channel punjabi
Canada International News North America

ਓਨਟਾਰੀਓ ਦੀ ਵਿਧਾਨਸਭਾ ਦਾ ਫਾਲ ਸੈਸ਼ਨ ਅੱਜ ਹੋਵੇਗਾ ਸ਼ੁਰੂ

ਕੁਈਨਜ਼ ਪਾਰਕ: ਓਨਟਾਰੀਓ ਦੀ ਵਿਧਾਨਸਭਾ ਦਾ ਇਸ ਸਾਲ ਦਾ ਫਾਲ ਸੈਸ਼ਨ ਅੱਜ ਸ਼ੁਰੂ ਹੋਵੇਗਾ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਹਾਊਸ ਲੀਡਰ ਨੇ ਆਖਿਆ ਕਿ ਮਹਾਂਮਾਰੀ ਕਾਰਨ ਅਜੇ ਵੀ ਰੋਜ਼ਾਨਾ ਦੇ ਕੰਮ ਕਾਜ ਤੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈ ਰਿਹਾ ਹੈ। ਆਮ ਵਾਂਗ ਕੋਈ ਵੀ ਕੰਮ ਨਹੀਂ ਹੋ ਰਿਹਾ।

ਪਾਲ ਕਲੈਂਡਰਾ ( Paul Calandra) ਨੇ ਆਖਿਆ ਕਿ ਆਪਣੀ ਚਾਰ ਹਫਤਿਆਂ ਤੱਕ ਹਰ ਹਫਤੇ ਚੱਲਣ ਵਾਲੀ ਇੱਕ ਰੋਜਾ ਕਾਰਵਾਈ ਵਿੱਚ ਵਿਧਾਨ ਸਭਾ ਵਿੱਚ ਪਬਲਿਕ ਹੈਲਥ ਨਿਯਮਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਆਉਣ ਵਾਲੇ ਹਫਤਿਆਂ ਵਿੱਚ ਕੋਵਿਡ-19 ਦੇ ਅਰਥਚਾਰੇ ਉੱਤੇ ਪੈਣ ਵਾਲੇ ਅਸਰ, ਸਕੂਲਾਂ ਦੇ ਮੁੜ ਖੋਲ੍ਹੇ ਜਾਣ ਤੇ ਹੈਲਥ ਕੇਅਰ ਸਿਸਟਮ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗੀ।

ਕਲੈਂਡਰਾ ਨੇ ਇਹ ਵੀ ਆਖਿਆ ਕਿ 2020-2021 ਦਾ ਬਜਟ, ਜਿਸ ਵਿੱਚ ਮਹਾਂਮਾਰੀ ਕਾਰਨ ਦੇਰ ਹੋ ਗਈ ਸੀ, 15 ਨਵੰਬਰ ਨੂੰ ਡਲਿਵਰ ਕੀਤਾ ਜਾਵੇਗਾ।

Related News

D614G : ਮਲੇਸ਼ੀਆ ‘ਚ ਨਵੀਂ ਕਿਸਮ ਦਾ ਪਾਇਆ ਗਿਆ ਕੋਰੋਨਾ ਵਾਇਰਸ , ਜੋ ਕਿ ਸਾਧਾਰਣ ਤੋਂ 10 ਗੁਣਾ ਵਧੇਰੇ ਛੂਤਕਾਰੀ

Rajneet Kaur

ਕੈਨੇਡਾ ਵਿੱਚ ਬੀਤੇ ਦਿਨ ‘ਚਾਇਨਾ ਵਾਇਰਸ’ ਦੇ 7471 ਮਾਮਲੇ ਹੋਏ ਦਰਜ

Vivek Sharma

ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੀ ਰਿਸਰਚ ਟੀਮ ਨੇ ਜਿੱਤਿਆ 1 ਲੱਖ ਡਾਲਰ ਦਾ ਇਨਾਮ

Rajneet Kaur

Leave a Comment