channel punjabi
International News

BIG NEWS : ਭਾਰਤੀਆਂ ਦੀ ਸਿੰਗਾਪੁਰ ਵਿੱਚ ਵੀ ਬੱਲੇ-ਬੱਲੇ, ਭਾਰਤੀ ਮੂਲ ਦੇ ਪ੍ਰੀਤਮ ਸਿੰਘ ਸਿੰਗਾਪੁਰ ਦੀ ਸੰਸਦ ‘ਚ ਵਿਰੋਧੀ ਧਿਰ ਆਗੂ ਨਾਮਜ਼ਦ

ਸਿੰਗਾਪੁਰ ਦੀ ਸਿਆਸਤ ਵਿੱਚ ਪ੍ਰੀਤਮ ਸਿੰਘ ਨੇ ਗੱਡੇ ਝੰਡੇ

ਭਾਰਤੀ ਮੂਲ ਦੇ ਸਿਆਸੀ ਆਗੂ ਹਨ ਪ੍ਰੀਤਮ ਸਿੰਘ

ਸਿੰਗਾਪੁਰ ਦੀ ਸੰਸਦ ‘ਚ ਵਿਰੋਧੀ ਧਿਰ ਆਗੂ ਵਜੋਂ ਹੋਏ ਨਾਮਜ਼ਦ

ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਹੋਈ ਅਜਿਹੀ ਨਿਯੁਕਤੀ

ਤਸਵੀਰ : ਵਿਰੋਧੀ ਧਿਰ ਆਗੂ ਵਜੋਂ ਚੁਣੇ ਜਾਣ ਤੋਂ ਬਾਅਦ ਪ੍ਰੀਤਮ ਸਿੰਘ (ਖੱਬੇ ਪਾਸੇ) ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਯਾਨ ਲੁਆਂਗ ਦੇ ਨਾਲ

ਸਿੰਗਾਪੁਰ : ਦੁਨੀਆ ਭਰ ਵਿੱਚ ਛਾਏ ਕੋਰੋਨਾ ਸੰਕਟ ਵਿਚਾਲੇ ਕੁਝ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਜਾਣ-ਸੁਣ ਕੇ ਤੁਹਾਡਾ ਧਿਆਨ ਇੱਕ ਵਾਰ ਜ਼ਰੂਰ ਕੋਰੋਨਾ ਤੋਂ ਹਟ ਜਾਂਦਾ ਹੈ । ਇੱਕ ਅਜਿਹੀ ਹੀ ਖ਼ਬਰ ਸਿੰਗਾਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਪ੍ਰੀਤਮ ਸਿੰਘ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਭਾਰਤੀ ਮੂਲ ਦੇ ਸਿਆਸੀ ਨੇਤਾ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਦੀ ਸੰਸਦ ਵਿਚ ਮੰਗਲਵਾਰ ਨੂੰ ਵਿਰੋਧੀ ਧਿਰ ਦਾ ਨੇਤਾ ਨਾਮਜ਼ਦ ਕੀਤਾ ਗਿਆ ਹੈ।

ਸਿੰਗਾਪੁਰ ਦੇ ਇਤਿਹਾਸ ਵਿੱਚ ਇਹ ਆਪਣੀ ਤਰਾਂ ਦੀ ਪਹਿਲੀ ਨਿਯੁਕਤੀ ਹੈ। ਸਿੰਘ ਦੀ ਵਰਕਰਜ਼ ਪਾਰਟੀ ਨੇ 10 ਜੁਲਾਈ ਨੂੰ ਆਮ ਚੋਣਾਂ ਵਿਚ 10 ਸੀਟਾਂ ਜਿੱਤੀਆਂ ਸਨ ਤੇ ਇਹ ਸਿੰਗਾਪੁਰ ਦੀ ਸੰਸਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ ਸੀ। 43 ਸਾਲਾ ਪ੍ਰੀਤਮ ਸਿੰਘ ਦੀ ਪਾਰਟੀ ਨੇ 93 ਸੀਟਾਂ ‘ਤੇ ਚੋਣ ਲੜੀ ਸੀ, ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ।

