channel punjabi
Canada International News North America

ਸਸਕੈਚਵਾਨ: RCMP ਫਰਾਰ ਦੋਸ਼ੀ ਨੂੰ ਲੱਭਣ ਲਈ ਲੋਕਾਂ ਤੋਂ ਕਰ ਰਹੀ ਹੈ ਮਦਦ ਦੀ ਮੰਗ

ਸਸਕੈਚਵਾਨ: ਸਸਕੈਚਵਾਨ RCMP ਫਰਾਰ ਦੋਸ਼ੀ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਦਸਿਆ ਕਿ ਸ਼ਨੀਵਾਰ ਨੂੰ 28 ਸਾਲਾ ਜੈਮੀ ਲਿਨ ਹੋਮਜ਼ (Jamie Lyn Holmes) ਯੌਰਕਟਨ ਵਿੱਚ ਵ੍ਹਾਈਟ ਸਪਰਸ ਪ੍ਰੋਵਿੰਸ਼ੀਅਲ ਟ੍ਰੇਨਿੰਗ ਸੈਂਟਰ (White Spruce Provincial Training Centre) ਤੋਂ ਭੱਜ ਗਿਆ ਹੈ।

ਪੁਲਿਸ ਨੇ ਜੈਮੀ ਲਿਨ ਦੀ ਪਛਾਣ ਜਾਰੀ ਕਰਦਿਆ ਦਸਿਆ ਹੈ ਕਿ ਉਸਦਾ ਕੱਦ 5 ਫੁੱਟ 11 ਇੰਚ ਹੈ ।ਉਸਦੇ ਬੱਜ਼ ਕੱਟ ਵਾਲ ਹਨ, ਹੇਜ਼ਲ ਅਖਾਂ ਹਨ ਅਤੇ ਆਖਰੀ ਵਾਰ ਸਲੇਟੀ ਟੀ-ਸ਼ਰਟ ਨਾਲ ਸਲੇਟੀ ਪੈਂਟ ਪਾਈ ਹੋਈ ਸੀ।

ਪੁਲਿਸ ਨੇ ਕਿਹਾ ਹੈ ਕਿ ਹੋਮਜ਼ ‘ਤੇ ਵੱਡੇ ਪੱਧਰ‘ ਤੇ ਗੈਰਕਾਨੂੰਨੀ ਹੋਣ ਦਾ ਦੋਸ਼ ਲਾਇਆ ਗਿਆ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਉਹ ਜਨਤਾ ਲਈ ਕੋਈ ਖਤਰਾ ਨਹੀਂ ਹੈ।

ਆਰ.ਸੀ.ਐਮ.ਪੀ ਵਲੋਂ ਨੰਬਰ 306-786-2400 ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੋਵੇ ਤਾਂ ਉਹ ਯੌਰਕਟਨ ਡਿਟੈਚਮੈਂਟ ਨੂੰ ਦਸ ਸਕਦੇ ਹਨ। ਜਾਂ ਫਿਰ ਕ੍ਰਾਈਮ ਸਟੋਪਰਜ਼ ਨੂੰ 1-800-222-8477 ‘ਤੇ ਸਪੰਰਕ ਕਰ ਸਕਦੇ ਹਨ।

Related News

W.H.O. ਦੀ ਚਿਤਾਵਨੀ, ਵੈਕਸੀਨ ਜਾਦੂ ਦੀ ਪੁੜੀ ਨਹੀਂ, ਦੋ ਸਾਲ ਤਕ ਜਾਰੀ ਰਹਿ ਸਕਦੀ ਹੈ ਕੋਰੋਨਾ ਮਹਾਂਮਾਰੀ

Vivek Sharma

ਓਂਂਟਾਰੀਓ ‘ਚ ਐਮਰਜੈਂਸੀ ਨੂੰ ਦੋ ਹਫ਼ਤਿਆਂ ਲਈ ਹੋਰ ਵਧਾਇਆ ਗਿਆ, ਹੁਣ 9 ਫ਼ਰਵਰੀ ਤੱਕ ਰਹੇਗੀ ਐਮਰਜੈਂਸੀ

Vivek Sharma

ਕੈਲਗਰੀ ਪੁਲਿਸ ਸਰਵੀਸਿਜ਼ ਨੇ ਭਾਰੀ ਬਰਫਬਾਰੀ ਹੋਣ ਤੋਂ ਬਾਅਦ ਘੱਟੋ ਘੱਟ 125 ਕੋਲਿਜ਼ਨਸ ਹੋਣ ਦੀ ਦਿਤੀ ਖਬਰ

Rajneet Kaur

Leave a Comment