channel punjabi
Canada International News North America

ਬੀ.ਸੀ ਸੁਪਰਕਾਰ ਰੈਲੀ ‘ਚ ਲੈਂਬੋਰਗਿਨੀ ਹੋਈ ਹਾਦਸੇ ਦਾ ਸ਼ਿਕਾਰ, ਦੋ ਬੱਚਿਆ ਸਮੇਤ 6 ਲੋਕ ਜ਼ਖਮੀ

ਬੀ.ਸੀ: ਆਰਸੀਐਮਪੀ ਦਾ ਕਹਿਣਾ ਹੈ ਕਿ ਇਕ ਹਾਈ ਪ੍ਰੋਫਾਈਲ ਸੁਪਰਕਾਰ ਰੈਲੀ ਵਿਚ ਸ਼ਾਮਲ ਇਕ ਲੈਂਬੋਰਗਿਨੀ ਬੀ.ਸੀ. ਦੇ ਸੀ-ਟੂ-ਸਕਾਈ ਹਾਈਵੇ (Sea to Sky highway) ‘ਤੇ ਗੰਭੀਰ ਹਾਦਸੇ ਵਿਚ ਸ਼ਾਮਲ ਵਾਹਨਾਂ ਵਿਚੋਂ ਇਕ ਸੀ। ਇਸ ਹਾਦਸੇ ਦੌਰਾਨ ਦੋ ਬੱਚਿਆਂ ਸਮੇਤ  ਛੇ ਲੋਕਾਂ ਨੂੰ ਹਸਪਤਾਲ ‘ਚ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਦੁਪਹਿਰ ਦੇ ਕਰੀਬ ਵਿਸਲਰ ਤੋਂ ਸੱਤ ਕਿਲੋਮੀਟਰ ਦੱਖਣ ਵਿਚ ਡੇਜ਼ੀ ਝੀਲ ਦੇ ਨੇੜੇ ਹਾਈਵੇ ਤੇ ਵਾਪਰਿਆ।

ਆਰਸੀਐਮਪੀ ਦਾ ਕਹਿਣਾ ਹੈ ਕਿ ਇੱਕ ਸਿਲਵਰ ਰੰਗ ਦੀ ਲੈਂਬੋਰਗਿਨੀ , ਜੋ ਹੁਬਲੋਤ ਡਾਇਮੰਡ ਰੈਲੀ ( Hublot Diamond Rally) ਦਾ ਹਿੱਸਾ ਸੀ ਅਤੇ ਇੱਕ ਕਾਲੀ ਰੇਂਜ ਰੋਵਰ ਦੋਵੇਂ ਉੱਤਰ ਦੀ ਯਾਤਰਾ ਕਰ ਰਹੇ ਸਨ। ਇਸ ਦੌਰਾਨ ਸੁਪਰਕਾਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਮੀਡੀਅਨ ਨੂੰ ਪਾਰ ਕਰ ਦਿੱਤਾ।
ਪੁਲਿਸ ਨੇ ਕਿਹਾ ਕਿ ਲੈਂਬੋਰਗਿਨੀ ਫਿਰ ਇਕ ਦੱਖਣ-ਪੱਛਮੀ ਟੋਇਟਾ ਨਾਲ ਟਕਰਾ ਗਈ। ਰੇਂਜ ਰੋਵਰ,ਲੈਬੋਂਰਗਿਨੀ ਅਤੇ ਟੋਇਟਾ ਕਾਰਾਂ ਦੀ ਆਪਸ ‘ਚ ਟੱਕਰ ਹੋਣ ਕਾਰਨ ਕਾਫੀ ਸਮੇਂ ਤੱਕ ਰਸਤਾ ਬੰਦ ਰਖਿਆ ਗਿਆ ਅਤੇ ਬਾਅਦ ‘ਚ ਖੋਲ੍ਹ ਦਿਤਾ ਗਿਆ।

ਦਸ ਦਈਏ ਇਹ ਰੈਲੀ ਜੋ ਹਰ ਸਾਲ ਹੁੰਦੀ ਹੈ। ਇਸ ‘ਚ ਦਰਜਨ ਵਾਹਨ ਵੈਨਕੂਵਰ ਅਤੇ ਪੈਮਬਰਟਨ ਵਿਚਾਲੇ ਜਾਂਦੇ ਹਨ ਅਤੇ ਵਾਪਿਸ ਵਿਸਲਰ ਵੱਲ ਜਾਂਦੇ ਹਨ। ਇਹ ਇਕ ਡਾਰਇਵਿੰਗ ਚੈਰਿਟੀ ਰੈਲੀ ਹੈ।

ਪੁਲਿਸ ਨੇ ਕਿਹਾ ਕਿ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਜ਼ਖਮੀ ਬੱਚੇ ਕਿਸ ਵਾਹਨ ਵਿੱਚ ਸਵਾਰ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚੇ ਸਥਿਰ ਹਾਲਤ ਵਿੱਚ ਹਨ।

ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸ਼ਨੀਵਾਰ ਨੂੰ ਹਾਈਵੇ ਨੂੰ ਕਰੀਬ 10 ਘੰਟੇ ਲਈ ਬੰਦ ਕਰ ਦਿਤਾ ਹੈ।ਉਨ੍ਹਾਂ ਕਿਹਾ ਕਿ ਜਿਸਨੇ ਵੀ ਕ੍ਰੈਸ਼ ਹੁੰਦੇ ਦੇਖਿਆ ਹੈ  ਤਾਂ ਉਹ ਵਿਸਲਰ ਆਰ.ਸੀ.ਐਮ ਪੀ ਨਾਲ ਸਪੰਰਕ ਕਰਨ।

Related News

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

Vivek Sharma

ਅਲਬਰਟਾ ਨੇ ਵੀਰਵਾਰ ਨੂੰ ਕੋਵਿਡ 19 ਦੇ 582 ਨਵੇਂ ਕੇਸ ਅਤੇ 13 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

ਟਰੂਡੋ ਸਰਕਾਰ ਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਹੁਣ ਆ ਸਕਣਗੇ ਕੈਨੇਡਾ

Vivek Sharma

Leave a Comment