channel punjabi
Canada International News North America

ਜੂਲੀ ਪੇਯੇਟ ਦੇ ਹੱਕ ‘ਚ ਟਰੂਡੋ

ਓਟਾਵਾ:  ਪ੍ਰਧਾਨ ਮੰਤਰੀ ਜਸਟੀਨ ਟਰੂਡੋ ਗਵਰਨਰ ਜਨਰਲ ਜੂਲੀ ਪੇਯੈਟ ਦੀਆਂ ਤਾਰੀਫਾਂ ਦੇ ਪੁੱਲ ਬੰਨਦੇ ਨਜ਼ਰ ਆਏ। ਪ੍ਰਧਾਨ ਮੰਤਰੀ ਟਰੂਡੋ ਨੇ ਗਵਰਨਰ ਜਨਰਲ ਦਾ ਪੱਖ ਪੂਰਿਆ ਤੇ ਕਿਹਾ ਕਿ ਕੈਨੇਡਾ ‘ਚ ਮਹਾਰਾਣੀਂ ਦੀ ਅਗਵਾਈ ਵਾਲੀ ਇੱਕ ਵਧੀਆ ਪ੍ਰਤੀਨਿਧੀ ਸਾਡੇ ਕੋਲ ਹੈ। ਹੁਣ ਸਾਬਕਾ ਪੁਲਾੜ ਯਾਤਰੀ ਯਾਨੀ ਜੂਲੀ ਪੇਯੈਟ ਨੂੰ ਬਦਲਣ ਦਾ ਸਹੀ ਸਮਾਂ ਨਹੀਂ ਹੈ।

ਦੱਸ ਦਈਏ ਕਿ ਇਸ ਤਰਾਂ ਗਵਰਨਰ ਜਰਨਲ ਦੀ ਹਮਾਇਤ ਕਰਨ ਦੀ ਨੌਬਤ ਇਸ ਲਈ ਆਈ ਕਿਉਕਿ ਰੀਡੋ ਹਾਲ ਵਿਖੇ ਜੂਲੀ ਪੇਯੈਟ ਦੇ ਕਰਮਚਾਰੀਆਂ ਵਲੋਂ ਕੰਮ ਵਾਲੀ ਥਾਂ ਤੇ ਉਨਾਂ ਨਾਲ ਗਲਤ ਵਿਵਹਾਰ ਕਰਨ ਦੇ ਨਾਲ ਹੀ 2017 ਚ ਗਵਰਨਰ ਨਾਮਜ਼ਦ ਕਰਨ ਤੋਂ ਬਾਅਦ ਉਸ ਦੇ ਕਈ ਤਰਾਂ ਦੇ ਅਸਾਧਾਰਣ ਖਰਚਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਇੱਕ ਰੇਡਿਓ ਚੈਨਲ ਨਾਲ ਕੀਤੀ ਇੰਟਰਵਿਊ ‘ਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਸਾਡੇ ਕੋਲ ਇਸ ਵੇਲੇ ਇੱਕ ਸ਼ਾਨਦਾਰ ਗਵਰਨਰ ਜਨਰਲ ਹੈ ਤੇ ਮੈ ਸਮਝਦਾ ਹਾਂ ਕਿ ਕੋਵਿਡ ਸੰਕਟ ਦੇ ਸਿਖਰ ਤੇ ਕੋਈ ਵੀ ਸੰਵਿਧਾਨਕ ਸੰਕਟ ਵਲ ਨਹੀਂ ਜਾ ਰਿਹਾ । ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਫੈਡਰਲ ਸਰਕਾਰ ਨੇ ਹਾਲ ਹੀ ਵਿਚ ਰੀਡੋ ਹਾਲ ਵਿਖੇ ਇਕ ਟੋਕਸਿਕ ਕੰਮ ਦੇ ਮਾਹੌਲ ਲਈ ਸਲਾਹਕਾਰ ਫਰਮ ਰਖੀ ਹੈ। ਪਰ ਜਦੋ ਪੇਯੈਟ ਦੀ ਥਾਂ ਲੈਣ ਦੀ ਗਲ ਆਉਂਦੀ ਹੈ ਤਾਂ ਉਸ ਗਲ ਤੇ ਅਜੇ ਅਸੀ ਵਿਚਾਰ ਨਹੀਂ ਕੀਤਾ।

