channel punjabi
Canada International News North America

ਟੋਰਾਂਟੋ : TTC ਵੱਲੋਂ 87 ਬੱਸ ਚਾਲਕਾਂ ਸਮੇਤ 175 ਤੋਂ ਵੱਧ ਫਰੰਟ ਲਾਇਨ ਵਰਕਰਾਂ ਨੂੰ ਵਾਪਸ ਕੰਮ ‘ਤੇ ਬੁਲਾਇਆ

ਟੋਰਾਂਟੋ : ਕੋਵਿਡ-19 ਮਹਾਂਮਾਰੀ ਦੌਰਾਨ ਹਰ ਇੱਕ ਵਿਅਕਤੀ ਪ੍ਰਭਾਵਿਤ ਹੋਇਆ ਅਤੇ ਕੰਮਕਾਜ ਬੰਦ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਸਨ।

ਟੋਰਾਂਟੋ TTC ਵੱਲੋਂ ਵੀ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ। ਸਭ ਕੁੱਝ ਦੁਬਾਰਾ ਖੁੱਲ੍ਹਣ ਤੋਂ ਬਾਅਦ ਅਤੇ ਟੀਟੀਸੀ ਵਿੱਚ ਲੋਕਾਂ ਦੀ ਭੀੜ ਵੱਧਣ ਲੱਗੀ ਹੈ। ਇਸ ਲਈ ਟੋਰਾਂਟੋ ਵਿੱਚ TTC ਵੱਲੋਂ 87 ਬੱਸ ਚਾਲਕਾਂ ਸਮੇਤ 175 ਤੋਂ ਵੱਧ ਫਰੰਟ ਲਾਇਨ ਵਰਕਰਾਂ ਨੂੰ ਵਾਪਸ ਕੰਮ ‘ਤੇ ਬੁਲਾਇਆ ਗਿਆ ਹੈ।

ਸੰਭਾਵਨਾ ਬਣੀ ਹੋਈ ਹੈ ਕਿ ਅਗਲੇ ਦੋ ਹਫ਼ਤਿਆਂ ਦੌਰਾਨ ਹੋਰ ਕਰਮਚਾਰੀ ਵੀ ਕੰਮ ‘ਤੇ ਬੁਲਾਏ ਜਾ ਸਕਦੇ ਹਨ। ਕਾਬਲੇਗੌਰ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸੇਵਾਵਾਂ ਵਿੱਚ ਖੜੋਤ ਆਉਣ ਕਾਰਨ TTC ਵੱਲੋਂ ਆਪਣੇ ਲਗਭਗ 1200 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਮੀਦ ਹੈ ਕਿ TTC ਜਲਦੀ ਹੀ ਸਾਰੇ ਕਰਮਚਾਰੀਆਂ ਨੂੰ ਵਾਪਸ ਬੁਲਾ ਸਕਦੀ ਹੈ।

Related News

ਕੈਨੇਡਾ : ਬੀ.ਸੀ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲਾ, NDP ਆਗੂ ਜਗਮੀਤ ਸਿੰਘ ਨੇ ਪ੍ਰਗਟਾਇਆ ਦੁੱਖ

Rajneet Kaur

ਗੁਰਦੁਆਰਾ ਕਮੇਟੀ ਨੇ ਸ਼ਰਧਾਲੂਆਂ ਨੂੰ ਕੀਤੀ ਇਕਾਂਤਵਾਸ ਲਈ ਅਪੀਲ

Vivek Sharma

ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ ‘ਚ ਲੱਗੀ ਭਿਆਨਕ ਅੱਗ

Rajneet Kaur

Leave a Comment