channel punjabi
Canada International News North America

ਟੋਰਾਂਟੋ ਦੇ ਉੱਤਰੀ ਸਿਰੇ ਵੱਲ ਦਿਨ ਦਿਹਾੜੇ ਚੱਲੀ ਗੋਲੀ,12 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ, 17 ਸਾਲਾ ਲੜਕੇ ਦੀ ਹਾਲਤ ਨਾਜ਼ੁਕ

ਟੋਰਾਂਟੋ ਦੇ ਉੱਤਰੀ ਸਿਰੇ ਵੱਲ ਦਿਨ ਦਿਹਾੜੇ ਚੱਲੀ ਗੋਲੀ ਤੋਂ ਬਾਅਦ ਇੱਕ 12 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ 17 ਸਾਲਾ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਨੇ ਦੱਸਿਆ ਕਿ ਸ਼ਨਿੱਚਰਵਾਰ ਦੁਪਹਿਰ 2:20 ਉੱਤੇ ਦੋ ਮਸ਼ਕੂਕਾਂ ਨੇ ਇੱਕ ਚੱਲਦੀ ਗੱਡੀ ਉੱਤੇ ਘੱਟੋ ਘੱਟ 30 ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਦੋ ਵਿਕਅਤੀ ਤੇ ਇੱਕ 17 ਸਾਲਾ ਲੜਕਾ ਜ਼ਖ਼ਮੀ ਹੋ ਗਏ। ਦੋਵਾਂ ਵਿਅਕਤੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। 12 ਸਾਲਾ ਲੜਕਾ ਤਾਂ ਆਪਣੀ ਮਾਂ ਨਾਲ ਸ਼ਾਪਿੰਗ ਕਰਨ ਲਈ ਆਇਆ ਸੀ ਤੇ ਘਟਨਾ ਵਾਲੀ ਥਾਂ ਉੱਤੇ ਮੌਜੂਦ ਸੀ। ਉਸ ਨੂੰ ਬਾਹਰ ਖੜ੍ਹੇ ਨੂੰ ਹੀ ਗੋਲੀ ਲੱਗ ਗਈ।

ਮੇਅਰ ਜੌਹਨ ਟੋਰੀ ਨੇ ਸ਼ਨੀਵਾਰ ਸ਼ਾਮ ਨੂੰ ਟਵੀਟ ‘ਚ ਕਿਹਾ ਕਿ 12 ਸਾਲ ਦੇ ਲੜਕੇ ਦੀ ਸ਼ੂਟਿੰਗ ਨੂੰ ਇਕ “ਪੂਰਨ ਦੁਖਾਂਤ” ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਰੈਮਰ ਨਾਲ ਗੱਲ ਕੀਤੀ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਅਧਿਕਾਰੀ ਇਸ ਕੇਸ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੈਮਰ ਨੇ ਆਖਿਆ ਕਿ ਇਹ ਘਟਨਾ ਗੈਂਗ ਨਾਲ ਸਬੰਧਤ ਵੀ ਹੋ ਸਕਦੀ ਹੈ ਪਰ ਪੁਲਿਸ ਨੂੰ ਅਜੇ ਹੋਰ ਵੇਰਵਿਆਂ ਉੱਤੇ ਕੰਮ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related News

ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ ਦੇਹਾਂਤ, ਟਰੂਡੋ ਨੇ ਜਤਾਇਆ ਅਫ਼ਸੋਸ

Vivek Sharma

ਫੇਸਬੁੱਕ ਨੇ ਗਲੋਬਲ COVID-19 ਟੀਕਾਕਰਣ ਦੇ ਯਤਨ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਟੂਲਜ਼ ਦੀ ਕੀਤੀ ਸ਼ੁਰੂਆਤ

Rajneet Kaur

ਸੂਬੇ ਦੇ ਸਕੂਲਾਂ ਵਿੱਚ ਰੈਪਿਡ COVID-19 ਟੈਸਟਿੰਗ ਨੂੰ ਕੀਤਾ ਜਾਵੇਗਾ ਲਾਗੂ :ਡਾ. ਡੇਵਿਡ ਵਿਲੀਅਮਜ਼

Rajneet Kaur

Leave a Comment