ਦਸ ਦਈਏ ਕਿ ਪ੍ਰੀਵੀ ਕਾਊਂਸਲ ਅਫਸਰ (Privy Council Office)  ਨੇ ਇਸ ਜਾਣਕਾਰੀ ਨੂੰ ਬਾਹਰ ਲਿਆਂਦਾ ਸੀ ਕਿ ਕਿਊਨੀਟੈਟ ਸਲਾਹ ਮਸ਼ਵਰਾ ਨਿਗਮ ਨੂੰ ਗਵਰਨਰ ਜਨਰਲ ਦੇ ਦਫਤਰ ਚ ਕੰਮ ਵਾਲੀ ਥਾਂ ਤੇ ਪਰੇਸ਼ਾਨ ਕਰਨ ਦੇ ਦੋਸ਼ਾਂ ਦੀ ਤੀਜੀ ਧਿਰ ਦੀ ਜਾਂਚ ਲਈ ਨਿਯੁਕਤ ਕੀਤਾ ਸੀ। ਸੱਤ ਸਾਲ ਪਹਿਲਾਂ ਕੁਇੰਟੈਟ ਨੂੰ ਇੱਕ ਵਾਰ ਤਤਕਾਲੀ ਪ੍ਰੰਧਾਨਮੰਤਰੀ ਸਟੀਫਨ ਹਾਰਪਰ ਲਈ Rcmp ਸੁਰਖਿਆ ਯੂਨਿਟ ਦੇ ਅੰਦਰ ਮੁਦਿਆਂ ਦੀ ਜਾਂਚ ਲਈ ਸੱਦਿਆ ਗਿਆ ਸੀ। ਇਸ ਨੇ ਸਾਬਕਾ ਸੈਨੇਟਰ ਡੌਨ ਮੈਰਿਥ ਨਾਲ ਸਮਸਿਆਵਾਂ ਦੀ ਜਾਂਚ ਵੀ ਕੀਤੀ ਸੀ।

ਇਸ ਆਨਲਾਈਨ ਨੋਟਿਸ ਜਰੀਏ ਕਿਹਾ ਗਿਆ ਕਿ ਟੀਮ ਮੌਜੂਦਾ ਕਰਮਚਾਰੀਆਂ ਦੀ ਇੰਟਰਵਿਊ ਰੀਡੋ ਹਾਲ ‘ਚ ਕਰੇਗੀ ਤੇ ਉਸਦੀ ਰਿਪੋਰਟ ਅੰਤਰ ਸਰਕਾਰੀ ਮਾਮਲਿਆਂ ਬਾਰੇ ਮੰਤਰੀ ਨੂੰ ਸੋਪੇਂਗੀ। ਪੇਯੈਟ ਵਲੋਂ ਵੀ ਸਲਾਹਕਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਕਿਉਕਿ ਉਨਾਂ ਵਲੋਂ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੰਮ ਵਾਲੀ ਥਾਵਾਂ ਤੇ ਕਿਹੜੇ ਵਿਵਹਾਰ ਚਿੰਤਾ ਪੈਦਾ ਕਰਦੇ ਨੇ ਤੇ ਕੋਣ ਇਸ ਵਿੱਚ ਸ਼ਾਮਿਲ ਹੈ।

ਤਾਜ਼ਾ ਰਿਪੋਰਟਾਂ ਨੇ ਪ੍ਰਿਵੀ ਕੌਂਸਲ ਦਫਤਰ ਨੂੰ ਕੰਮ ਵਾਲੀ ਥਾਂ ਦੀ ਸਮਿਖਿਆ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਿਸਦਾ ਖੁਦ ਪੇਯੈਟ ਨੇ ਸਵਾਗਤ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਦੋਸ਼ਾਂ ਪ੍ਰਤੀ ਡੁੰਗੀ ਚਿੰਤਤ ਸੀ।

Related News

ਵਿਅਕਤੀ ਵਲੋਂ Etobicoke school ਵਿਚ ਛੁੱਟੀ ਤੋਂ ਬਾਅਦ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼,ਪੁਲਿਸ ਵਲੋਂ ਸ਼ੱਕੀ ਦੀ ਭਾਲ ਸ਼ੁਰੂ

Rajneet Kaur

ਬੀ.ਸੀ ਲੈਬਾਂ ਵਿਚ ਕੋਵਿਡ-19 ਕਮਪਾਉਂਡਿੰਗ ਸਟਾਫ ਦੀ ਘਾਟ: union

Rajneet Kaur

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਕੀਤਾ ਐਲਾਨ

Rajneet Kaur

Leave a Comment