channel punjabi
International News North America

ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਵਿੱਚ ਹੋਰ ਹੋ ਸਕਦੈ ਇਜ਼ਾਫਾ

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਅਸਰ ਰੁਕਣ ਦਾ ਨਾਮ ਨਹੀਂ ਲੈ ਰਿਹਾ।ਜਿਥੇ ਸਾਰੇ ਹੌਲੀ-ਹੌਲੀ ਕੰਮਕਾਰ ਕਰਨ ਲਈ ਘਰਾਂ ਚੋਂ ਬਾਹਰ ਨਿਕਲਣਾ ਸ਼ੁਰੂ ਹੋਏ ਸਨ, ਪਰ ਇਕ ਵਾਰ ਫਿਰ ਤੋਂ ਸਭ ਬੰਦ ਕਰਨ ਦੇ ਆਸਾਰ ਪੈਦਾ ਹੋ ਰਹੇ ਹਨ।ਅਮਰੀਕਾ ਵਿੱਚ ਵੀ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆ ਨੂੰ ਦੇਖਦੇ ਹੋਏ ਉੱਚ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਮਾਰ ਇਕ ਵਾਰ ਫਿਰ ਤੋਂ ਪੈ ਸਕਦੀ ਹੈ।ਅਮਰੀਕਾ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਅਟਲਾਂਟਾ ਵਿੱਚ ਰਿਪੋਰਟਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਜੇਕਰ ਕੋਰੋਨਾ ਵਾਇਰਸ ਪੀੜਿਤਾਂ ਦੀ ਗਿਣਤੀ ਘੱਟ ਨਹੀਂ ਹੋਈ ਤਾਂ ਇਕ ਵਾਰ ਫਿਰ ਤੋਂ ਮਾਰਚ ਮਹੀਨੇ ਵਾਂਗ ਸਭ ਕੁਝ ਬੰਦ ਕੀਤਾ ਜਾ ਸਕਦਾ ਹੈ।ਦਸਦਈਏ ਅਮਰੀਕਾ ਵਿੱਚ ਹੁਣ ਤੱਕ 24 ਲੱਖ ਮਾਮਲੇ ਸਾਹਮਣੇ ਆਏ ਹਨ, ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸੀ.ਡੀ.ਸੀ ਦੇ ਨਿਰਦੇਸ਼ਕ ਡਾ.ਰਾਬਰਟ ਰੈੱਡਫੀਲਡ ਤੇ ਬਟਲਰ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹੈ ਲੋਕ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰਖਣ ਤੇ ਮੁੰਹ ਤੇ ਮਾਸਕ ਪਾ ਕੇ ਰੱਖਣ।ਉਨ੍ਹਾਂ ਕਿਹਾ ਕੇ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।ਇਸ ਲਈ ਹੁਣ ਤੋਂ ਹੀ ਉਨ੍ਹਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।

Related News

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

Rajneet Kaur

ਓਂਟਾਰੀਓ: ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵਲੋਂ ਪ੍ਰੋਵਿੰਸ ‘ਚ ਸਭ ਤੋਂ ਵੱਡੀ ਫਲੂ ਟੀਕਾਕਰਨ ਮੁਹਿੰਮ ਦਾ ਐਲਾਨ

Rajneet Kaur

ਕੈਨੇਡਾ ਦੇ ਸੂਬੇ ਅਲਬਰਟਾ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 800 ਮਾਮਲੇ ਹੋਏ ਦਰਜ

Rajneet Kaur

Leave a Comment