਈ ਲੋਕਾਂ ਦੀ ਮੁਸੀਬਤ

ਟੋਰਾਂਟੋ : ਕੈਨੇਡਾ ਵਿੱਚ ਹਵਾਈ ਯਾਤਰਾ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਚੁੱਕੇ ਹਨ । ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜਿਸਨੂੰ ਬ੍ਰਿਟੇਨ ਵਾਇਰਸ ਵੀ ਕਿਹਾ ਜਾਣ ਲੱਗਾ ਹੈ, ਮਿਲਣ ਤੋਂ ਬਾਅਦ ਕੈਨੇਡਾ ਵਿਚ ਕੌਮਾਂਤਰੀ ਹਵਾਈ ਯਾਤਰੀਆਂ ‘ਤੇ ਵਧੇਰੇ ਨਜ਼ਰ ਰੱਖੀ ਜਾ ਰਹੀ ਹੈ । ਹੁਣ ਹਰੇਕ ਯਾਤਰੀ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਤੋਂ ਬਾਅਦ ਹੀ ਦੇਸ਼ ਵਿਚ ਦਾਖ਼ਲ ਹੋਣ ਦਿੱਤਾ ਜਾਵੇਗਾ।

ਉਧਰ ਨਵੇਂ ਨਿਯਮਾਂ ਨੂੰ ਲੈ ਕੇ ਏਅਰਲਾਈਨਜ਼ ਤੇ ਯਾਤਰੀ ਇਸ ਸਮੇਂ ਕਈ ਪ੍ਰਸ਼ਨਾਂ ਵਿਚਕਾਰ ਜੂਝ ਰਹੇ ਹਨ । ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਗੁੰਝਲਦਾਰ ਹੈ। ਕਿਸੇ ਵਿਅਕਤੀ ਨੇ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਹੈ ਅਤੇ ਕੀ ਇਹ ਸਹੀ ਹੈ ਜਾਂ ਨਕਲੀ ਰਿਪੋਰਟ ਹੈ, ਇਸ ਸਬੰਧੀ ਬਹੁਤ ਸਾਰੇ ਪ੍ਰਸ਼ਨ ਹਨ, ਜੋ ਏਅਰਲਾਈਨਜ਼ ਅਧਿਕਾਰੀਆਂ ਲਈ ਵੱਡੀ ਚੁਣੌਤੀ ਹਨ।

ਕੈਨੇਡਾ ਦੇ ਆਵਾਜਾਈ ਮੰਤਰੀ ਮਾਰਕ ਗੇਰਨਾਊ ਨੇ ਬੀਤੇ ਹਫਤੇ ਐਲਾਨ ਕੀਤਾ ਸੀ ਕਿ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਨਾਲ ਪੀ.ਸੀ.ਆਰ. ਦੀ ਰਿਪੋਰਟ ਲੈ ਕੇ ਆਉਣੀ ਪਵੇਗੀ। ਕੋਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਕੋਈ ਵੀ ਵਿਅਕਤੀ ਦੇਸ਼ ਵਿਚ ਦਾਖ਼ਲ ਹੋ ਸਕੇਗਾ। ਜੇਕਰ ਕੋਈ ਬਿਨਾਂ ਰਿਪਰੋਟ ਦੇ ਆਵੇਗਾ ਤਾਂ ਉਸ ਨੂੰ ਦੋ ਹਫਤਿਆਂ ਲਈ ਇਕਾਂਤਵਾਸ ਵਿਚ ਰਹਿਣ ਤੇ ਕੋਰੋਨਾ ਦੇ ਨੈਗੇਟਿਵ ਟੈਸਟ ਮਗਰੋਂ ਹੀ ਦੇਸ਼ ਵਿਚ ਜਾਣ ਦਿੱਤਾ ਜਾਵੇਗਾ। ਦੱਸ ਦਈਏ ਕਿ ਪੀ.ਸੀ.ਆਰ. ਟੈਸਟ ਨੱਕ ਜਾਂ ਗਲੇ ਵਿਚ ਸਵੈਬ ਰਾਹੀਂ ਕੀਤਾ ਜਾਂਦਾ ਹੈ। ਏਅਰਲਾਈਨ ਅਧਿਕਾਰੀਆਂ ਨੂੰ ਇਹ ਵੀ ਚੰਗੀ ਤਰ੍ਹਾਂ ਜਾਂਚਣਾ ਪਵੇਗਾ ਕਿ ਰਿਪੋਰਟ ਨਕਲੀ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ।

Related News

ਨੌਜਵਾਨਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨ ਲਈ ਟੋਰਾਂਟੋ ਦੇ ਮੇਅਰ ਨੇ ਕੀਤਾ ਉਪਰਾਲਾ, ਟਿਕਟਾਕ ਜ਼ਰੀਏ ਦਿੱਤਾ ਅਹਿਮ ਸੁਨੇਹਾ

Vivek Sharma

ਬਰੈਂਪਟਨ ਦੇ ਇਕ ਸਕੂਲ ‘ਚ ਕੋਵਿਡ 19 ਦਾ ਮਾਮਲਾ ਆਇਆ ਸਾਹਮਣੇ

Rajneet Kaur

USA ਰਾਸ਼ਟਰਪਤੀ ਚੋਣਾਂ : ਭਾਰਤੀ-ਅਮਰੀਕੀ ਭਾਈਚਾਰਾ ਨਿਭਾਏਗਾ ਅਹਿਮ ਭੂਮਿਕਾ

Vivek Sharma

Leave a Comment