channel punjabi
Canada International News North America

ਟੋਰਾਂਟੋ: ਸਟੂਡੈਂਟ ਗਰੁਪ ਵੱਲੋਂ ਫੈਡਰਲ ਸਰਕਾਰ ਨੂੰ ਕੋਵਿਡ-19 ਸਟੂਡੈਂਟ ਗਰਾਂਟ ਪ੍ਰੋਜੈਕਟ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ

ਟੋਰਾਂਟੋ: ਕੋਵਿਡ-19 ਸਟੂਡੈਂਡ ਗ੍ਰਾਂਟ ਪ੍ਰੋਜੈਕਟ ਲਈ ਵੁਈ ਚੈਰਿਟੀ ਨੂੰ ਦਿੱਤੇ ਗਏ ਫੰਡ ਭਾਵੇਂ ਰੱਦ ਹੋ ਚੁੱਕੇ ਹਨ ਪਰ ਸਟੂਡੈਂਟ ਗਰੁੱਪ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਫੰਡਾਂ ਨੂੰ ਮੁੜ ਜਾਰੀ ਕੀਤਾ ਜਾਵੇ| ਇਨ੍ਹਾਂ ਸਟੂਡੈਂਟ ਗਰੁਪਜ਼ ਦੇ ਮੁਤਾਬਕ ਇਸ ਕਸੂਤੀ ਸਥਿਤੀ ਦਾ ਖਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ|

ਕੈਨੇਡੀਅਨ ਅਲਾਇੰਸ ਆਫ ਸਟੂਡੈਂਟ ਐਸੋਸਿਏਸ਼ਨ ਦੇ ਚੇਅਰ ਬ੍ਰਾਇਨ ਡੀ ਚੈਸਟਲੇਨ ਨੇ ਆਖਿਆ ਕਿ ਇਸ ਸਮੇਂ ਵਿਦਿਆਰਥੀਆਂ ਸਾਹਮਣੇ ਵਡੀ ਚੁਣੌਤੀ ਇਹ ਹੈ ਕਿ ਉਹ ਇਹ ਸਮਝ ਨਹੀਂ ਪਾ ਰਹੇ ਕਿ ਉਨ੍ਹਾਂ ਦੇ ਭਵਿਖ ਦਾ ਹੁਣ ਕੀ ਫੈਸਲਾ ਹੋਵੇਗਾ | ਕੁਝ ਵਿਦਿਆਰਥੀਆਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਇਹੋ ਸਟੂਡੈਂਟ ਸਰਵਿਸ ਗ੍ਰਾਂਟ ਮਿਲ ਜਾਵੇਗੀ ਜਾਂ ਕੋਈ ਹੋਰ ਗ੍ਰਾਂਟ ਕਿਸੇ ਹੋਰ ਰੂਪ ਵਿਚ ਮੁਹਈਆ ਕਰਵਾਈ ਜਾਵੇਗੀ|

ਜਿਕਰਯੋਗ ਹੈ ਕਿ ਵੁਈ ਚੈਰਿਟੀ ਨਾਲ ਭਾਈਵਾਲੀ ਵਿਚ ਜੂਨ ਦੇ ਅੰਤ ਵਿਚ 900 ਮਿਲੀਅਨ ਡਾਲਰ ਦਾ ਵਿਦਿਆਰਥੀ ਗ੍ਰਾਂਟ ਪ੍ਰੋਜੈਕਟ ਐਲਾਨਿਆ ਗਿਆ ਸੀ | ਪਰ ਚੈਰਿਟੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਤ ਮੰਤਰੀ ਬਿਲ ਮੌਰਨਿਊ ਦੇ ਪਰਿਵਾਰਾਂ ਦਰਮਿਆਨ ਨਜਦੀਕੀ ਸਬੰਧਾਂ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਡੀਲ 3 ਜੁਲਾਈ ਨੂੰ ਰਦ ਕਰ ਦਿਤੀ ਗਈ ਸੀ| ਫੈਡਰਲ ਸਰਕਾਰ ਵਲੋਂ ਅਜੇ ਇਸ ਪ੍ਰੋਗਰਾਮ ਨੂੰ ਮੁੜ ਲਾਂਚ ਕਰਨ ਦਾ ਐਲਾਨ ਕੀਤਾ ਜਾਣਾ ਬਾਕੀ ਹੈ।

Related News

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਕੋਰੋਨਾ ਦੀ ਲਪੇਟ ‘ਚ ਆਏ, ਖੁਦ ਨੂੰ ਕੀਤਾ ਆਈਸੋਲੇਟ

Vivek Sharma

ਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

Vivek Sharma

ਓਟਾਵਾ ‘ਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

Rajneet Kaur

Leave a Comment