channel punjabi
Canada International News North America

ਕੈਨੇਡਾ ਵਿੱਚ ਕੋਰੋਨਾ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ, ਵੈਕਸੀਨ ਨਾਲ ਰੁਕੇਗੀ ਕੋਰੋਨਾ ਦੀ ਰਫ਼ਤਾਰ

ਓਟਾਵਾ : ਕੈਨੇਡਾ ਵਿੱਚ ਕਰੋਨਾ ਵੈਕਸੀਨ ਪਹੁੰਚ ਚੁੱਕੀ ਹੈ। ਜਲਦੀ ਹੀ ਇਸ ਦੀ ਵੰਡ ਪ੍ਰਕਿਰਿਆ ਵੀ ਸ਼ੁਰੂ ਹੋਣ ਜਾ ਰਹੀ ਹੈ। ਉਧਰ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੈਨੇਡਾ ਵਿੱਚ ਕੋਰੋਨਾ ਸੰਕ੍ਰਮਣ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ। ਕੋਰੋਨਾ ਦੇ ਲਾਈਵ ਅੰਕੜੇ ਅਨੁਸਾਰ ਹੁਣ ਤੱਕ 4 ਲੱਖ 60 ਹਜ਼ਾਰ 373 ਵਿਅਕਤੀ ਕਰੋਨਾ ਦੇ ਸੰਕਰਮਣ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 13431 ਲੋਕਾਂ ਦੀ ਜਾਨ ਕੋਰੋਨਾ ਕਰਨ ਜਾ ਚੁੱਕੀ ਹੈ ।

ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 3 ਲੱਖ 71 ਹਜ਼ਾਰ 673 ਹੋ ਗਿਆ ਹੈ । ‌ਮੰਨਿਆ ਜਾ ਰਿਹਾ ਹੈ ਕਿ ਵੈਕਸੀਨ ਦੇ ਵੰਡੇ ਜਾਣ ਤੋਂ ਬਾਅਦ ਕੈਨੇਡਾ ਦੇ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਉਂਟਾਰੀਓ, ਅਲਬਰਟਾ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਦੇ ਰਫ਼ਤਾਰ ਨੂੰ ਰੋਕਣਾ ਸੰਭਵ ਹੋ ਸਕੇਗਾ।

ਕੈਨੇਡਾ ਵਿੱਚ ਹੁਣ ਤੱਕ 1 ਕਰੋੜ 62 ਲੱਖ 21 ਹਜ਼ਾਰ 275 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਮੁਤਾਬਕ ਕੈਨੇਡਾ ਨੂੰ ਇਸ ਮਹੀਨੇ 2,49,000 ਖੁਰਾਕਾਂ ਮਿਲ ਜਾਣਗੀਆਂ। ਉੱਥੇ ਹੀ ਮਾਰਚ ਤੱਕ ਟੀਕੇ ਦੀਆਂ 40 ਲੱਖ ਖੁਰਾਕਾਂ ਪ੍ਰਾਪਤ ਕਰ ਲਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਟੀਕੇ ਦੀਆਂ ਦੋ ਕਰੋੜ ਖੁਰਾਕਾਂ ਦਾ ਸੌਦਾ ਕੀਤਾ ਹੈ। ਇਸ ਦੇ ਨਾਲ ਹੀ ਹੈਲਥ ਕੈਨੇਡਾ ਤਿੰਨ ਹੋਰ ਟੀਕਿਆਂ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਮੋਡੇਰਨਾ ਦਾ ਟੀਕਾ ਵੀ ਸ਼ਾਮਲ ਹੈ।

Related News

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਦਿੱਤੀ ਨਵੀਂ ਚਿਤਾਵਨੀ, ਇਕਜੁੱਟ ਹੋਣ ਦੀ ਕੀਤੀ ਅਪੀਲ

Vivek Sharma

NEW STRAIN : 41 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ‘ਬ੍ਰਿਟੇਨ ਵਾਇਰਸ’, ਕੋਰੋਨਾ ਨਾਲੋਂ ਹੈ 70 ਫ਼ੀਸਦੀ ਜ਼ਿਆਦਾ ਖਤਰਨਾਕ

Vivek Sharma

ਫਾਇਨਾਂਸ਼ੀਅਲ ਡਿਸਟ੍ਰਿਕਟ ‘ਚ ਸਕਿਊਰਿਟੀ ਗਾਰਡ ਉੱਤੇ ਚਾਕੂ ਨਾਲ ਹਮਲਾ, ਹਾਲਤ ਨਾਜ਼ੁਕ

Rajneet Kaur

Leave a Comment