channel punjabi
Canada International News North America

ਵਿਅਕਤੀ ਵਲੋਂ Etobicoke school ਵਿਚ ਛੁੱਟੀ ਤੋਂ ਬਾਅਦ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼,ਪੁਲਿਸ ਵਲੋਂ ਸ਼ੱਕੀ ਦੀ ਭਾਲ ਸ਼ੁਰੂ

ਟੋਰਾਂਟੋ ਪੁਲਿਸ ਇਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਕਥਿਤ ਤੌਰ ‘ਤੇ ਇਕ ਇਟਬਿਕੋਕ ਸਕੂਲ (Etobicoke school) ਵਿਚ ਛੁੱਟੀ ਤੋਂ ਬਾਅਦ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਅਧਿਕਾਰੀਆਂ ਨੂੰ ਪਹਿਲੀ ਵਾਰ ਦੁਪਹਿਰ 12:30 ਵਜੇ ਵਜੇ ਦੇ ਕਰੀਬ ਸ਼ੁੱਕਰਵਾਰ ਨੂੰ ਐਲਬੀਅਨ ਰੋਡ ਅਤੇ ਆਈਸਲਿੰਗਟਨ ਐਵੇਨਿਉ ਦੇ ਨੇੜੇ ਸਥਿਤ ਸੇਂਟ ਜਾਨ ਵਿਯਨੀ ਕੈਥੋਲਿਕ ਸਕੂਲ ਦੇ ਬਾਹਰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਕਥਿਤ ਤੌਰ ਤੇ ਅੱਠ ਸਾਲ ਦੀ ਇੱਕ ਲੜਕੀ ਕੋਲ ਆਇਆ ਅਤੇ ਉਸਨੂੰ ਮੋਡਿਆ ‘ਤੇ ਰੱਖਣ ਦੀ ਕੋਸ਼ਿਸ਼ ਕੀਤੀ। ਜਾਂਚਕਰਤਾਵਾਂ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਬੱਚੇ ਉਸ ਵਿਅਕਤੀ ‘ਤੇ ਚੀਕਣ ਲੱਗੇ, ਜਿਸ ਤੋਂ ਬਾਅਦ ਉਹ ਲੜਕੀ ਨੂੰ ਸੁੱਟ ਕੇ ਹੰਬਰ ਨਦੀ ਵੱਲ ਭੱਜ ਗਿਆ।

Const. David Hopkinson ਸਾਡੇ ਕੋਲ ਇਸ ਖੇਤਰ ਵਿੱਚ ਇਸ ਸਮੇਂ ਸ਼ੱਕੀ ਵਿਅਕਤੀ ਦੀ ਭਾਲ ਕਰਨ ਲਈ ਅਧਿਕਾਰੀ ਹਨ। ਉਨ੍ਹਾਂ ਕਿਹਾ ਲੜਕੀ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੇ ਕਾਲੇ ਰੰਗ ਦਾ ਮਾਸਕ ਪਹਿਨਿਆ ਸੀ ਅਤੇ ਪੁਰੇ ਕਾਲੇ ਕਪੜੇ ਪਹਿਨੇ ਸਨ।

ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਬਹੁਤ ਪਰੇਸ਼ਾਨ ਸਨ ਪਰ ਸ਼ੁਕਰ ਹੈ ਕਿ ਵਿਦਿਆਰਥੀ ਬਿਨਾਂ ਕਿਸੇ ਨੁਕਸਾਨ ਦੇ ਬਚ ਗਈ।

Related News

ਐਮਪੀਪੀ ਨੀਨਾ ਟਾਂਗਰੀ ਨੇ ਸੋਸ਼ਲ ਸਰਵਿਸਿਜ਼ ਰਲੀਫ ਫੰਡ ਦੇ ਰੂਪ ‘ਚ ਪੀਲ ਰੀਜਨ ਨੂੰ ਵਾਧੂ 5,669,000 ਡਾਲਰ ਦੇਣ ਦਾ ਕੀਤਾ ਐਲਾਨ

Rajneet Kaur

ਵਾਤਾਵਰਣ ਕੈਨੇਡਾ ਨੇ ਕੇਂਦਰੀ ਅਲਬਰਟਾ ਦੇ ਕਈ ਹਿੱਸਿਆਂ ‘ਚ ਤੇਜ਼ ਹਵਾ ਦੀ ਚਿਤਾਵਨੀ ਕੀਤੀ ਜਾਰੀ

Rajneet Kaur

ਖ਼ੁਲਾਸਾ : ਆਰ.ਸੀ.ਐਮ.ਪੀ. ਭਰਤੀ ‘ਚ ਨਹੀਂ ਲਿਆ ਸਕੀ ਵੰਨ-ਸੁਵੰਨਤਾ, ਚੋਣ ਪ੍ਰਣਾਲੀ ‘ਤੇ ਉੱਠੇ ਸਵਾਲ

Vivek Sharma

Leave a Comment