channel punjabi
Canada International News

ਕਮਲਾ ਹੈਰਿਸ ਦੇ ਜਨਮਦਿਨ ‘ਤੇ ਜੋਅ ਬਿਡੇਨ ਦਾ ਵੱਡਾ ਐਲਾਨ

ਵਾਸ਼ਿੰਗਟਨ : ਅਮਰੀਕਾ ਵਿੱਚ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਇਆ । ਇਸ ਮੌਕੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਅਸੀਂ ਆਪਣਾ ਅਗਲਾ ਜਨਮ ਦਿਨ ਵ੍ਹਾਈਟ ਹਾਊਸ ਵਿੱਚ ਮਨਾਵਾਂਗੇ।

ਬਿਡੇਨ ਨੇ ਇਸ ਮੌਕੇ ਆਪਣੇ ਟਵਿੱਟਰ ਅਕਾਉਂਟ ‘ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ, ਜਿਸ ‘ਚ ਦੋਵੇਂ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ, “ਕਮਲਾ ਹੈਰਿਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਸੀਂ ਅਗਲੇ ਦਿਨ ਇਸ ਦਿਨ ਨੂੰ ਵ੍ਹਾਈਟ ਹਾਊਸ ਵਿੱਚ ਆਈਸ ਕਰੀਮ ਨਾਲ ਮਨਾਵਾਂਗੇ।”

ਦੱਸ ਦਈਏ ਕਿ ਅਗਸਤ ਵਿੱਚ ਬਿਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਸੀ। ਜੇਕਰ 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਦੀ ਚੋਣ ਜਿੱਤ ਜਾਂਦੀ ਹੈ, ਤਾਂ ਉਹ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੋਵੇਗੀ। ਇਸਦੇ ਨਾਲ ਹੀ ਉਹ ਇਸ ਉੱਚ ਅਹੁਦੇ ਉੱਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਹੋਵੇਗੀ।

ਹੈਰਿਸ ਨੇ ਕਿਹਾ ਕਿ ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ਦੀ ਇੱਛਾ ਹੈ ਕਿ ਸਾਰੇ ਲੋਕ ਘਰੋਂ ਬਾਹਰ ਨਿਕਲਣ ਤੇ ਵੋਟ ਪਾਉਣ। ਹੈਰਿਸ ਦੀ ਭਾਣਜੀ ਮੀਨਾ ਹੈਰਿਸ ਦਾ ਜਨਮ ਦਿਨ ਵੀ 20 ਅਕਤੂਬਰ ਨੂੰ ਆਉਂਦਾ ਹੈ ਤੇ ਇਸ ਮੌਕੇ ਉਸ ਨੇ ਆਪਣੀ ਭਤੀਜੀ ਨੂੰ ਵੀ ਵਧਾਈ ਦਿੱਤੀ।

ਇਸ ਤੋਂ ਇਲਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਹਿਲੇਰੀ ਕਲਿੰਟਨ ਨੇ ਵੀ ਕਮਲਾ ਹੈਰਿਸ ਨੂੰ ਉਸ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਅਸੀਂ ਜਨਮਦਿਨ ਦੀ ਲੜਕੀ ਨੂੰ ਮੈਡਮ ਉਪ ਰਾਸ਼ਟਰਪਤੀ ਦੇ ਤੌਰ ‘ਤੇ ਬੁਲਾਵਾਂਗੇ।
ਦੱਸ ਦਈਏ ਕਿ ਬਿਡੇਨ ਅਗਲੇ ਮਹੀਨੇ 20 ਨਵੰਬਰ ਨੂੰ ਆਪਣਾ 78ਵਾਂ ਜਨਮ ਦਿਨ ਮਨਾਉਣਗੇ। ਮੌਜੂਦਾ ਚੋਣ ਰੂਝਾਨਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਬਿਡੇਨ ਆਪਣਾ ਇਸ ਵਾਰ ਦਾ ਜਨਮ ਦਿਨ ਵ੍ਹਾਈਟ ਹਾਊਸ ਵਿੱਚ ਹੀ ਮਨਾਉਣਗੇ।

Related News

ਕੈਨੈਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਆਈ 90% ਤੱਕ ਗਿਰਾਵਟ, ਹਾਲਾਤ ਸੁਧਰਨ ਦੇ ਆਸਾਰ ਵੀ ਘੱਟ

Vivek Sharma

ਵਿੰਨੀਪੈਗ ਪਰਸਨਲ ਕੇਅਰ ਹੋਮ ਵਿਖੇ ਕੋਵਿਡ -19 ਵੈਰੀਅੰਟ ਦਾ ਮਾਮਲਾ ਆਇਆ ਸਾਹਮਣੇ

Rajneet Kaur

ਲੁਟੇਰਿਆਂ ਦੇ ਹੌਂਸਲੇ ਬੁਲੰਦ‌: ਕੈਨੈਡਾ ਦੇ ਦੋ ਸ਼ਹਿਰਾਂ ਵਿੱਚ ਲੁੱਟੀਆਂ ਕਾਰਾਂ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਕਾਬੂ

Vivek Sharma

Leave a Comment