channel punjabi
Canada International News North America

ਟੋਰਾਂਟੋ: ਰਿਹਾਇਸ਼ੀ ਬੇਦਖਲੀਆਂ ਦੇ ਵਿਰੋਧ ‘ਚ ਕਿਰਾਏਦਾਰਾਂ ਨੇ ਮੇਅਰ ਜੌਹਨ ਟੋਰੀ ਦੇ ਘਰ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ

ਟੋਰਾਂਟੋ: ਸੋਮਵਾਰ, ਮੇਅਰ ਜੌਹਨ ਟੋਰੀ ਦੀ ਕੌਂਡੋ ਬਿਲਡਿੰਗ ਦੇ ਬਾਹਰ ਮਾਹੌਲ ਕਾਫੀ ਤਣਾਅਪੂਰਣ ਹੋ ਗਿਆ। ਬੇਦਖਲੀ ਦਾ ਵਿਰੋਧ ਕਰ ਰਹੇ ਇੱਕ ਗਰੁੱਪ ਨੇ ਟੋਰਾਂਟੋ ਪੁਲਿਸ ਨਾਲ ਝੜਪ ਕੀਤੀ। ਸ਼ਹਿਰ ਵਿੱਚ ਬੇਦਖਲੀ ਬੰਦ ਕਰਨ ਦੀ ਮੰਗ ਕਰ ਰਿਹਾ ਗਰੁੱਪ ਬਲੂਅਰ ਸਟਰੀਟ ਤੇ ਬੈਡਫੋਰਡ ਰੋਡ ਨੇੜੇ ਸਥਿਤ ਮੇਅਰ ਟੋਰੀ ਦੀ ਯੌਰਕਵਿਲੇ ਕੌਂਡੋ ਇਮਾਰਤ ਲਾਗੇ ਪਹੁੰਚਿਆ ਤੇ ਉੱਥੇ ਕਾਫੀ ਜ਼ੋਰਦਾਰ ਮੁਜ਼ਾਹਰਾ ਕਰਨ ਲੱਗਿਆ। ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਔਰਤ ਨੇ ਤਾਂ ਇਮਾਰਤ ਦੇ ਬਾਹਰ ਬਣੇ ਢਾਂਚੇ ਉੱਤੇ ਚੜ੍ਹਨ ਦੀ ਕੋਸਿ਼ਸ਼ ਵੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਮੁਜ਼ਾਹਾਕਾਰੀਆਂ ਨੇ ਇਮਾਰਤ ਦੇ ਅੰਦਰ ਦਾਖਲ ਹੋਣ ਦੀ ਵੀ ਕੋਸਿ਼ਸ਼ ਕੀਤੀ। ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਆਪ ਮੇਅਰ ਜੌਹਨ ਟੋਰੀ ਨੂੰ ਇਸ ਸਬੰਧ ਵਿੱਚ ਪੱਤਰ ਦੇਣਾ ਚਾਹੁੰਦਾ ਹੈ। ਇਸ ਦੌਰਾਨ ਕਿਸੇ ਨੂੰ ਕੋਈ ਸੱਟ-ਫੇਟ ਨਹੀਂ ਲੱਗੀ। ਟੋਰਾਂਟੋ ਪੁਲਿਸ ਨੇ ਇਹ ਵੀ ਦੱਸਿਆ ਕਿ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਉੱਤੇ ਆ ਰਹੀਆਂ ਇਨ੍ਹਾਂ ਰਿਪੋਰਟਾਂ, ਕਿ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ, ਦਾ ਵੀ ਟੋਰਾਂਟੋ ਪੁਲਿਸ ਵੱਲੋਂ ਖੰਡਣ ਕੀਤਾ ਗਿਆ। ਮੌਕੇ ਉੱਤੇ ਭਾਰੀ ਮਾਤਰਾ ਵਿੱਚ ਪੁਲਿਸ ਮੌਜੂਦ ਸੀ। ਹਾਲਾਂਕਿ ਕੋਵਿਡ-19 ਮਹਾਂਮਾਰੀ ਕਾਰਨ ਰਿਹਾਇਸ਼ੀ ਬੇਦਖਲੀਆਂ ਉੱਤੇ ਰੋਕ ਲਾਈ ਗਈ ਹੈ। ਪਰ ਕਿਰਾਏਦਾਰਾਂ ਦੀ ਪੈਰਵੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਪ੍ਰੋਵਿੰਸ਼ੀਅਲ ਬਿੱਲ 184 ਰਾਹੀਂ ਕਿਰਾਏਦਾਰਾਂ ਦੇ ਅਧਿਕਾਰ ਮਹਾਂਮਾਰੀ ਤੋਂ ਬਾਅਦ ਕਮਜੋ਼ਰ ਪੈ ਜਾਣਗੇ ਤੇ ਉਨ੍ਹਾਂ ਤੋਂ ਘਰ ਖਾਲੀ ਕਰਵਾਉਣਾ ਆਸਾਨ ਹੋ ਜਾਵੇਗਾ।

Related News

ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿੱਚ ਤਬਦੀਲੀਆਂ ਲਈ ਮਤਾ ਪੇਸ਼, ਚੋਣ ਪ੍ਰਕਿਰਿਆ ‘ਚ ਸੁਧਾਰਾਂ ਦੀ ਮੰਗ

Vivek Sharma

ਕੈਨੇਡਾ ਵਾਸੀਆਂ ਲਈ ਚੰਗੀ ਖਬਰ , ਆਖ਼ਰਕਾਰ ਘੱਟ ਹੋਈ ਕੋਰੋਨਾ ਦੀ ਰਫ਼ਤਾਰ !

Vivek Sharma

Sachin Tendulkar Corona Positive: ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੀਟਿਵ

Rajneet Kaur

Leave a Comment