channel punjabi
Canada International News North America

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

ਓਟਾਵਾ: ਕੋਵਿਡ-19 ਮਹਾਂਮਾਰੀ ਦੌਰਾਨ ਟਰੂਡੋ ਸਰਕਾਰ ਲੋਕਾਂ ਦੀ ਮਦਦ ਕਰਨ ਅਤੇ ਅਰਥਚਾਰੇ ਨੂੰ ਮੁੜ ਖੜ੍ਹਾ ਕਰਨ ਲਈ ਜੱਦੋ-ਜਹਿਦ ਕਰ ਰਹੀ ਹੈ। ਇਸ ਦੌਰਾਨ ਸਾਰੇ ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਉੱਘਾ ਨੀਤੀਗਤ ਮਾਮਲਾ ਬਣਿਆ ਹੋਇਆ ਹੈ। ਪਾਰਟੀ ਦੇ ਹੋਣ ਜਾ ਰਹੇ ਕੌਮੀ ਇਜਲਾਸ ਵਿੱਚ ਇਸ ਮਾਮਲੇ ਨੂੰ ਮੁੱਖ ਤੌਰ ਉੱਤੇ ਨੀਤੀ ਵਿੱਚ ਸ਼ਾਮਲ ਕੀਤੇ ਜਾਣ ਦੀ ਲਿਬਰਲ ਕਾਕਸ ਵੱਲੋਂ ਮੰਗ ਕੀਤੀ ਜਾ ਰਹੀ ਹੈ। ਕਈ ਐਮਪੀਜ਼ ਨੇ ਤਾਂ ਇਸ ਨੂੰ ਐਨੀ ਅਹਿਮੀਅਤ ਦੇ ਦਿੱਤੀ ਹੈ ਕਿ ਉਹ ਇਸ ਨੂੰ ਆਪਣਾ ਮੁੱਖ ਮਤਾ ਬਣਾ ਚੁੱਕੇ ਹਨ। ਬਹੁਤਿਆਂ ਦਾ ਕਹਿਣਾ ਹੈ ਕਿ 12 ਤੋਂ 15 ਨਵੰਬਰ ਤੱਕ ਹੋਣ ਵਾਲੇ ਇਜਲਾਸ ਵਿੱਚ ਇਸ ਵਿਸ਼ੇ ਉੱਤੇ ਹੀ ਬਹਿਸ ਤੇ ਫਿਰ ਵੋਟ ਕਰਵਾਈ ਜਾਵੇਗੀ।

ਲਿਬਰਲ ਪਾਰਟੀ ਦੀਆਂ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਰਗੇਨਾਈਜੇਸ਼ਨਜ਼ ਅਤੇ ਵੱਖ ਵੱਖ ਕਮਿਸ਼ਨਜ਼ ਵੱਲੋਂ ਸੁਝਾਏ ਗਏ 50 ਮਤਿਆਂ ਵਿੱਚ ਇਹ ਮੁੱਦਾ ਸੱਭ ਤੋਂ ਮੂਹਰੇ ਰੱਖਿਆ ਗਿਆ ਹੈ। ਰਜਿਸਟਰਡ ਲਿਬਰਲਜ਼ ਦਰਮਿਆਨ ਦੋ ਹਫਤੇ ਤੱਕ ਚੱਲਣ ਵਾਲੀ ਆਨਲਾਈਨ ਗੱਲਬਾਤ ਦਾ ਵੀ ਇਹ ਮੁੱਖ ਮੁੱਦਾ ਰਹਿਣ ਵਾਲਾ ਹੈ। ਗਾਰੰਟੀਸ਼ੁਦਾ ਬੇਸਿਕ ਇਨਕਮ ਦੀ ਮੰਗ ਕਰਨ ਵਾਲੇ ਇੱਕਲੇ ਲਿਬਰਲ ਐਮਪੀਜ਼ ਹੀ ਨਹੀਂ ਹਨ, ਸਗੋਂ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਪਨਾਉਣ ਦੀ ਮੰਗ ਉੱਠ ਰਹੀ ਹੈ।

Related News

ਸਰੀ ਦੇ ਪਲੈਟੀਨਮ ਫਿਟਨੈਸ ਕਲੱਬ ‘ਚ 42 ਲੋਕਾਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

SHOCKING : ਸੜਕ ‘ਤੇ ਜਾ ਰਹੀ ਕਾਰ ‘ਤੇ ਡਿੱਗਾ ਜਹਾਜ਼, 3 ਹਲਾਕ, ਘਟਨਾ ਕੈਮਰੇ ‘ਚ ਹੋਈ ਕੈਦ

Vivek Sharma

ਵੈਨਕੂਵਰ ਇਨਡੋਰ ਗਰੁੱਪ ਫਿਟਨੈਸ ਸਟੂਡੀਓ ਕੋਵਿਡ 19 ਸਬੰਧਤ ਬੰਦ ਹੋਣ ਤੋਂ ਬਾਅਦ ਦੁਬਾਰਾ ਖੁਲ੍ਹਣਗੇ

Rajneet Kaur

Leave a Comment