channel punjabi
Canada International News North America

ਸਤੰਬਰ ‘ਚ ਮੁੜ ਖੁੱਲਣਗੇ ਸਕੂਲ, ਯੂ.ਐਸ ‘ਚ ਕੈਨੇਡਾ ਨਾਲੋਂ ਵਿਦਿਆਰਥੀਆਂ ਲਈ ਵਧੇਰੇ ਹੋਵੇਗੀ ਸਖਤਾਈ

ਟੋਰਾਂਟੋ: ਅਮੈਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਨੇ ਹਿਦਾਇਤ ਦਿੱਤੀ ਹੈ ਕਿ ਸੰਯੁਕਤ ਰਾਜ ਦੇ ਸਕੂਲ ਸਤੰਬਰ ‘ਚ ਮੁੜ ਖੁੱਲ੍ਹਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਲਈ ਸਕੂਲ ‘ਚ ਹਰ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜਦ ਸਤੰਬਰ ‘ਚ ਸਕੂਲ ਖੁੱਲ੍ਹਣ ਤਾਂ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਤੇ ਸਟਾਫ ਲਈ ਮਾਸਕ ਪਾ ਕੇ ਰਖਣਾ ਜ਼ਰੂਰੀ ਹੋਵੇਗਾ।

ਕੈਨੇਡਾ ‘ਚ ਟੋਰਾਂਟੋ ਸਿੱਕਕਿਡਜ਼ ਹਸਪਤਾਲ ਦੇ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਓਂਟਾਰੀਓ ਦੇ ਉੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਾਨ ਮੈਡੀਕਲ ਮਾਸਕ ਪਹਿਨਣ ਦੀ ਜਰੂਰਤ ਹੈ ਜਿਥੇ ਸਰੀਰਕ ਦੂਰੀ ਨਹੀਂ ਬਣਾਈ ਜਾ ਸਕਦੀ, ਪਰ ਐਲੀਮੈਂਟਰੀ ਵਿਦਿਆਰਥੀਆਂ ਲਈ ਹਿਦਾਇਤਾਂ ਵੱਖਰੀਆਂ ਹੋਣਗੀਆਂ। ਕੈਨੇਡੀਅਨ ਮਾਹਿਰ ਦਾ ਕਹਿਣਾ ਹੈ ਕਿ ਛੋਟੇ ਬੱਚੇ ਮਾਸਕ ਗਲਤ ਤਰੀਕੇ ਨਾਲ ਪਹਿਨਦੇ ਹਨ ਅਤੇ ਫਿਰ ਉਸਨੂੰ ਵਾਰ-ਵਾਰ ਹੱਥ ਲਾਉਂਦੇ ਹਨ। ਇਸ ਤਰ੍ਹਾਂ ਕੋਵਿਡ 19 ਦੇ ਸ਼ਿਕਾਰ ਹੋ ਸਕਦੇ ਹਨ।  ਉਨ੍ਹਾਂ ਨੇ ਕਿਹਾ ਕਿ ਐਲੀਂਮੈਂਟਰੀ ਵਿਦਿਆਰਥੀਆਂ ਲਈ ਸਾਰਾ ਸਮਾਂ ਮਾਸਕ ਪਹਿਨਣਾ ਮੁਸ਼ਕਿਲ ਹੋਵੇਗਾ।ਮਾਸਕ ਪਹਿਨ ਕੇ ਗੱਲਬਾਤ ਕਰਨ ‘ਚ ਪਰੇਸ਼ਾਨੀ ਹੋਵੇਗੀ ਅਤੇ ਉਨ੍ਹਾਂ ਦੀਆਂ ਵਧੇਰੇ ਗੱਲਾਂ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਹੀ ਪਤਾ ਲੱਗਦੀਆਂ ਹਨ।

Related News

ਫਾਰਸ ਦੀ ਖਾੜੀ ‘ਚ ਤਣਾਅ ਦੀ ਸਥਿਤੀ, ਅਮਰੀਕੀ ਜੰਗੀ ਬੇੜਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ

Vivek Sharma

ਹਿੰਦੂ ਫ਼ੋਰਮ ਕੈਨੇਡਾ ਨੇ ਧਾਰਮਿਕ ਭਜਣ ਚਲਾਉਣ ਲਈ ਮੰਗੀ ਇਜਾਜ਼ਤ

Vivek Sharma

ਬ੍ਰਿਟਿਸ਼ ਕੋਲੰਬੀਆ ‘ਚ ਲਗਾਤਾਰ ਵਧਦਾ ਜਾ ਰਿਹਾ ਹੈ ਕੋਰੋਨਾ ਦਾ ਪ੍ਰਭਾਵ, ਮਾਹਿਰਾਂ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਦਿੱਤੀ ਸਲਾਹ

Vivek Sharma

Leave a Comment