channel punjabi
Canada International News North America

ਕੈਨੇਡਾ ‘ਚ ਸਲਮੋਨੇਲਾ ਵਾਇਰਸ ਦੇ 15 ਹੋਰ ਨਵੇਂ ਕੇਸ ਆਏ ਸਾਹਮਣੇ

ਓਟਾਵਾ: ਅਮਰੀਕਾ ਦੇ ਆੜੂਆਂ ਨਾਲ ਸਲਮੋਨੇਲਾ ਵਾਇਰਸ ਫੈਲਣ ਕਾਰਨ ਕੈਨੇਡਾ ‘ਚ 15 ਹੋਰ ਨਵੇਂ ਕੇਸ ਸਾਹਮਣੇ ਆਏ ਹਨ।

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ  ਨੇ ਬੁੱਧਵਾਰ ਤੱਕ ਕਿਉਬਿਕ ਅਤੇ ਓਂਟਾਰੀਓ ‘ਚ ਕੁਲ 48 ਲੋਕ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਹੈ।
ਏਜੰਸੀ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਤੋਂ ਆਯਾਤ ਕੀਤੇ ਗਏ ਆੜੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੈਲੀਫੋਰਨੀਆਂ ਆਧਾਰਿਤ ਉਤਪਾਦਕ ਪ੍ਰਿਮਾ ਵਾਵੋਨਾ ਨੇ 1 ਜੂਨ ਤੋਂ 22 ਅਗਸਤ ਦੇ ਵਿਚਕਾਰ ਕੈਨੇਡਾ ‘ਚ ਵਿਕੀਆਂ ਆੜੂਆਂ ਦੀਆਂ ਕਿਸਮਾਂ ਨੂੰ ਵਾਪਿਸ ਮੰਗਾ ਲਿਆ ਹੈ। ਪੀਲੇ, ਚਿੱਟੇ ਅਤੇ ਜੈਵਿਕ ਆੜੂ ਵੱਖ-ਵੱਖ ਬ੍ਰਾਂਡ ਨਾਮਾਂ ਦੇ ਹੇਠਾਂ ਵੇਚੇ ਗਏ ਸਨ, ਜਿਸ ਵਿੱਚ ਐਕਸਟ੍ਰਾਫ੍ਰੈਸ਼, ਹਾਰਵੇਸਟ ਸਵੀਟ, ਪ੍ਰੀਮਾ, ਸਵੀਟ 2 ਈਟ, ਸਵੀਟ ਓ, ਸਵੀਟ ਵੈਲਯੂ, ਵਾਵੋਨਾ ਅਤੇ ਵੇਗਮੈਨ ਸ਼ਾਮਲ ਹਨ।

ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵਲੋਂ ਆੜੂਆਂ ਨੂੰ ਨਾ ਖਾਣ, ਖਰੀਦਣ ਅਤੇ ਨਾ ਹੀ ਵੇਚਣ ਦੀ ਅਪੀਲ ਕੀਤੀ ਜਾ ਰਹੀ ਹੈ।

Related News

ਵਰਮੀਲਿਅਨ ਬੇਅ ਦੇ ਵਿਅਕਤੀ ਨੂੰ ਸ਼ਿਕਾਰ ਦੀ ਉਲੰਘਣਾ ਕਰਨ ‘ਤੇ 5k ਡਾਲਰ ਤੋਂ ਵੱਧ ਦਾ ਜ਼ੁਰਮਾਨਾ

Rajneet Kaur

ਟੋਰਾਂਟੋ : TTC ਵੱਲੋਂ 87 ਬੱਸ ਚਾਲਕਾਂ ਸਮੇਤ 175 ਤੋਂ ਵੱਧ ਫਰੰਟ ਲਾਇਨ ਵਰਕਰਾਂ ਨੂੰ ਵਾਪਸ ਕੰਮ ‘ਤੇ ਬੁਲਾਇਆ

Rajneet Kaur

ਨਿਊ ਬਰਨਸਵਿਕ ਨਿਵਾਸੀਆਂ ਨੇ ਇਨਡੋਰ ਮਾਸਕ ਦੇ ਨਿਯਮ ਨੂੰ ਅਪਣਾਉਣਾ ਕੀਤਾ ਸ਼ੁਰੂ

Vivek Sharma

Leave a Comment