ਸੰਸਦੀ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਸਿੰਗਾਪੁਰ ਦੀ ਸੰਸਦ ਵਿੱਚ ਕਦੇ ਵੀ ਵਿਰੋਧੀ ਧਿਰ ਨੇਤਾ ਦਾ ਅਧਿਕਾਰਿਤ ਅਹੁਦਾ ਨਹੀਂ ਰਿਹਾ ਅਤੇ ਨਾ ਹੀ ਸੰਵਿਧਾਨ ਜਾਂ ਸੰਸਦ ਦੇ ਸਥਾਈ ਹੁਕਮਾਂ ਵਿਚ ਅਜਿਹੇ ਅਹੁਦੇ ਦੀ ਵਿਵਸਥਾ ਹੈ। ਇੱਕ ਨਿਊਜ਼ ਚੈਨਲ ਨਿਊਜ਼ ਏਸ਼ੀਆ ਨੇ ਬਿਆਨ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਸੰਸਦ ਵਿਚ 1950 ਤੇ 1960 ਦੇ ਦਹਾਕੇ ਵਿਚ ਵੀ ਵਿਰੋਧੀ ਧਿਰ ਦਾ ਨੇਤਾ ਨਹੀਂ ਰਿਹਾ ਜਦੋਂ ਸੰਸਦ ਵਿਚ ਚੰਗੀ ਗਿਣਤੀ ਵਿਚ ਵਿਰੋਧੀ ਮੈਂਬਰ ਸਨ। ਪ੍ਰਧਾਨ ਮੰਤਰੀ ਲੀ ਸਿਯਾਨ ਲੁਆਂਗ ਦੀ ਸੱਤਾਧਾਰੀ ਪੀਪਲਸ ਐਕਸ਼ਨ ਪਾਰਟੀ ਨੇ ਆਮ ਚੋਣਾਂ ਵਿਚ 83 ਸੀਟਾਂ ਜਿੱਤੀਆਂ ਸਨ ਤੇ ਸਰਕਾਰ ਨੇ ਸੋਮਵਾਰ ਨੂੰ ਸਹੁੰ ਲਈ। ਖਬਰ ਵਿਚ ਬਿਆਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪ੍ਰੀਤਮ ਸਿੰਘ ਹੋਰ ਜ਼ਿੰਮੇਦਾਰੀਆਂ ਸੰਭਾਲਣਗੇ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਦੇ ਤੌਰ ‘ਤੇ ਵਧੇਰੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ।

ਫਿਲਹਾਲ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਦੀ ਸੰਸਦ ਵਿਚ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ । ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਨਵੀਂ ਉਪਲਬਧੀ ਲਈ ਮੁਬਾਰਕਾਂ ਦੇ ਰਹੇ ਹਨ।

Related News

ਭਾਰਤੀ ਕੋਰੋਨਾ ਵੈਕਸੀਨਾਂ ਦੀ ਚੀਨ ਨੇ ਕੀਤੀ ਪ੍ਰਸ਼ੰਸਾ ! ਗੁਣਵੱਤਾ ਦੇ ਮਾਮਲੇ ’ਚ ਕਿਸੇ ਤੋਂ ਵੀ ਪਿੱਛੇ ਨਹੀਂ ਭਾਰਤੀ ਵੈਕਸੀਨ

Vivek Sharma

AMBER ALEART : ਪੁਲਿਸ ਨੇ ਗੁੰਮ ਹੋਈ ਨੌ ਮਹੀਨਿਆਂ ਦੀ ਬੱਚੀ ਨੂੰ ਸਹੀ ਸਲਾਮਤ ਭਾਲ ਲਿਆ, ਇੱਕ ਸ਼ੱਕੀ ਵਿਅਕਤੀ ਨੂੰ ਲਿਆ ਹਿਰਾਸਤ ਵਿੱਚ

Vivek Sharma

ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ

Rajneet Kaur

Leave a Comment