channel punjabi
Canada International News North America

ਟਰੰਪ ਨੇ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਬਦਲਿਆ ਕੈਂਪੇਨ ਮੈਨੇਜਰ

ਵਾਸ਼ਿੰਗਟਨ: ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਸਿਰਫ 16 ਹਫਤਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੈਂਪੇਨ ਮੈਨੇਜਰ ਨੂੰ ਬਦਲ ਦਿੱਤਾ ਹੈ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੇ ਨਵੇਂ ਮੁੱਖੀ ਦਾ ਨਾਮ ਬੁੱਧਵਾਰ ਨੂੰ ਐਲਾਨ ਕੀਤਾ।

ਟਰੰਪ ਨੇ ਬੁੱਧਵਾਰ ਰਾਤ ਫੇਸਬੁੱਕ ਜ਼ਰੀਏ ਇਹ ਜਾਣਕਾਰੀ ਦਿੱਤੀ । ਉਨ੍ਹਾਂ ਲਿਖਿਆ, ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਬਿੱਲ ਸਟੀਪੀਅਨ (Bill Stepien) ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣਗੇ । ਇਹ ਬ੍ਰੈਡ ਪਾਰਸਕੇਲ (Brad Parscale ) ਦੀ ਥਾਂ ਲੈਣਗੇ। ਪਾਰਸਕੇਲ ਸਾਡੀ ਮੁਹਿੰਮ ਦੇ ਸੀਨੀਅਰ ਸਲਾਹਕਾਰ ਬਣੇ ਰਹਿਣਗੇ । 2016 ‘ਚ ਸਾਡੀ ਇਤਿਹਾਸਕ ਜਿੱਤ ‘ਚ ਇਨ੍ਹਾਂ ਦੋਵਾਂ ਦੀ ਅਹਿਮ ਭੂਮਿਕਾ ਸੀ ਤੇ ਇਸ ਵਾਰ ਵੀ ਰਹੇਗੀ।

ਤਾਜ਼ਾ ਓਪੀਨੀਅਨ ਪੋਲ ‘ਚ ਟਰੰਪ ਦੇ ਮੁਕਾਬਲੇ ਡੈਮੋਕ੍ਰੇਟ ਉਮੀਦਵਾਰ ਡੋ ਬਿਡੇਨ( Joe Biden  )ਨੂੰ ਅੱਗੇ ਦੱਸਿਆ ਗਿਆ ਹੈ। ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹਨ।

ਪੁਲਿਸ ਹਿਰਾਸਤ ‘ਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਸੱਤਵੇ ਅਸਮਾਨ ‘ਤੇ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਅਮਰੀਕੀ-ਅਫਰੀਕੀ ਲੋਕਾਂ ਨੇ ਕਈ ਪ੍ਰਦਰਸ਼ਨ ਵੀ ਕੀਤੇ । ਲੋਕਾਂ ਦੇ ਗੁੱਸੇ ਤੋਂ ਪ੍ਰਭਾਵਿਤ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਟਰੰਪ ਨੇ ਚੁੱਕਿਆ ਇਹ ਅਹਿਮ ਕਦਮ।

Related News

ਟੋਰਾਂਟੋ ਦੇ ਉੱਤਰੀ ਸਿਰੇ ਵੱਲ ਦਿਨ ਦਿਹਾੜੇ ਚੱਲੀ ਗੋਲੀ,12 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ, 17 ਸਾਲਾ ਲੜਕੇ ਦੀ ਹਾਲਤ ਨਾਜ਼ੁਕ

Rajneet Kaur

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

Vivek Sharma

PM ਜਸਟਿਨ ਟਰੂਡੋ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਹੋਈ ਗੱਲਬਾਤ, ਕਈ ਅਹਿਮ ਬਿੰਦੂਆਂ ‘ਤੇ ਕੀਤੀ ਚਰਚਾ

Vivek Sharma

Leave a Comment