channel punjabi
Canada International News North America

ਭਾਰਤੀ-ਅਮਰੀਕੀ ਪੁਨੀਤ ਆਹਲੂਵਾਲੀਆ ਲੜਨਗੇ ਲੈਫਟੀਨੈਂਟ ਗਵਰਨਰ ਦੀ ਚੋਣ

ਵਾਸ਼ਿੰਗਟਨ : ਭਾਰਤੀ ਮੂਲ ਦੇ ਭਾਰਤੀ-ਅਮਰੀਕੀ ਰਿਪਬਲਿਕਨ ਕਾਰੋਬਾਰੀ ਪੁਨੀਤ ਆਹਲੂਵਾਲੀਆ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਦੀ ਚੋਣ ਲੜਨਗੇ।  55 ਸਾਲਾ ਪੁਨੀਤ ਆਹਲੂਵਾਲੀਆ ਨੇ ਮੰਗਲਵਾਰ ਨੂੰ ਆਪਣੇ ਸਮਰਥਕਾਂ ਨੂੰ ਇਕ ਈਮੇਲ ਵਿਚ ਐਲਾਨ ਕੀਤਾ ਕਿ ਮੈਂ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਲਈ ਆਪਣੀ ਚੋਣ ਲੜਨ ਲਈ ਪਰਾਊਡ ਅਮਰੀਕਨ ਰਾਜਨੀਤਕ ਐਕਸ਼ਨ ਕਮੇਟੀ ਦੀ ਸ਼ੁਰੂਆਤ ਕਰਕੇ ਮੁਹਿੰਮ ਸ਼ੁਰੂ ਕਰ ਲਈ ਹੈ।

ਦੱਸ ਦਈਏ ਕਿ ਸਾਲ 2016 ਦੀ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ‘ਚ ਪੁਨੀਤ ਆਹਲੂਵਾਲੀਆ ਨੇ ਡੋਨਾਲਡ ਟਰੰਪ ਦੇ ਏਸ਼ੀਆ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਈ ਸੀ। ਪੁਨੀਤ ਇਸ ਸਮੇਂ ਕਲਾਇੰਟ ਐਕੁਆਇਰ, ਮਾਰਕੀਟਿੰਗ ਅਤੇ ਰਣਨੀਤਕ ਮਾਮਲਿਆਂ ‘ਚ ਕਾਰੋਬਾਰਾਂ ਲਈ ਇੱਕ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ।

ਪੁਨੀਤ ਆਹਲੂਵਾਲੀਆ ਰਾਜਧਾਨੀ ਦਿੱਲੀ ਦੇ ਜਮਪਲ ਹਨ। ਸਾਲ 1990 ‘ਚ ਉਹ ਅਮਰੀਕਾ ਆ ਗਏ ਸਨ। ਉਸ ਦੀ ਪਤਨੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਵਿਰਾਸਤ ਤੋਂ ਹੈ। ਇੱਕ ਪ੍ਰੈੱਸ ਬਿਆਨ ‘ਚ ਪੁਨੀਤ ਨੇ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦੀ ਚੋਣ ਕਰਨ ਲਈ ਕੰਮ ਕਰੇਗਾ ਜੋ ਮੁਢਲੇ ਸਿਧਾਂਤਾਂ ਨਾਲ ਜੁੜੇ ਹੋਏ ਹਨ।

 

Related News

ਕਮਲਾ ਹੈਰਿਸ ਦੇ ਜਨਮਦਿਨ ‘ਤੇ ਜੋਅ ਬਿਡੇਨ ਦਾ ਵੱਡਾ ਐਲਾਨ

Vivek Sharma

ਓਂਟਾਰੀਓ ‘ਚ ਦੁਬਾਰਾ ਖੁਲ੍ਹਣਗੇ ਕਾਰੋਬਾਰ, stay-at-home’ਚ ਵੀ ਹੋਵੇਗਾ ਵਾਧਾ

Rajneet Kaur

ਕੈਨੇਡਾ ਵਿੱਚ ਕੋਰੋਨਾ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ, ਵੈਕਸੀਨ ਨਾਲ ਰੁਕੇਗੀ ਕੋਰੋਨਾ ਦੀ ਰਫ਼ਤਾਰ

Vivek Sharma

Leave a Comment